ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਹੁਣ ਉਹ ਆਪਣੀ ਦੋਸਤਾਨਾ ਪਰ ਸਥਿਰ ਮੁਸਕਾਨ ਨਿਰਮਾਤਾ ਉੱਪਰ ਗੱਡੀ ਰੱਖ ਸਕਦਾ ਸੀ। ਨਹੀਂ ਤਾਂ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਸੀ, ਪਰ ਉਹ ਉੱਥੇ ਖੜ੍ਹਾ ਰਿਹਾ, ਦੋਵੇਂ ਹੱਥ ਮੇਜ਼ 'ਤੇ ਟਿਕਾਈ ਉਹ ਕਿਸੇ ਆਗਿਆਕਾਰੀ ਕਰਮਚਾਰੀ ਦੀ ਤਰ੍ਹਾਂ ਅੱਗੇ ਵੱਲ ਨੂੰ ਝੁਕਿਆ ਰਿਹਾ, ਅਤੇ ਉਹਨਾਂ ਦੋਵਾਂ ਆਦਮੀਆਂ ਦੀ ਨਿਰੰਤਰ ਵਾਰਤਾਲਾਪ, ਉਸਦੇ ਮੇਜ਼ ਤੋਂ ਕਾਗਜ਼ ਚੁੱਕੇ ਜਾਣ ਅਤੇ ਮੈਨੇਜਰ ਦੇ ਦਫ਼ਤਰ ਵੱਲ ਉਹਨਾਂ ਦੇ ਚਲੇ ਜਾਣ ਨੂੰ ਉਹ ਸਪੱਸ਼ਟ ਨਜ਼ਰ ਨਾਲ ਵੇਖਦਾ ਰਿਹਾ। ਬੂਹੇ ਕੋਲ ਪਹੁੰਚ ਕੇ ਨਿਰਮਾਤਾ ਪਿੱਛੇ ਵੱਲ ਨੂੰ ਮੜਿਆ ਸੀ ਅਤੇ ਉਸਨੇ ਉਦੋਂ ਟਿੱਪਣੀ ਕੀਤੀ ਸੀ ਕਿ ਅਜੇ ਤੱਕ ਉਹ ਅਲਵਿਦਾ ਨਹੀਂ ਕਹੇਗਾ, ਕਿਉਂਕਿ ਉਸਨੂੰ ਉੱਧਰ ਹੋਈ ਵਾਰਤਾਲਾਪ ਦੇ ਬਾਰੇ ਵਿੱਚ ਹਰ ਹਾਲਤ ਵਿੱਚ ਦੱਸਣਾ ਹੋਵੇਗਾ ਕਿ ਅਤੇ ਉਸਨੇ ਇਹ ਵੀ ਕਿਹਾ, ਕਿ ਅਜੇ ਤੱਕ ਉਸਦੇ ਇੱਕ ਛੋਟੀ ਜਿਹੀ ਗੱਲ ਹੋਰ ਵੀ ਹੈ ਜਿਹੜੀ ਉਹ ਕੇ. ਨੂੰ ਦੱਸੇਗਾ।

