ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸ਼ਕਿਲ ਵੀ ਹੋਵੇਗਾ। ਉਸਨੂੰ ਯਾਦ ਹੈ ਕਿ ਸਵੇਰੇ ਕਿਵੇਂ, ਜਦੋਂ ਉਹ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ, ਉਸਨੇ ਹਰੇਕ ਮੌਜੂਦ ਚੀਜ਼ ਨੂੰ ਪਾਸੇ ਹਟਾਕੇ, ਆਪਣੀ ਲਿਖਣ ਵਾਲੀ ਪੈਡ ਚੁੱਕ ਲਈ ਸੀ, ਅਤੇ ਫ਼ਿਰ ਇੱਕ ਅਜਿਹੀ ਯੋਜਨਾ ਦਾ ਡ੍ਰਾਫਟ ਬਣਾਉਣ ਵਿੱਚ ਜੁਟਿਆ ਗਿਆ ਸੀ ਤਾਂ ਕਿ ਕੁੱਝ ਖ਼ਾਸ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਕੇ ਉਸ ਨਾਮਾਕੂਲ ਵਕੀਲ ਨੂੰ ਵਿਖਾ ਸਕੇ। ਪਰ ਉਦੋਂ ਹੀ ਮੈਨੇਜਰ ਨੇ ਦਫ਼ਤਰ ਦਾ ਬੂਹਾ ਖੋਲ੍ਹਿਆ ਸੀ ਅਤੇ ਉਪ-ਮੈਨੇਜਰ ਬਹੁਤ ਹੱਸਦਾ ਹੋਇਆ ਅੰਦਰ ਆਇਆ ਸੀ। ਕੇ. ਦੇ ਲਈ ਇਹ ਬਹੁਤ ਪਰੇਸ਼ਾਨੀ ਭਰਿਆ ਸੀ, ਭਾਵੇਂ ਉਪ-ਮੈਨੇਜਰ ਉਸਦੀਆਂ ਦਲੀਲਾਂ ਉੱਪਰ ਤਾਂ ਨਹੀਂ ਹੱਸ ਰਿਹਾ ਹੋਵੇਗਾ ਜਿਸਦੇ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਤਾਂ ਅਜੇ ਸਟਾੱਕ ਐਕਸਚੇਂਜ ਤੇ ਸੁਣੇ ਇੱਕ ਲਤੀਫ਼ੇ ਉੱਪਰ ਹੱਸ ਰਿਹਾ ਸੀ, ਇੱਕ ਲਤੀਫ਼ਾ ਜਿਸਨੂੰ ਸਮਝਣ ਦੇ ਲਈ ਵਿਆਖਿਆ ਦੀ ਲੋੜ ਸੀ। ਇਸਲਈ ਉਹ ਕੇ. ਦੇ ਮੇਜ਼ ਦੇ ਕੋਲ ਚਲਾ ਆਇਆ ਸੀ ਅਤੇ ਕੇ. ਦੀ ਪੈਂਸਿਲ ਨਾਲ ਉਸਨੇ ਲਕੀਰਾਂ ਖਿੱਚ ਦਿੱਤੀਆਂ ਸਨ- ਕੇ. ਦੇ ਹੱਥ ਤੋਂ ਪੈਂਸਿਲ ਖੋਹ ਕੇ ਉਸੇ ਲਿਖਣ ਪੈਡ 'ਤੇ, ਜਿਸ ਤੇ ਉਹ ਆਪਣੀਆਂ ਦਲੀਲਾਂ ਲਿਖ ਰਿਹਾ ਸੀ।

ਅੱਜ ਕੇ. ਨੂੰ ਅਜਿਹਾ ਕੋਈ ਰੰਜ ਨਹੀਂ ਹੈ, ਦਲੀਲਾਂ ਤਾਂ ਤਿਆਰ ਕੀਤੀਆਂ ਹੀ ਜਾਣੀਆਂ ਹਨ। ਦਫ਼ਤਰ ਵਿੱਚ ਉਸਦੇ ਕੋਲ ਵਕ਼ਤ ਦੀ ਕਮੀ ਹੈ ਅਤੇ ਉੱਥੇ ਇਹ ਕਰ ਸਕਣਾ ਜੇਕਰ ਸੰਭਵ ਨਾ ਹੋਵੇ ਤਾਂ ਉਸਨੂੰ ਘਰ ਵਿੱਚ ਰਾਤ ਨੂੰ ਇੱਕ ਨਬੇੜਨਾ ਹੋਵੇਗਾ। ਜੇਕਰ ਰਾਤਾਂ ਵੀ ਘੱਟ ਪੈ ਜਾਣ ਤਾਂ ਉਸਨੂੰ ਛੁੱਟੀ ਲੈਣੀ ਹੋਵੇਗੀ। ਚਾਹੇ ਜੋ ਵੀ ਹੋਵੇ ਹੁਣ ਇਸਨੂੰ ਅੱਧੇ ਰਸਤੇ ਨਹੀਂ ਛੱਡਿਆ ਜਾ ਸਕਦਾ ਸੀ। ਇਹ ਤਾਂ ਸਭ ਤੋਂ ਵੱਡੀ ਮੂਰਖਤਾ ਹੋਵੇਗੀ। ਨਾ ਸਿਰਫ਼ ਵਪਾਰ ਵਿੱਚ, ਸਗੋਂ ਕਿਤੇ ਵੀ। ਇੱਕ ਸੱਚ ਹੈ ਕਿ ਦਲੀਲਾਂ ਬਣਾਏ ਜਾਣ ਦਾ ਮਤਲਬ ਲਗਾਤਾਰ ਕੰਮ ਹੋਵੇਗਾ ਪਰ ਇਹ ਮੰਨ ਲੈਣ ਦਾ ਕੋਈ ਵੀ ਜਾਇਜ਼ ਕਾਰਨ ਨਹੀਂ ਹੋਵੇਗਾ ਕਿ ਇਹ ਦਲੀਲਾਂ ਬਣਾਏ ਜਾਣ ਦਾ ਕੰਮ ਕਦੇ ਪੂਰਾ ਨਾ ਹੋਵੇ ਹੀ ਨਾ। ਨਾ ਸਿਰਫ਼ ਕਿਸੇ ਦੀ ਆਪਣੀ ਸੁਸਤੀ ਜਾਂ ਦੂਜੇ ਲੋਕਾਂ ਦੀ ਘਟੀਆ ਵਿਹਾਰ ਵਕੀਲ ਨੂੰ ਦਲੀਲਾਂ ਬਣਾਉਣ ਤੋਂ ਰੋਕੀ ਰੱਖੇਗਾ, ਪਰ ਅਸਲ ਦੋਸ਼ਾਂ ਦੀ ਬੇਸਮਝੀ ਵਿੱਚ ਅਤੇ ਇਸਦੇ ਕਾਰਨ ਲੱਗਣ ਵਾਲੇ ਹੋਰ ਦੋਸ਼ਾਂ ਦੇ ਕਾਰਨ, ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਰੀਆਂ ਨਿਗੂਣੀਆਂ ਘਟਨਾਵਾਂ ਨੂੰ ਹਰ ਹਾਲਤ ਵਿੱਚ ਯਾਦ ਕਰਨਾ ਹੋਵੇਗਾ, ਉਹਨਾਂ ਨੂੰ ਪੇਸ਼ ਕਰਨਾ ਹੋਵੇਗਾ ਅਤੇ ਉਹਨਾਂ ਨੂੰ ਹਰ ਪਾਸੇ ਤੋਂ ਵਿਚਾਰਨਾ ਹੋਵੇਗਾ। ਅਤੇ ਇਹ ਕਿੰਨਾ ਹਤਾਸ਼ਾ ਭਰਿਆ ਕੰਮ ਹੋਵੇਗਾ! ਰਿਟਾਇਰ ਹੋਣ ਤੋਂ ਪਿੱਛੋਂ ਤਾਂ ਇਹ ਪੇਸ਼ਾ ਢੁੱਕਵਾਂ ਪ੍ਰਤੀਤ

168 ॥ ਮੁਕੱਦਮਾ