ਹਥੇਲੀ ਦੇ ਉੱਪਰ ਰੱਖ ਕੇ ਹੌਲ਼ੀ-ਹੌਲ਼ੀ ਉੱਪਰ ਚੁੱਕਿਆ ਅਤੇ ਅੱਡੀਆਂ ਦੇ ਭਾਰ ਉੱਠ ਖੜ੍ਹਾ ਹੋਇਆ ਤਾਂ ਕਿ ਉਹ ਉਹਨਾਂ ਦੋਵਾਂ ਆਦਮੀਆਂ ਦੇ ਬਰਾਬਰ ਆ ਕੇ ਖੜ੍ਹਾ ਹੋ ਜਾਵੇ। ਅਜਿਹਾ ਕਰਦੇ ਸਮੇਂ ਉਹ ਕੁੱਝ ਖ਼ਾਸ ਨਹੀਂ ਸੋਚ ਰਿਹਾ ਸੀ, ਪਰ ਇਸ ਤਰ੍ਹਾਂ ਸਿਰਫ਼ ਵਿਖਾਵਾ ਹੀ ਕਰ ਰਿਹਾ ਸੀ ਕਿਉਂਕਿ ਉਸਨੇ ਇੱਕ ਦਮ ਇਹ ਮਹਿਸੂਸ ਕੀਤਾ ਕਿ ਉਸਨੂੰ ਇਸੇ ਤਰ੍ਹਾਂ ਵਿਹਾਰ ਕਰਨਾ ਪਵੇਗਾ, ਜਦੋਂ ਉਹ ਆਪਣੀਆਂ ਦਲੀਲਾਂ ਦੇ ਆਸਰੇ ਨਾਲ ਇਸ ਮੁਸ਼ਕਲ ਸਮੇਂ ਵਿੱਚੋਂ ਲੰਘ ਜਾਵੇਗਾ। ਡਿਪਟੀ ਮੈਨੇਜਰ, ਜਿਹੜਾ ਪੂਰੀ ਤਰ੍ਹਾਂ ਗੱਲਬਾਤ ਵਿੱਚ ਰੁੱਝਿਆ ਹੋਇਆ ਸੀ, ਨੇ ਉਸ ਕਾਗਜ਼ 'ਤੇ ਨਜ਼ਰ ਮਾਰੀ ਜਿਹੜਾ ਉਹ ਪੜ੍ਹ ਨਹੀਂ ਸਕਿਆ ਸੀ, ਕਿਉਂਕਿ ਸੀਨੀਅਰ ਕਲਰਕ ਦੇ ਲਈ ਜਿਹੜੀ ਵੀ ਅਤਿ-ਜ਼ਰੂਰੀ ਹੋਵੇ ਉਹ ਉਸਦੇ ਲਈ ਤਾਂ ਬਿਲਕੁਲ ਜ਼ਰੂਰੀ ਨਹੀਂ ਸੀ। ਉਸਨੇ ਇਸਨੂੰ ਕੇ. ਤੋਂ ਲਿਆ ਅਤੇ ਕਿਹਾ, "ਧੰਨਵਾਦ! ਮੈਨੂੰ ਇਸਦੇ ਬਾਰੇ ਵਿੱਚ ਪਹਿਲਾਂ ਹੀ ਪਤਾ ਹੈ।" ਅਤੇ ਫ਼ਿਰ ਉਸਨੂੰ ਮੇਜ਼ ਉੱਪਰ ਵਾਪਸ ਰੱਖ ਦਿੱਤਾ।
ਕੇ. ਨੇ ਇੱਕ ਗੁੱਸੇ ਭਰੀ, ਉੱਡਦੀ ਜਿਹੀ ਨਿਗ੍ਹਾ ਉਸ 'ਤੇ ਸੁੱਟੀ, ਪਰ ਡਿਪਟੀ ਮੈਨੇਜਰ ਨੇ ਇਸ ਉੱਤੇ ਬਿਲਕੁਲ ਧਿਆਨ ਨਹੀਂ ਦਿੱਤਾ ਅਤੇ ਜੇ ਦਿੱਤਾ ਵੀ ਹੋਵੇ ਤਾਂ ਉਸਨੂੰ ਇਸ ਨਾਲ ਸੰਤੁਸ਼ਟੀ ਮਿਲੀ। ਕਈ ਵਾਰ ਉਹ ਜ਼ੋਰ ਨਾਲ ਹੱਸਿਆ, ਅਤੇ ਇੱਕ ਵਾਰ ਉਸਨੇ ਸਾਫ਼ ਤੌਰ 'ਤੇ ਨਿਰਮਾਤਾ ਨੂੰ ਆਪਣੀ ਗੱਲ ਨਾਲ ਸ਼ਰਮਿੰਦਾ ਵੀ ਕਰ ਦਿੱਤਾ ਸੀ। ਪਰ ਉਸਨੂੰ ਵਧੇਰੇ ਸ਼ਰਮਿੰਦਗੀ ਤੋਂ ਬਚਾਉਣ ਲਈ ਉਸਨੇ ਫ਼ੌਰਨ ਹੀ ਪਹਿਲੇ ਤਰਕ ਦਾ ਉਲਟਾ ਤਰਕ ਕੱਢ ਲਿਆ ਅਤੇ ਇਸ ਨਿਰਮਾਤਾ ਨੂੰ ਉਸਨੇ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਕਿ ਉਹ ਇਸਨੂੰ ਨਤੀਜਾ ਕੱਢ ਕੇ ਖ਼ਤਮ ਕਰ ਸਕਣ।
"ਇਹ ਬਹੁਤ ਜ਼ਰੂਰੀ ਹੈ," ਉਸਨੇ ਨਿਰਮਾਤਾ ਨੂੰ ਕਿਹਾ, "ਮੈਨੂੰ ਇਹ ਸਾਫ਼ ਵਿਖਾਈ ਦੇ ਰਿਹਾ ਹੈ। ਅਤੇ ਸੀਨੀਅਰ ਕਲਰਕ...." ਜਦੋਂ ਉਹ ਇਹ ਕਹਿ ਰਿਹਾ ਸੀ ਤਾਂ ਵੀ ਉਹ ਸਾਫ਼ ਤੌਰ 'ਤੇ ਨਿਰਮਾਤਾ ਨਾਲ ਹੀ ਮੁਖ਼ਾਤਿਬ ਸੀ। "ਜ਼ਰੂਰ ਹੀ ਬਹੁਤ ਖੁਸ਼ ਹੋਵੇਗਾ ਜੇ ਆਪਾਂ ਉਸਨੂੰ ਇਸ ਕੰਮ ਤੋਂ ਵਿਹਲਾ ਕਰ ਦੇਈਏ। ਇਸ ਪੂਰੇ ਮਸਲੇ 'ਤੇ ਚੁੱਪਚਾਪ ਵਿਚਾਰ ਕਰਨਾ ਹੋਵੇਗਾ। ਪਰ ਲੱਗਦਾ ਹੈ ਅੱਜ ਉਹ ਕੰਮ ਲੱਦਿਆ ਹੋਇਆ ਹੈ, ਅਤੇ ਬਾਹਰਲੇ ਦਫ਼ਤਰ ਵਿੱਚ ਕਿੰਨੇ ਹੀ ਲੋਕ ਮੌਜੂਦ ਹਨ ਜੋ ਘੰਟਿਆਂ ਤੋਂ ਉਸਦੀ ਉਡੀਕ ਕਰ ਰਹੇ ਹਨ।"
ਕੇ. ਦੇ ਕੋਲ ਡਿਪਟੀ ਮੈਨੇਜਰ ਤੋਂ ਧਿਆਨ ਹਟਾਉਣ ਦੇ ਢੁੱਕਵੇਂ ਕਾਰਨ ਸਨ
172 ॥ ਮੁਕੱਦਮਾ