ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤਾ ਕੁੱਝ ਸਿੱਖਿਆ ਨਹੀਂ ਜਾ ਸਕਦਾ, ਹਾਲਾਂਕਿ ਇੱਥੇ, ਜਿਵੇਂ ਕਿ ਹਰੇਕ ਹੋਰ ਥਾਵਾਂ 'ਤੇ ਵੀ, ਕੋਈ ਤਜਰਬੇਕਾਰ ਆਦਮੀ ਦੂਜੇ ਲੋਕਾਂ ਤੋਂ ਵਧੇਰੇ ਸਿੱਖਣ ਦੀ ਸਮਰੱਥਾ ਰੱਖਦਾ ਹੈ। ਫ਼ਿਰ ਵੀ, ਸਭ ਤੋਂ ਵਧੇਰੇ ਜ਼ਰੂਰੀ ਚੀਜ਼ ਤਾਂ ਵਕੀਲ ਦੇ ਉਹ ਵਿਅਕਤੀਗਤ ਸਬੰਧ ਹਨ ਜਿਹੜਾ ਉਹ ਕਰਮਚਾਰੀਆਂ ਨਾਲ ਬਣਾ ਸਕਦਾ ਹੈ, ਅਤੇ ਬਚਾਅ ਪੱਖ ਦੇ ਵਕੀਲ ਦੀ ਮੁੱਖ ਕੀਮਤ ਇਹੀ ਹੈ। ਆਪਣੇ ਤਜਰਬੇ ਨਾਲ, ਕੇ. ਵੀ ਸ਼ਾਇਦ ਹੁਣ ਤੱਕ ਇਹ ਜਾਣ ਚੁੱਕਾ ਹੈ ਕਿ ਕਚਹਿਰੀ ਦਾ ਸਭ ਤੋਂ ਹੇਠਲਾ ਢਾਂਚਾ ਕਿਸੇ ਵੀ ਪੱਖ ਨਾਲ ਪੂਰਨ ਨਹੀਂ ਹੈ। ਸਨਮਾਨਿਤ ਵਿਅਕਤੀਗਤ ਸਬੰਧਾਂ ਦੇ ਇਲਾਵਾ ਕਿਸੇ ਚੀਜ਼ ਦੀ ਕੋਈ ਅਸਲ ਕੀਮਤ ਨਹੀਂ ਹੈ, ਉਹ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ, ਜਿਸਦਾ ਸ਼ਾਇਦ ਮਤਲਬ ਹੈ ਕਿ ਹੇਠਲੇ ਗ੍ਰੇਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ। ਇਹੀ ਇੱਕੋ-ਇੱਕ ਰਸਤਾ ਹੈ ਕਿ ਕਾਨੂੰਨੀ ਦਾਅ-ਪੇਚਾਂ ਤੇ ਕੁੱਝ ਪ੍ਰਭਾਵ ਪਾਇਆ ਜਾ ਸਕੇ, ਪਹਿਲਾਂ ਤਾਂ ਸਿਰਫ਼ ਵਿਖਾਉਣ ਲਈ ਹੀ ਪਰ ਜਿਵੇਂ-ਜਿਵੇਂ ਸਮਾਂ ਲੰਘੇ ਤਾਂ ਸਾਫ਼ ਤੌਰ 'ਤੇ ਵਿਖਾਈ ਦੇਣ ਯੋਗ ਪ੍ਰਭਾਵ।

