ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਪਿੱਛੋਂ ਹੀ ਕੁੱਝ ਢੁੱਕਵੀਆਂ ਦਲੀਲਾਂ ਲੱਭੀਆਂ ਜਾ ਸਕਦੀਆਂ ਹਨ। ਜਦੋਂ ਵੱਖੋ-ਵੱਖਰੇ ਦੋਸ਼ ਲਗਾਏ ਜਾਣ ਅਤੇ ਇਹਨਾਂ ਨੂੰ ਸਾਬਤ ਕਰਨ ਵਾਲੀਆਂ ਗਵਾਹੀਆਂ ਪੈਦਾ ਹੋਣ ਜਾਂ ਸੁਣਵਾਈ ਦੇ ਦੌਰਾਨ ਉਹਨਾਂ ਨੂੰ ਪੈਦਾ ਕੀਤਾ ਜਾਵੇ। ਸੁਭਾਵਿਕ ਤੌਰ 'ਤੇ ਉਹਨਾਂ ਹਾਲਾਤਾਂ ਵਿੱਚ ਬਚਾਅ ਪੱਖ ਸਭ ਤੋਂ ਵਧੇਰੇ ਨੁਕਸਾਨ ਵਾਲੀ ਜਾਂ ਮੁਸ਼ਕਲ ਹਾਲਤਾਂ ਵਿੱਚ ਪਹੁੰਚ ਜਾਂਦਾ ਹੈ। ਪਰ ਇਹ ਸਭ ਵੀ ਜਾਣਿਆ-ਬੱਝਿਆ ਹੈ। ਕਿਉਂਕਿ ਕਾਨੂੰਨ ਦੁਆਰਾ ਬਚਾਅ ਪੱਖ ਦੇ ਵਕੀਲ ਦੀ ਧਾਰਨਾ ਪੱਕੀ ਨਹੀਂ ਹੁੰਦੀ, ਉਸਦੀ ਹਾਜ਼ਰੀ ਤਾਂ ਸਿਰਫ਼ ਆਗਿਆ ਦੇ ਅਧਾਰ 'ਤੇ ਹੈ, ਅਤੇ ਇੱਥੋਂ ਤੱਕ ਕਿ ਕਾਨੂੰਨ ਦੇ ਢੁੱਕਵੇਂ ਭਾਗ ਦੀ ਇਹ ਵਿਆਖਿਆ ਕਿ ਉਹਨਾਂ ਦੇ ਉੱਥੇ ਹੋਣ ਤੋਂ ਘੱਟ ਤੋਂ ਘੱਟ ਸਹਿਣ ਤਾਂ ਕਰ ਲਿਆ ਜਾਵੇ, ਵੀ ਵਿਵਾਦ ਭਰਿਆ ਹੈ। ਨਿਯਮਾਂ ਦੇ ਅਨੁਸਾਰ ਇਸ ਲਈ ਅਸਲ ਵਿੱਚ ਅਦਾਲਤ ਵਿੱਚ ਕਿਸੇ ਵੀ ਆਦਮੀ ਦੀ ਜ਼ਰੂਰਤ ਨਹੀਂ ਹੈ, ਅਤੇ ਇਸ ਅਦਾਲਤ ਵਿੱਚ ਜਿਹੜੇ ਵੀ ਵਕੀਲ ਹਾਜ਼ਰ ਹੋਏ, ਉਹ ਤਾਂ ਦਰਅਸਲ ਲੁਕਣਮੀਚੀ ਵਾਲੇ ਵਕੀਲ ਹੀ ਸਨ। ਸੁਭਾਵਿਕ ਤੌਰ 'ਤੇ ਇਹ ਪੂਰੇ ਪੇਸ਼ੇ ਲਈ ਬਹੁਤ ਬੇਇੱਜ਼ਤੀ ਭਰਿਆ ਤੱਥ ਹੈ, ਅਤੇ ਅਗਲੀ ਵਾਰ ਕੇ. ਅਦਾਲਤ ਵਿੱਚ ਜਾਵੇ ਤਾਂ ਉਸਨੂੰ ਵਕੀਲਾਂ ਦੇ ਕਮਰੇ ਵਿੱਚ ਇੱਕ ਵਾਰ ਨਜ਼ਰ ਸੁੱਟ ਕੇ ਵੇਖਣਾ ਪਵੇਗਾ, ਬਸ ਇਸ ਲਈ ਕਿ ਉਸਨੇ ਇੱਕ ਵਾਰ ਉੱਥੇ ਨਿਗ੍ਹਾ ਸੁੱਟ ਲਈ ਹੈ, ਤਾਂ ਉਹ ਉੱਥੇ ਬੈਠੇ ਲੋਕਾਂ ਦੇ ਮੇਲੇ ਨੂੰ ਵੇਖ ਕੇ ਡਰ ਜਾਵੇਗਾ।