ਅੰਤ ਕੇ. ਇੱਕ ਦਮ ਇੱਕਲਾ ਹੋ ਗਿਆ। ਹੁਣ ਉਸਦੀ ਕਿਸੇ ਦੂਜੇ ਗਾਹਕ ਨੂੰ ਅੰਦਰ ਬੁਲਾਉਣ ਦੀ ਇੱਛਾ ਨਹੀਂ ਸੀ ਅਤੇ ਹੌਲ਼ੀ-ਹੌਲ਼ੀ ਉਹ ਇਹ ਲੱਗਾ ਸੀ ਕਿ ਬਾਹਰ ਬੈਠੇ ਲੋਕ ਅਜੇ ਵੀ ਇਹ ਮਹਿਸੂਸ ਕਰ ਰਹੇ ਹੋਣਗੇ ਕਿ ਉਹ ਨਿਰਮਾਤਾ ਨਾਲ ਹੀ ਮੁਖ਼ਾਤਿਬ ਹੈ। ਇਹ ਉਸਨੂੰ ਸੁਹਾਵਣਾ ਵਿਚਾਰ ਲੱਗਾ, ਕਿਉਂਕਿ ਇਸ ਨਾਲ ਹੋਰ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ, ਇੱਥੋਂ ਤੱਕ ਕਿ ਉਸਦੇ ਆਪਣੇ ਸਹਾਇਕ ਨੂੰ ਵੀ। ਉਹ ਖਿੜਕੀ ਦੇ ਕੋਲ ਚਲਾ ਆਇਆ, ਉਸਦੇ ਕੋਲ ਬੈਠਕੇ ਉਸਨੇ ਇੱਕ ਹੱਥ ਨਾਲ ਗ੍ਰਿਲ ਨੂੰ ਫੜ੍ਹ ਲਿਆ ਅਤੇ ਬਾਹਰ ਚੌਰਾਹੇ ਉੱਪਰ ਨਜ਼ਰ ਗੱਡ ਦਿੱਤੀ। ਬਰਫ਼ਬਾਰੀ ਜਾਰੀ ਸੀ, ਅਤੇ ਆਸਮਾਨ ਅਜੇ ਤੱਕ ਸਾਫ਼ ਨਹੀਂ ਹੋਇਆ ਸੀ।

ਕਾਫ਼ੀ ਦੇਰ ਤੱਕ ਉਹ ਉੱਥੇ ਹੀ ਬੈਠਾ ਰਿਹਾ। ਉਸਨੂੰ ਸੱਚਮੁਚ ਇਹ ਅਹਿਸਾਸ ਨਹੀਂ ਸੀ ਕਿ ਉਹ ਕਿਸ ਗੱਲ ਤੋਂ ਫ਼ਿਕਰਮੰਦ ਹੈ। ਉਹ ਵਿੱਚੋ-ਵਿੱਚੋਂ ਚੌਂਕ ਕੇ ਆਪਣੇ ਮੌਢੇ ਤੋਂ ਪਾਰ ਦਫ਼ਤਰ ਦੇ ਬਾਹਰੀ ਹਿੱਸੇ 'ਤੇ ਨਿਗ੍ਹਾ ਮਾਰ ਲੈਂਦਾ ਸੀ, ਜਿਵੇਂ ਉਸਨੇ ਉੱਪਰ ਕੋਈ ਸ਼ੋਰ ਸੁਣਿਆ ਹੋਵੇ ਹਾਲਾਂਕਿ ਇਹ ਉਸਦੇ ਖ਼ਿਆਲਾਂ ਵਿੱਚ ਹੀ ਸੀ। ਪਰ ਜਦੋਂ ਕੋਈ ਨਹੀਂ ਆਇਆ ਤਾਂ ਉਹ ਸ਼ਾਂਤ ਹੋ ਗਿਆ, ਵਾਸ਼ਬੇਸਿਨ ਦੇ ਕੋਲ ਜਾ ਕੇ ਠੰਢੇ ਪਾਣੀ ਨਾਲ ਹੱਥ-ਮੂੰਹ ਧੋਇਆ ਅਤੇ ਦਿਮਾਗ ਤਾਜ਼ਾ ਕਰਕੇ ਆਪਣੀ ਸੀਟ ਦੇ ਕੋਲ ਆ ਗਿਆ। ਹੁਣ ਉਸਨੂੰ ਲੱਗਿਆ ਕਿ ਆਪਣਾ ਮੁਕੱਦਮਾ ਖ਼ੁਦ ਲੜਨਾ ਉਸਦੇ ਲਈ ਬਹੁਤ ਔਖਾ ਕੰਮ ਹੈ ਜਿੰਨਾ ਕਿ ਉਹ ਪਹਿਲਾਂ

173 ॥ ਮੁਕੱਦਮਾ