ਸੋਚ ਰਿਹਾ ਸੀ।
ਜਦੋਂ ਤੱਕ ਉਸਨੇ ਆਪਣਾ ਬਚਾਅ ਵਕੀਲ ਦੇ ਸਹਾਰੇ ਛੱਡ ਰੱਖਿਆ ਸੀ, ਤਾਂ ਉਹ ਮੁਕੱਦਮੇ ਤੋਂ ਬਹੁਤ ਘੱਟ ਪ੍ਰਭਾਵਿਤ ਹੋ ਰਿਹਾ ਸੀ, ਉਹ ਦੂਰ ਤੋਂ ਇਹ ਮਹਿਸੂਸ ਕਰ ਰਿਹਾ ਸੀ ਅਤੇ ਇਸਦੇ ਨਾਲ ਉਸਦਾ ਕੋਈ ਸਿੱਧਾ ਸਬੰਧ ਨਹੀਂ ਸੀ। ਜਦੋਂ ਵੀ ਉਹ ਚਾਹੁੰਦਾ ਉਹ ਇਸਨੂੰ ਵੇਖ ਸਕਦਾ ਸੀ ਕਿ ਚੀਜ਼ਾਂ ਕਿੱਥੇ ਸਥਿਤ ਹਨ, ਅਤੇ ਜਦੋਂ ਉਹ ਚਾਹਵੇ ਇਸਨੂੰ ਵਾਪਸ ਵੀ ਲੈ ਸਕਦਾ ਸੀ। ਹੁਣ ਦੂਜੇ ਪਾਸੇ, ਜੇ ਉਹ ਆਪਣਾ ਮੁਕੱਦਮਾ ਖ਼ੁਦ ਲੜਨਾ ਚਾਹੁੰਦਾ ਸੀ ਤਾਂ ਘੱਟ ਤੋਂ ਘੱਟ ਖਿਣ ਭਰ ਦੇ ਲਈ ਉਸਨੂੰ ਆਪਣੇ-ਆਪ ਨੂੰ ਅਦਾਲਤ ਦੇ ਸਾਹਮਣੇ ਪੂਰੀ ਤਰ੍ਹਾਂ ਖੋਲ੍ਹ ਦੇਣਾ ਹੋਵੇਗਾ। ਇਸਦਾ ਜ਼ਰੂਰੀ ਨਤੀਜਾ ਅੰਤ ਉਸਦੀ ਆਜ਼ਾਦੀ ਹੋਵੇਗੀ, ਪਰ ਇਸ ਪ੍ਰਾਪਤੀ ਦੇ ਲਈ ਉਸਨੂੰ ਹਰ ਹਾਲਤ ਵਿੱਚ ਪਹਿਲਾਂ ਖ਼ੁਦ ਨੂੰ ਵਧੇਰੇ ਖ਼ਤਰੇ ਵਿੱਚ ਸੁੱਟਣਾ ਹੋਵੇਗਾ। ਜੇ ਉਸਨੂੰ ਇਸ ਉੱਤੇ ਥੋੜ੍ਹਾ-ਬਹੁਤ ਸ਼ੱਕ ਸੀ ਵੀ, ਤਾਂ ਅੱਜ ਡਿਪਟੀ ਮੈਨੇਜਰ ਅਤੇ ਨਿਰਮਾਤਾ ਦੇ ਨਾਲ ਕੀਤੀ ਹੋਈ ਮੁਲਾਕਾਤ ਨੇ ਉਸਨੂੰ ਇਸ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਕਰ ਦਿੱਤਾ ਸੀ। ਹੁਣ ਉਹ ਉੱਥੇ ਕਿਵੇਂ ਬੈਠਾ ਰਹਿੰਦਾ, ਜਦੋਂ ਆਪਣਾ ਮੁਕੱਦਮਾ ਆਪ ਲੜਨ ਦੇ ਖ਼ਿਆਲ ਨੇ ਉਸਨੂੰ ਡੌਰ-ਭੌਰ ਕਰ ਦਿੱਤਾ ਹੈ? ਪਰ ਪਿੱਛੋਂ ਕੀ ਹੋਵੇਗਾ? ਅੱਗੇ ਆਉਣ ਵਾਲਾ ਸਮਾਂ ਉਸ ਲਈ ਕਿਹੋ ਜਿਹਾ ਹੈ। ਕੀ ਉਹ ਅਜਿਹਾ ਰਾਹ ਲੱਭ ਸਕੇਗਾ ਜਿਸਦਾ ਨਤੀਜਾ ਸੁਖਾਵਾਂ ਹੋਵੇ? ਜਿੱਥੋਂ ਤੱਕ ਸਾਵਧਾਨੀ ਨਾਲ ਆਪਣਾ ਪੱਖ ਰੱਖਣ ਦਾ ਸਵਾਲ ਹੈ ਅਤੇ ਦੂਜਾ ਪੱਖ ਇੱਕ ਦਮ ਬੇਕਾਰ ਹੋਵੇਗਾ-ਤਾਂ ਇਸਦਾ ਕੀ ਇਹ ਮਤਲਬ ਨਹੀਂ ਹੈ ਕਿ ਉਹ ਕੁੱਝ ਅਲੱਗ ਕਰਨ ਤੋਂ ਆਪਣੇ-ਆਪ ਨੂੰ ਰੋਕੀ ਰੱਖੇਗਾ? ਕੀ ਉਹ ਸਫ਼ਲਤਾਪੂਰਵਕ ਅਜਿਹਾ ਕਰਨ ਵਿੱਚ ਸਮਰੱਥ ਹੋਵੇਗਾ? ਅਤੇ ਬੈਂਕ ਵਿੱਚ ਰਹਿ ਕੇ ਉਹ ਇਹ ਸਭ ਕਿਵੇਂ ਕਰ ਸਕੇਗਾ? ਆਖ਼ਰ ਇਹ ਸਿਰਫ਼ ਦਲੀਲ ਦਾ ਹੀ ਤਾਂ ਸਵਾਲ ਨਹੀਂ ਹੈ, ਇਸਦੇ ਲਈ ਤਾਂ ਥੋੜ੍ਹੀ ਜਿਹੀ ਛੁੱਟੀ ਹੀ ਕਾਫ਼ੀ ਹੁੰਦੀ, ਹਾਲਾਂਕਿ ਇਸ ਸਮੇਂ ਛੁੱਟੀ ਮੰਗਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ। ਇਹ ਪੂਰੇ ਮੁਕੱਦਮੇ ਦਾ ਸਵਾਲ ਸੀ ਅਤੇ ਕੋਈ ਨਹੀਂ ਕਹਿ ਸਕਦਾ ਕਿ ਇਹ ਕਦੋਂ ਤੱਕ ਚੱਲੇਗਾ। ਹੁਣ ਵੇਖੋ ਕੇ. ਦੇ ਪੂਰੇ ਕੈਰੀਅਰ ਦੇ ਸਾਹਮਣੇ ਕਿੰਨਾ ਵੱਡਾ ਅੜਿੱਕਾ ਖੜ੍ਹਾ ਸੀ।
ਅਤੇ ਹੁਣ ਉਸਨੂੰ ਬੈਂਕ ਵਿੱਚ ਆਪਣਾ ਕੰਮ ਕਰਦੇ ਰਹਿਣਾ ਹੋਵੇਗਾ? (ਉਸਨੇ ਮੇਜ਼ 'ਤੇ ਨਿਗ੍ਹਾ ਮਾਰੀ) ਕੀ ਹੁਣ ਕੰਮ ਕਰਵਾਉਣ ਵਾਲਿਆਂ ਨੂੰ ਅੰਦਰ ਬੁਲਾਵੇ ਅਤੇ ਉਹਨਾਂ ਦਾ ਕੰਮ ਨਬੇੜੇ? ਅਤੇ ਹਰ ਵਕਤ ਉਸਦਾ ਮੁਕੱਦਮਾ ਚੱਲ ਰਿਹਾ ਹੈ, ਹਰ
174 ॥ ਮੁਕੱਦਮ