ਉਹਨਾਂ ਲਈ ਜਿਹੜਾ ਕਮਰਾ ਦਿੱਤਾ ਗਿਆ ਹੈ, ਉਹ ਬਿਲਕੁਲ ਸੁੰਗੜਿਆ ਹੋਇਆ ਅਤੇ ਨੀਵਾਂ ਹੈ, ਜਿਹੜਾ ਇਹਨਾਂ ਲੋਕਾਂ ਦੇ ਪ੍ਰਤੀ ਅਦਾਲਤ ਦੁਆਰਾ ਹੇਠੀ ਵਿਖਾਉਣ ਦਾ ਤਰੀਕਾ ਹੈ। ਕਮਰੇ ਵਿੱਚ ਰੌਸ਼ਨੀ ਆਉਣ ਦਾ ਇਕੋ-ਇਕ ਰਸਤਾ ਇਕ ਛੋਟੇ ਜਿਹੇ ਰੌਸ਼ਨਦਾਨ ਤੋਂ ਹੈ, ਜਿਹੜਾ ਇੰਨੀ ਉਚਾਈ 'ਤੇ ਹੈ ਕਿ ਜੇ ਤੁਸੀਂ ਉੱਥੋਂ ਬਾਹਰ ਵੇਖਣਾ ਚਾਹੋਂ ਤਾਂ ਪਹਿਲਾਂ ਆਪਣੇ ਕਿਸੇ ਸਾਥੀ ਨੂੰ ਉੱਥੇ ਖੜ੍ਹਾ ਕਰਕੇ ਉਸਦੇ ਮੋਢਿਆਂ ਤੇ ਚੜ੍ਹਨਾ ਪਵੇਗਾ ਅਤੇ ਫ਼ਿਰ ਕੋਲੋਂ ਕਿਸੇ ਦੀ ਚਿਮਨੀ ਦਾ ਉੱਠਦਾ ਹੋਇਆ ਧੂੰਆਂ ਤੇਰੇ ਨੱਕ ਵਿੱਚ ਵੜ ਜਾਵੇਗਾ ਅਤੇ ਤੇਰੇ ਚਿਹਰੇ ਨੂੰ ਕਾਲਾ ਕਰ ਦੇਵੇਗਾ। ਇਸ ਕਮਰੇ ਦੇ ਫ਼ਰਸ਼ 'ਤੇ - ਉੱਥੋਂ ਦੇ ਹਾਲਾਤ ਦੀ ਉਦਾਹਰਨ ਪੇਸ਼ ਕਰਨ ਦੇ ਲਈ ਕਹਿ ਰਿਹਾ ਹਾਂ - ਪਿਛਲੇ ਲਗਭਗ ਇੱਕ ਸਾਲ ਤੋਂ ਉੱਥੇ ਇੱਕ ਮੋਰਾ ਹੈ, ਇੰਨਾ ਵੱਡਾ ਤਾਂ ਨਹੀਂ ਹੈ ਕਿ ਕੋਈ ਆਦਮੀ ਉਸ ਵਿੱਚ ਡਿੱਗ ਪਵੇ, ਪਰ ਇੰਨਾ ਵੱਡਾ ਤਾਂ ਹੈ ਕਿ ਤੇਰੀ ਲੱਤ ਉਸ ਵਿੱਚ ਫਸ ਸਕਦੀ ਹੈ। ਹੁਣ ਕਿਉਂਕਿ ਇਹ ਕਮਰਾ ਉੱਪਰੀ ਮੰਜ਼ਿਲ ਤੇ ਹੈ, ਇਸ ਲਈ ਜੇ ਤੇਰੀ ਲੱਤ ਉਸ ਵਿੱਚ ਫਸ ਜਾਵੇ ਤਾਂ

154 ॥ ਮੁਕੱਦਮਾ