ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੰਨ ਲੈਂਦੇ ਹਨ, ਸ਼ਾਇਦ ਇਸ ਮੁੱਦੇ 'ਤੇ ਉਹਨਾਂ ਤੇ ਪੂਰੀ ਤਰ੍ਹਾਂ ਯਕੀਨ ਨਹੀਂ ਕੀਤਾ ਜਾ ਸਕਦਾ ਹੈ, ਕਿਉਂਕਿ ਜ਼ਰੂਰ ਹੀ ਉਹ ਸਫ਼ਾਈ-ਪੱਖ ਦੇ ਲਈ ਕੋਈ ਠੋਸ ਮੁੱਦਾ ਜ਼ਰੂਰ ਫੜਾ ਦਿੰਦੇ ਹਨ। ਫ਼ਿਰ ਉਹ ਸਿੱਧੇ ਆਪਣੇ ਦਫ਼ਤਰਾਂ ਵਿੱਚ ਚਲੇ ਜਾਂਦੇ ਹਨ ਅਤੇ ਦੂਜੇ ਦਿਨ ਅਜਿਹਾ ਬਿਆਨ ਜਾਰੀ ਕਰਦੇ ਹਨ ਜਿਹੜਾ ਉਹਨਾਂ ਦੇ ਪਿਛਲੇ ਕਥਨ ਤੋਂ ਬਿਲਕੁਲ ਉਲਟ ਹੁੰਦਾ ਹੈ, ਅਤੇ ਮੁੱਦਈ 'ਤੇ ਭਿਆਨਕ ਕਠੋਰਤਾ ਨਾਲ ਵਾਰ ਕਰਦੇ ਹਨ, ਉਸਤੋਂ ਕਿਤੇ ਵਧੇਰੇ ਜਿੰਨਾ ਕਿ ਉਸਦੀ ਮੌਲਿਕ ਇੱਛਾ ਰਹਿ ਜਾਂਦੀ ਹੋਵੇਗੀ, ਜਿਸ ਬਾਰੇ ਵਿੱਚ ਉਹਨਾਂ ਦਾ ਦਾਅਵਾ ਰਹਿੰਦਾ ਹੈ ਕਿ ਉਹ ਪੂਰੀ ਤਰ੍ਹਾਂ ਉਸਨੂੰ ਖਾਰਜ ਕਰ ਚੁੱਕੇ ਹਨ। ਸੁਭਾਵਿਕ ਤੌਰ 'ਤੇ ਇਸਦਾ ਕੋਈ ਹੱਲ ਨਹੀਂ ਹੈ, ਕਿਉਂਕਿ ਵਿਅਕਤੀਗਤ ਗੱਲਬਾਤ ਵਿੱਚ ਉਹਨਾਂ ਨੇ ਜੋ ਕਿਹਾ ਉਹ ਤਾਂ ਇੱਕ ਦਮ ਵਿਅਕਤੀਗਤ ਹੀ ਹੈ ਅਤੇ ਜਨਤਕ ਤੌਰ 'ਤੇ ਇਸਦਾ ਪ੍ਰੀਖਣ ਸੰਭਵ ਨਹੀਂ ਹੈ, ਚਾਹੇ ਬਚਾਅ ਪੱਖ ਇਸ ਸੱਜਣਤਾ ਨਾਲ ਕੋਈ ਸਬੰਧ ਰੱਖੇ ਜਾਣ ਦਾ ਹਾਮੀ ਨਾ ਵੀ ਰਿਹਾ ਹੋਵੇ। ਦੂਜੇ ਪਾਸੇ, ਇਹ ਵੀ ਤੈਅ ਹੈ ਕਿ ਬਚਾਅ ਪੱਖ ਦੇ ਵਕੀਲ ਨਾਲ ਸੰਪਰਕ ਰੱਖਣਾ ਉਹਨਾਂ ਦੀ ਕਿਸੇ ਭਲਮਾਣਸੀ ਜਾਂ ਦੋਸਤੀ ਦੀ ਵਜਾ ਨਾਲ ਨਹੀਂ ਹੈ, ਅਤੇ ਕਿਸੇ ਸਮਰੱਥ ਵਕੀਲ ਦੇ ਨਾਲ ਸੰਪਰਕ ਬਣਾਈ ਰੱਖਣਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਕਿਸੇ ਹੱਦ ਤੱਕ ਉਹ ਉਹਨਾਂ ਦੇ ਆਸਰੇ ’ਤੇ ਹੁੰਦੇ ਹਨ। ਇੱਥੇ ਆਕੇ ਨਿਆਂ ਵਿਵਸਥਾ ਦੀ ਮੁੱਖ ਖ਼ਾਮੀ ਉਜਾਗਰ ਹੁੰਦੀ ਹੈ ਜਿਹੜੀ ਸ਼ੁਰੂ ਤੋਂ ਹੀ ਆਪਣੇ ਰਾਜ਼ਦਾਰੀ ਦਾ ਦਾਅਵਾ ਕਰਦੀ ਹੈ। ਕਰਮਚਾਰੀ ਜਨਤਾ ਨਾਲੋਂ ਟੁੱਟੇ ਹੋਏ ਹਨ, ਕੇਸਾਂ ਨੂੰ ਸਧਾਰਨ ਚਲਾਊ ਢੰਗ ਨਾਲ ਨਬੇੜਨ ਦੇ ਲਈ ਉਹ ਤਿਆਰ ਹਨ, ਕਿਉਂਕਿ ਅਜਿਹਾ ਕੇਸ ਤਾਂ ਆਪਣੀ ਸੁਭਾਵਿਕ ਚਾਲ ਚਲਦਾ ਰਹੇਗਾ ਅਤੇ ਕਿਸੇ ਕਦੇ-ਕਦਾਈਂ ਵਾਲੇ ਧੱਕੇ ਦੀ ਲੋੜ ਹੁੰਦੀ ਹੈ। ਪਰ ਜਦੋਂ ਇੱਕ ਦਮ ਸਧਾਰਨ ਕੇਸ ਜਾਂ ਖ਼ਾਸ ਤੌਰ 'ਤੇ ਮੁਸ਼ਕਿਲ ਕੇਸ ਸਾਹਮਣੇ ਆ ਜਾਂਦੇ ਹਨ ਤਾਂ ਉਹ ਇੱਕ ਦਮ ਨਾਮਸਝੀ ਦੀ ਸਥਿਤੀ ਵਿੱਚ ਪਹੁੰਚ ਜਾਂਦੇ ਹਨ ਕਿਉਂਕਿ ਦਿਨ-ਰਾਤ ਲਗਾਤਾਰ ਉਹ ਆਪਣੀ ਨਿਆਂ ਵਿਵਸਥਾ ਦੀ ਚਕਾਚੌਂਧ ਵਿੱਚ ਮਾਰੇ ਰਹਿੰਦੇ ਹਨ ਅਤੇ ਆਦਮੀ ਦੀ ਅਸਲ ਸਬੰਧਾਂ ਦੀ ਸਮਝ ਬਿਲਕੁਲ ਹੀ ਨਹੀਂ ਰੱਖਦੇ। ਜਦਕਿ ਅਜਿਹੇ ਮਾਮਲਿਆਂ ਵਿੱਚ ਇਹ ਭਾਵਨਾ ਅਤਿ-ਜ਼ਰੂਰੀ ਹੋਣ ਦੇ ਇਲਾਵਾ ਬਾਕੀ ਸਭ ਕੁੱਝ ਹੈ।

ਫ਼ਿਰ ਉਹ ਵਕੀਲਾਂ ਦੀ ਰਾਏ ਮੰਗਣ ਜਾਂਦੇ ਹਨ। ਉਹਨਾਂ ਦੇ ਪਿੱਛੇ ਦਸਤਾਵੇਜ਼ ਚੁੱਕੀ ਇੱਕ ਕਲਰਕ ਚੱਲ ਰਿਹਾ ਹੁੰਦਾ ਹੈ। ਇਹਨਾਂ ਦਸਤਾਵੇਜ਼ਾਂ ਨੂੰ ਇੱਕ ਦਮ ਰਾਜ਼ ਬਣਾ ਕੇ ਰੱਖਿਆ ਜਾਂਦਾ ਹੈ। ਖਿੜਕੀ ਦੇ ਕੋਲ ਕੁੱਝ ਸੱਜਣ, ਜਿਹਨਾਂ ਨੂੰ ਵੇਖਣ

157 ॥ ਮੁਕੱਦਮਾ