ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ, ਚਾਹੇ ਬਾਹਰੀ ਤੌਰ 'ਤੇ ਉਹ ਇੱਕ ਦਮ ਸ਼ਾਂਤ-ਚਿਤ ਹੀ ਕਿਉਂ ਨਾ ਵਿਖਾਈ ਦਿੰਦੇ ਹੋਣ। ਭਾਵੇਂ ਛੋਟੇ ਵਕੀਲਾਂ ਨੂੰ ਅਜਿਹੀਆਂ ਕਿੰਨੀਆਂ ਹੀ ਚੀਜ਼ਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ।

ਉਦਾਹਰਨ ਦੇ ਲਈ, ਇਹ ਕਹਾਣੀ ਜਿਸ ਵਿੱਚ ਸੱਚਾਈ ਦਾ ਪੂਰਾ ਭਾਵ ਹੁੰਦਾ ਹੈ, ਸੁਣਾਈ ਗਈ ਸੀ। ਇੱਕ ਬੁੱਢਾ ਕਰਮਚਾਰੀ, ਗੰਭੀਰ ਅਤੇ ਚੁੱਪ ਰਹਿਣ ਵਾਲਾ ਆਦਮੀ, ਇੱਕ ਮੁਸ਼ਕਿਲ ਮੁਕੱਦਮੇ ਨਾਲ ਰੂਬਰੂ ਹੋਇਆ ਅਤੇ ਉਸਨੇ ਪੂਰਾ ਇੱਕ ਦਿਨ ਅਤੇ ਰਾਤ ਉਸ ਕੇਸ ਦਾ ਅਧਿਐਨ ਕੀਤਾ ਸੀ- ਇਹ ਕਰਮਚਾਰੀ ਲੋਕ ਮਿਹਨਤੀ ਸਨ, ਦੂਜੇ ਕਿਸੇ ਵੀ ਵਿਅਕਤੀ ਨਾਲੋਂ ਮਿਹਨਤੀ। ਤਾਂ ਸਵੇਰ ਹੋਣ 'ਤੇ, ਚੌਵੀ ਘੰਟੇ ਕੰਮ ਕਰਨ ਪਿੱਛੋਂ ਅਤੇ ਸ਼ਾਇਦ ਇਸ ’ਤੇ ਜ਼ਿਆਦਾ ਵਿਖਾਵਾ ਕਰਨ ਦੀ ਬਜਾਏ, ਉਹ ਅੰਦਰ ਜਾਣ ਵਾਲੇ ਬੂਹੇ ਦੇ ਕੋਲ ਆ ਰੁਕਿਆ ਅਤੇ ਆਪਣੇ-ਆਪ ਨੂੰ ਇੱਕ ਪਾਸੇ ਲੁਕੋ ਕੇ, ਅੰਦਰ ਦਾਖਲ ਹੋਣ ਵਾਲੇ ਹਰੇਕ ਵਕੀਲ ਨੂੰ ਉਹ ਪੌੜੀਆਂ ਤੋਂ ਹੇਠਾਂ ਸੁੱਟਣ ਲੱਗਾ। ਵਕੀਲ ਲੋਕ ਇੱਕਠੇ ਹੋ ਕੇ ਫ਼ਿਰ ਵਿਚਾਰਨ ਲੱਗੇ ਕਿ ਹੁਣ ਕੀ ਕੀਤਾ ਜਾਵੇ। ਇੱਕ ਪਾਸੇ ਤਾਂ ਉਹਨਾਂ ਨੂੰ ਅੰਦਰ ਜਾ ਸਕਣ ਦਾ ਅਸਲ ਅਧਿਕਾਰ ਹੀ ਨਹੀਂ ਸੀ, ਇਸ ਲਈ ਉਕਤ ਕਰਮਚਾਰੀ ਦੇ ਖਿਲਾਫ਼ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਸਨ, ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਉਹਨਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਸੀ ਤਾਂਕਿ ਅਧਿਕਾਰੀ ਲੋਕ ਉਹਨਾਂ ਦੇ ਵਿਰੁੱਧ ਆਕੇ ਨਾ ਖੜ ਜਾਣ। ਦੂਜੇ ਪਾਸੇ ਉਹ ਹਰ ਰੋਜ਼ ਅਦਾਲਤ ਵਿੱਚ ਨਹੀਂ ਹੁੰਦੇ ਸਨ ਅਤੇ ਉਹਨਾਂ ਨੇ ਉਸ ਇੱਕ -ਇੱਕ ਦਿਨ ਦੀ ਪੂਰਤੀ ਕਰਨੀ ਹੁੰਦੀ ਹੈ, ਇਸ ਲਈ ਅੰਦਰ ਦਾਖਲ ਹੋਣਾ ਉਹਨਾਂ ਲਈ ਜ਼ਰੂਰੀ ਸੀ। ਅੰਤ ਇਸ ਗੱਲ ਉੱਪਰ ਸਹਿਮਤੀ ਹੋਈ ਕਿ ਉਸ ਬੁੱਢੇ ਕਰਮਚਾਰੀ ਨੂੰ ਥਕਾ ਕੇ ਬਾਹਰ ਕਰ ਦਿੱਤਾ ਜਾਵੇ। ਇੱਕ ਪਿੱਛੋਂ ਇੱਕ ਵਕੀਲ ਨੂੰ ਪੌੜੀਆਂ ਤੋਂ ਹੇਠਾਂ ਭੇਜਿਆ ਗਿਆ ਅਤੇ ਉਹ ਥੋੜ੍ਹੇ ਜਿਹੇ ਸੰਘਰਸ਼ ਪਿੱਛੋਂ ਹੀ ਉਹ ਆਪ ਨੂੰ ਬਾਹਰ ਸੁੱਟੇ ਜਾਣ ਲਈ ਪੇਸ਼ ਕਰਦੇ ਰਹੇ, ਜਿੱਥੇ ਉਹਨਾਂ ਦੇ ਸਾਥੀ ਉਹਨਾਂ ਨੂੰ ਸੰਭਾਲ ਲੈਂਦੇ ਸਨ। ਇਹ ਕੰਮ ਲਗਭਗ ਇੱਕ ਘੰਟੇ ਤੱਕ ਚਲਦਾ ਰਿਹਾ, ਫ਼ਿਰ ਉਹ ਬੁੱਢਾ ਆਦਮੀ ਜਿਹੜਾ ਰਾਤ ਭਰ ਦੀ ਮਿਹਨਤ ਤੋਂ ਪਹਿਲਾਂ ਹੀ ਥੱਕ ਚੁੱਕਾ ਸੀ, ਅਸਲ ਵਿੱਚ ਇਸ ਕੰਮ ਤੋਂ ਹੋਰ ਵਧੇਰੇ ਥੱਕ ਗਿਆ ਅਤੇ ਆਪਣੇ ਦਫ਼ਤਰ ਵਿੱਚ ਵਾਪਸ ਚਲਾ ਗਿਆ। ਹੇਠਾਂ ਖੜੇ ਲੋਕ ਪਹਿਲਾਂ ਤਾਂ ਇਸ ਗੱਲ ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਕਰ ਸਕੇ, ਇਸ ਲਈ ਉਹਨਾਂ ਨੇ ਆਪਣਾ ਇੱਕ ਆਦਮੀ ਉਸਨੂੰ ਵੇਖਣ ਲਈ ਭੇਜਿਆ ਕਿ ਕੀ ਉਹ ਵਾਕਈ ਉੱਥੋਂ

159 ॥ ਮੁਕੱਦਮਾ