ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਆਸ ਕਿਸੇ ਦੀ ਵੀ ਨਹੀਂ ਹੋਵੇਗੀ, ਅਤਿ ਉਦਾਸੀ ਦੇ ਭਾਵ ਨਾਲ ਗਲੀ ਵਿੱਚ ਝਾਕ ਰਹੇ ਹੋਣਗੇ, ਜਦਕਿ ਆਪਣੇ ਮੇਜ਼ ਦੇ ਕੋਲ ਬੈਠਾ ਵਕੀਲ ਇਹਨਾਂ ਦਸਤਾਵੇਜ਼ਾਂ ਨੂੰ ਪੜ੍ਹਨ ਵਿੱਚ ਲੀਨ ਹੁੰਦਾ ਹੈ ਤਾਂ ਕਿ ਮੰਗਣ ਵਾਲੇ ਨੂੰ ਉਹ ਬਿਹਤਰ ਸਲਾਹ ਦੇ ਸਕੇ। ਇਸੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਹੜੀ ਸੰਗਠਿਤ ਗੰਭੀਰਤਾ ਦੇ ਨਾਲ ਇਹ ਲੋਕ ਆਪਣੇ ਕੰਮ ਨੂੰ ਅੰਜਾਮ ਦਿੰਦੇ ਹਨ ਅਤੇ ਕਿਸ ਤਰ੍ਹਾਂ ਆਪਣੇ ਰਾਹ ਵਿੱਚ ਪੈਣ ਵਾਲੇ ਰੋੜਿਆਂ ਤੋਂ ਉਹ ਗੁੱਸੇ ਵਿੱਚ ਆ ਜਾਂਦੇ ਹਨ ਜਿਹਨਾਂ ਉੱਪਰ ਆਪਣੀ ਸੁਭਾਵਿਕ ਕਮਜ਼ੋਰੀ ਦੇ ਕਾਰਨ ਕਾਬੂ ਕਰ ਸਕਣਾ ਉਹਨਾਂ ਦੇ ਲਈ ਸੰਭਵ ਨਹੀਂ ਹੈ। ਕੋਈ ਦੂਜੇ ਤਰੀਕੇ ਵੀ ਹਨ ਜਿਹਨਾਂ ਦੇ ਕਾਰਨ ਉਹਨਾਂ ਦੀ ਸਥਿਤੀ ਸੌਖੀ ਨਹੀਂ ਹੈ, ਅਤੇ ਉਹਨਾਂ ਦੀਆਂ ਹਾਲਤਾਂ ਨੂੰ ਸੌਖਾ ਮੰਨ ਲੈਣਾ ਉਹਨਾਂ ਨਾਲ ਬੇਇਨਸਾਫ਼ੀ ਹੈ। ਅਦਾਲਤ ਦਾ ਪੌੜੀਦਾਰ ਢਾਂਚਾ ਅਸੀਮਤ ਹੈ, ਇਸਦੇ ਕੁੱਝ ਹਿੱਸੇ ਤਾਂ ਵੇਖ ਸਕਣਾ ਵੀ ਮੁਮਕਿਨ ਨਹੀਂ ਹੈ। ਅਦਾਲਤ ਵਿੱਚ ਚੱਲ ਰਹੀ ਕਾਰਵਾਈ ਕਚਹਿਰੀ ਦੇ ਹੇਠਲੇ ਕਰਮੀਆਂ ਤੱਕ ਵੀ ਗੁਪਤ ਰੱਖੀ ਜਾਂਦੀ ਹੈ, ਤਾਂਕਿ ਉਹ ਜਿਹੜੇ ਮੁਕੱਦਮਿਆਂ ਉੱਪਰ ਕੰਮ ਕਰ ਰਹੇ ਹੁੰਦੇ ਹਨ ਉਹਨਾਂ ਤੇ ਉਹ ਅਗਲੀ ਲੋੜੀਂਦੀ ਕਾਰਵਾਈ ਕਰਨ ਤੋਂ ਵਾਂਝੇ ਰਹਿਣ। ਇਸ ਲਈ ਇੱਕ ਕਾਨੂੰਨੀ ਸਵਾਲ ਉਹਨਾਂ ਦੇ ਕਾਰਜ-ਖੇਤਰ ਵਿੱਚ ਵੜ ਸਕਦਾ ਹੈ, ਜਿਹੜਾ ਉਹਨਾਂ ਦੀ ਜਾਣਕਾਰੀ ਦੇ ਬਿਨ੍ਹਾਂ ਚਾਲੂ ਰਹਿ ਸਕਦਾ ਹੈ, ਪਹਿਲਾਂ ਇਹ ਜਾਣੇ ਬਗੈਰ ਕਿ ਇਹ ਕਿਵੇਂ ਲਮਕਦਾ ਰਿਹਾ ਹੈ ਅਤੇ ਪਿੱਛੋਂ ਇਸਦਾ ਕੀ ਬਣਿਆ। ਇਸ ਲਈ ਮੁਕੱਦਮੇ ਦੌਰਾਨ ਘਟਨਾਵਾਂ ਨੂੰ ਜਾਣੇ ਬਿਨ੍ਹਾਂ ਕਰਮੀਆਂ ਦੇ ਲਈ ਉਸਦੇ ਅੰਤ ਨਤੀਜੇ ਅਤੇ ਇਸਦੇ ਕਾਰਨ ਉਪਲਬਧ ਰਹਿੰਦੇ ਹਨ। ਕਾਨੂੰਨ ਦੁਆਰਾ ਤੈਅ ਮੁਕੱਦਮੇ ਦੇ ਕੁੱਝ ਅੰਸ਼ਾਂ ਨਾਲ ਹੀ ਉਹ ਵਾਸਤਾ ਰੱਖ ਸਕਦੇ ਹਨ ਅਤੇ ਬਾਕੀ ਚੀਜ਼ਾਂ ਦੇ ਬਾਰੇ ਉਹਨਾਂ ਨੂੰ ਬਹੁਤ ਘੱਟ ਜਾਣਕਾਰੀ ਹੁੰਦੀ ਹੈ। ਇਸਦਾ ਮਤਲਬ ਕਿ ਉਹਨਾਂ ਨੂੰ ਆਪਣੇ ਕੰਮ ਦੇ ਨਤੀਜੇ ਦੀ ਜਾਣਕਾਰੀ ਹੁੰਦੀ ਹੈ ਅਤੇ ਉਹਨਾਂ ਨੂੰ ਸਫ਼ਾਈ-ਪੱਖ ਦੇ ਵਕੀਲ, ਜਿਹੜੇ ਮੁਕੱਦਮੇ ਦੇ ਲਗਭਗ ਪੂਰੇ ਵਕਫ਼ੇ ਦੌਰਾਨ ਉਸਦੇ ਤੱਥਾਂ ਨਾਲ ਜੁੜਿਆ ਰਹਿੰਦਾ ਹੈ, ਦੀ ਜਾਣਕਾਰੀ ਉਹਨਾਂ ਨੂੰ ਆਮ ਤੌਰ 'ਤੇ ਨਹੀਂ ਹੁੰਦੀ। ਇਸ ਲਈ ਇਸ ਬਾਰੇ ਵਿੱਚ ਵੀ ਉਹ ਸਫ਼ਾਈ-ਪੱਖ ਦੇ ਵਕੀਲ ਤੋਂ ਕਾਫ਼ੀ ਕੁੱਝ ਸਿੱਖ ਸਕਦੇ ਹਨ। ਹੁਣ ਵੀ ਕੀ ਕੇ. ਇਸ ਸਾਰੀ ਜਾਣਕਾਰੀ ਦੇ ਮੱਦੇਨਜ਼ਰ ਹੈਰਾਨ ਹੈ ਕਿ ਕਰਮਚਾਰੀ ਲੋਕ ਅਚੇਤ ਹੁੰਦੇ ਹਨ ਜਾਂ ਮੁਦੱਈਆਂ ਦੇ ਨਾਲ ਆਮ ਤੌਰ 'ਤੇ ਉਹ ਬੁਰਾ ਵਿਹਾਰ ਕਿਉਂ ਕਰਦੇ ਹਨ? ਹਰੇਕ ਦੇ ਨਾਲ ਇਹੀ ਹੁੰਦਾ ਹੈ। ਸਾਰੇ ਕਰਮਚਾਰੀ ਇਸੇ ਤਰ੍ਹਾਂ ਹੀ ਅਚੇਤ ਹੁੰਦੇ

158 ॥ ਮੁਕੱਦਮਾ