ਹਾਂ, ਬਹੁਤ ਘੱਟ ਵਕੀਲ ਇਸਨੂੰ ਪਾ ਸਕਣ ਦੀ ਯੋਗਤਾ ਰੱਖਦੇ ਹਨ, ਅਤੇ ਇੱਥੇ ਆਕੇ ਸਿੱਟੇ ਇਹ ਨਿਕਲਦਾ ਹੈ ਕਿ ਇਸਦੇ ਬਾਰੇ ’ਚ ਕੇ. ਦੀ ਚੋਣ ਕਿੰਨੀ ਭਾਗਾਂ ਭਰੀ ਹੈ। ਡਾਕਟਰ ਹੁਡ ਦੇ ਸੰਪਰਕਾਂ ਦੇ ਪੱਧਰ `ਤੇ ਇੱਧਰ ਸ਼ਾਇਦ ਇੱਕ ਜਾਂ ਦੋ ਵਕੀਲ ਹੀ ਹਨ। ਸ਼ਾਇਦ ਇਹ ਲੋਕ ਵਕੀਲਾਂ ਦੇ ਕਮਰੇ ’ਚ ਲੱਗੀ ਭੀੜ ਦੇ ਬਾਰੇ ਪਰਵਾਹ ਨਹੀਂ ਕਰਦੇ ਹਨ ਅਤੇ ਉਹਨਾਂ ਨਾਲ ਉਹਨਾਂ ਨੂੰ ਕੋਈ ਮਤਲਬ ਵੀ ਨਹੀਂ ਹੁੰਦਾ। ਪਰ ਅਦਾਲਤ ਕਰਮੀਆਂ ਦੇ ਨਾਲ ਉਹਨਾਂ ਦੇ ਡੂੰਘੇ ਸਬੰਧ ਹਨ। ਡਾਕਟਰ ਹੁਡ ਦੇ ਲਈ ਹਮੇਸ਼ਾ ਅਦਾਲਤ ਵਿੱਚ ਜਾਣ ਨਹੀਂ ਹੈ, ਅਤੇ ਜੇ ਇਹ ਹੋਵੇ ਵੀ ਤਾਂ ਪੜਤਾਲ ਕਰਨ ਦੀ ਤਾਂ ਬਿਲਕੁਲ ਵੀ ਲੋੜ ਨਹੀਂ ਹੈ ਅਤੇ ਉਹਨਾਂ ਦੇ ਮੂਡ ’ਤੇ ਅਧਾਰਿਤ ਕੋਈ ਵਿਖਾਈ ਦੇਣ ਵਾਲੀ ਸਫ਼ਲਤਾ ਹਾਸਲ ਕਰਨੀ ਵੀ ਜ਼ਰੂਰੀ ਨਹੀਂ ਹੈ।

ਨਹੀਂ, ਕੇ. ਨੇ ਆਪ ਜ਼ਰੂਰ ਹੀ ਵੇਖਿਆ ਹੈ ਕਿ ਕਿਵੇਂ ਕਰਮਚਾਰੀ, ਜਿਹਨਾਂ ਵਿੱਚ ਕੁੱਝ ਤਾਂ ਬਹੁਤ ਵੱਡੇ ਹਨ, ਆਪ ਆਕੇ ਸੂਚਨਾ ਦੇਣ ਦੀ ਪੇਸ਼ਕਸ਼ ਕਰਦੇ ਹਨ। ਅਜਿਹੀ ਸੂਚਨਾ ਜਿਹੜੀ ਸਾਫ਼ ਹੋਵੇ ਜਾਂ ਘੱਟ ਤੋਂ ਘੱਟ ਜਿਸਤੋਂ ਆਸਾਨੀ ਨਾਲ ਨਤੀਜੇ ਕੱਢੇ ਜਾ ਸਕਦੇ ਹਨ, ਜਾਂ ਕੇਸ ਦੀ ਅਗਲੀ ਸਟੇਜ 'ਤੇ ਚਰਚਾ ਕੀਤੀ ਜਾ ਸਕਦੀ ਹੈ। ਅਸਲ ਵਿੱਚ ਉਹ ਆਪਣੇ-ਆਪ ਨੂੰ ਵਿਅਕਤੀਗਤ ਕੇਸਾਂ ਵਿੱਚ ਤਾਂ ਸੂਚਨਾ ਦੇਣ ਦੀ ਕਾਹਲੇ ਵੇਖਦੇ ਹਨ ਅਤੇ ਦੂਜੇ ਲੋਕਾਂ ਦੇ ਪੱਖ ਨੂੰ ਖੁਸ਼ੀ-ਖੁਸ਼ੀ

156 ॥ ਮੁਕੱਦਮਾ