ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾ ਚੁੱਕਾ ਹੈ। ਇਹ ਪੱਕਾ ਕਰ ਲੈਣ ਪਿੱਛੋਂ ਹੀ ਉਹ ਅੰਦਰ ਵੜੇ, ਅਤੇ ਸ਼ਾਇਦ ਉਹਨਾਂ ਦੀ ਸ਼ਿਕਾਇਤ ਕਰਨ ਦੀ ਵੀ ਹਿੰਮਤ ਨਹੀਂ ਹੋਈ। ਵਕੀਲਾਂ ਦੇ ਲਈ- ਅਤੇ ਇਹ ਸਭ ਤੋਂ ਹੇਠਲੇ ਪੱਧਰ ਦਾ ਵਕੀਲ ਵੀ ਵੇਖ ਸਕਦਾ ਸੀ ਉਹਨਾਂ ਲਈ ਹਾਲਤਾਂ ਕਿੰਨੀਆਂ ਭਿਆਨਕ ਹਨ- ਇਹਨਾਂ ਨੂੰ ਬਦਲਣ ਜਾਂ ਇਹਨਾਂ ਵਿੱਚ ਕੁੱਝ ਬਦਲਾਅ ਲਿਆਉਣ ਦੀ ਉਹਨਾਂ ਦੀ ਕੋਈ ਮੰਸ਼ਾ ਨਹੀਂ ਸੀ, ਜਦਕਿ ਅਤੇ ਇਹ ਬਹੁਤ ਖ਼ਾਸ ਚੀਜ਼ ਸੀ- ਪਹਿਲਾਂ ਹਰੇਕ ਮੁੱਦਈ, ਬਿਲਕੁਲ ਸਧਾਰਨ ਲੋਕ ਤੱਕ, ਅਜਿਹੇ ਮੁਕੱਦਮੇ ਵਿੱਚ ਜਾ ਉਲਝੇ ਸਨ ਜਿਸ ਵਿੱਚ ਉਹਨਾਂ ਨੇ ਹੀ ਉਲਝਣਾ ਸੀ, ਨਾ ਸਿਰਫ਼ ਉਹ ਚੀਜ਼ਾਂ ਵਿੱਚ ਬਦਲਾਅ ਦੇ ਬਾਰੇ 'ਚ ਸੋਚਣ ਲੱਗੇ ਸਗੋਂ ਉਹਨਾਂ ਚੀਜ਼ਾਂ ਵਿੱਚ ਆਪਣਾ ਵਕਤ ਅਤੇ ਊਰਜਾ ਬਰਬਾਦ ਕਰਨ ਲੱਗੇ ਜਿਸਦਾ ਇਸਤੇਮਾਲ ਹੋਰ ਥਾਵਾਂ 'ਤੇ ਬਿਹਤਰ ਕੀਤਾ ਜਾ ਸਕਦਾ ਸੀ। ਵਿਖਾਈ ਦੇਣ ਵਾਲਾ ਇੱਕੋ-ਇੱਕ ਸਹੀ ਰਸਤਾ, ਸਿਰਫ਼ ਇਹੀ ਸੀ ਕਿ ਚੀਜ਼ਾਂ ਜਿਹੋ ਜਿਹੀਆਂ ਵੀ ਹਨ, ਉਨ੍ਹਾਂ ਨੂੰ ਮੰਨ ਲਿਆ ਜਾਵੇ। ਜੇਕਰ ਕੋਈ ਮਾੜਾ-ਮੋਟਾ ਬਦਲਾਅ ਲਿਆਇਆ ਜਾ ਸਕਣ ਵਾਲਾ ਵੀ ਹੋਵੇ ਪਰ ਇਹ ਤਾਂ ਸਿਰਫ਼ ਇੱਕ ਬੇਮਤਲਬ ਦੀ ਬਕਵਾਸ ਸੀ। ਤਾਂ ਕਿਸੇ ਦੇ ਲਈ ਸਭ ਤੋਂ ਵਧੀਆ ਉਮੀਦ ਇਹ ਹੋਵੇਗੀ ਕਿ ਉਹ ਭਵਿੱਖ ਵਿੱਚ ਆਪਣੇ ਕੇਸਾਂ ਲਈ ਕੁੱਝ ਫ਼ਾਇਦਾ ਹਾਸਲ ਕਰ ਸਕੇ, ਪਰ ਇਸ ਨਾਲ ਕਰਮਚਾਰੀਆਂ ਦੇ ਨਰਾਜ਼ ਕਰਨ ਦਾ ਜਿਹੜਾ ਜੋਖਮ ਚੁੱਕਿਆ ਜਾਵੇਗਾ ਉਹ ਬਹੁਤ ਭਿਆਨਕ ਹੋ ਸਕਦਾ ਹੈ। ਚੁੱਪ ਰਹੋ, ਚਾਹੇ ਇਹ ਕਿੰਨਾ ਹੀ ਤੁਹਾਡੇ ਖਿਲਾਫ਼ ਕਿਉਂ ਨਾ ਹੋਵੇ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਮਹਾਨ ਨਿਆਂ-ਵਿਵਸਥਾ ਹਮੇਸ਼ਾ ਸੰਤੁਲਨ ਵਿੱਚ ਰਹਿੰਦੀ ਹੈ ਅਤੇ ਜੇਕਰ ਕੋਈ ਵਿਅਕਤੀ ਆਪਣੇ ਪੱਧਰ 'ਤੇ ਇਸ ਵਿੱਚ ਕੋਈ ਛੋਟਾ ਜਿਹਾ ਬਦਲਾਅ ਵੀ ਲਿਆਉਣ ਦੀ ਕੋਸ਼ਿਸ਼ ਕਰਨ ਬਾਰੇ ਸੋਚੇ, ਤਾਂ ਉਹ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੋਵੇਗਾ ਅਤੇ ਅੰਤ ਖ਼ੁਦ ਨੂੰ ਹੇਠਾਂ ਸੁੱਟ ਲਵੇਗਾ, ਜਦਕਿ ਵਿਵਸਥਾ ਛੋਟੀ-ਮੋਟੀ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਜਕੜ ਕੇ ਫ਼ਿਰ ਸੰਤੁਲਨ ਬਣਾ ਲਵੇਗੀ, ਕਿਉਂਕਿ ਹਰੇਕ ਚੀਜ਼ ਇੱਕ -ਦੂਜੇ ਨਾਲ ਜੁੜੀ ਹੋਈ ਹੈ ਅਤੇ ਬਦਲਾਅ ਦੇ ਪ੍ਰਤੀ ਵਿਰੋਧ ਬਣਾਈ ਰੱਖੇਗੀ ਤਾਂ ਕਿ ਇਹ ਅਜਿਹਾ ਨਾ ਕਰੇ ਜਿਸ ਨਾਲ ਇਹ ਹੋਰ ਸਖ਼ਤ, ਹੋਰ ਸਾਵਧਾਨ, ਹੋਰ ਦਰਦਨਾਕ ਅਤੇ ਹੋਰ ਬੁਰੀ ਹੋ ਜਾਵੇ। ਵਕੀਲਾਂ ਨੂੰ ਹਰ ਹਾਲਤ ਵਿੱਚ ਬਿਨ੍ਹਾਂ ਨਾ-ਨੁੱਕਰ ਦੇ ਆਪਣਾ ਕੰਮ ਕਰਦੇ ਰਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਬਦਨਾਮੀ ਵਿਅਰਥ ਹੈ, ਖ਼ਾਸ ਕਰਕੇ ਉਹਨਾਂ ਲਈ ਜਦ ਤੱਕ ਜ਼ਰੂਰੀ ਕਾਰਨ ਨਾ

160 ॥ ਮੁਕੱਦਮਾ