ਨਹੀਂ ਰਹੇਗੀ। ਅਤੇ ਇਹ ਤਰਸਯੋਗ ਹੋਵੇਗਾ ਕਿਉਂਕਿ ਅਸਲ ਵਿੱਚ ਮੈਂ ਜੋ ਕਹਿਣਾ ਹੈ ਉਹ ਵਿਅਰਥ ਨਹੀਂ ਹੈ।"
ਇਸ ਤੋਂ ਪਹਿਲਾਂ ਕੇ. ਕੁੱਝ ਕਹਿੰਦਾ, ਨਿਰਮਾਤਾ ਅੱਗੇ ਵਧ ਕੇ ਉਸਦੇ ਕੋਲ ਆ ਗਿਆ, ਆਪਣੇ ਹੱਥ ਨਾਲ ਉਸਦੀ ਛਾਤੀ ਵਜਾਈ ਅਤੇ ਪਿਆਰ ਨਾਲ ਬੋਲਿਆ-"ਤੇਰੇ 'ਤੇ ਮੁਕੱਦਮਾ ਚੱਲ ਰਿਹਾ ਹੈ, ਕਿ ਨਹੀਂ?"
ਕੇ. ਸੁਣਦੇ ਹੀ ਦੂਹਰਾ ਹੋ ਗਿਆ ਅਤੇ ਫੌਰਨ ਚੀਕ ਪਿਆ- "ਤੈਨੂੰ ਉਸ ਡਿਪਟੀ ਮੈਨੇਜਰ ਨੇ ਦੱਸਿਆ?"
"ਨਹੀਂ, ਨਹੀਂ, ਨਿਰਮਾਤਾ ਨੇ ਕਿਹਾ। "ਡਿਪਟੀ ਮੈਨੇਜਰ ਨੂੰ ਭਲਾਂ ਕਿਵੇਂ ਪਤਾ ਹੋਵੇਗਾ?"
"ਅਤੇ ਤੈਨੂੰ ਕਿਵੇਂ ਪਤਾ ਹੈ?" ਕੇ. ਨੇ ਠੰਢੇ ਹੁੰਦਿਆਂ ਕਿਹਾ।
"ਕਦੇ-ਕਦਾਈਂ ਮੈਂ ਕੋਰਟ ਕਚਹਿਰੀਆਂ ਦੇ ਬਾਰੇ ਵਿੱਚ ਸੁਣਦਾ ਰਹਿੰਦਾ ਹਾਂ, ਨਿਰਮਾਤਾ ਨੇ ਕਿਹਾ- "ਅਤੇ ਇਹੀ ਕੁੱਝ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ।"
"ਇਸ ਤਰ੍ਹਾਂ ਤੇਰੇ ਨਾਲ ਕਚਹਿਰੀ ਨੇ ਕਈ ਲੋਕ ਜੁੜੇ ਹੋਏ ਲੱਗਦੇ ਹਨ, ਕੇ. ਨੇ ਸਿਰ ਝੁਕਾਈ ਕਿਹਾ ਅਤੇ ਉਸਨੂੰ ਆਪਣੀ ਮੇਜ਼ ਦੇ ਕੋਲ ਲੈ ਗਿਆ। ਉਹ ਪਹਿਲਾਂ ਵਾਂਗ ਬੈਠ ਗਏ ਅਤੇ ਹੁਣ ਨਿਰਮਾਤਾ ਬੋਲਿਆ- "ਮੈਨੂੰ ਡਰ ਹੈ ਕਿ ਮੈਂ ਤੈਨੂੰ ਵਧੇਰੇ ਕੁੱਝ ਦੱਸ ਨਹੀਂ ਸਕਾਂਗਾ, ਪਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਕਈ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਸਦੇ ਇਲਾਵਾ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕਿਸੇ ਤਰ੍ਹਾਂ ਤੇਰੀ ਮਦਦ ਕਰਾਂ ਚਾਹੇ ਇਹ ਕਿੰਨੀ ਵੀ ਥੋੜ੍ਹੀ ਕਿਉਂ ਨਾ ਹੋਵੇ। ਅਸੀਂ ਤਾਂ ਚੰਗੇ ਵਪਾਰਕ ਦੋਸਤ ਰਹੇ ਹਾਂ, ਕਿ ਨਹੀਂ? ਤਾਂ ਠੀਕ ਹੈ..."
ਸਵੇਰੇ ਹੋਈ ਗੱਲਬਾਤ ਦੇ ਵੇਲੇ ਕੇ. ਆਪਣੇ ਵਿਹਾਰ ਤੇ ਅਫ਼ਸੋਸ ਜ਼ਾਹਰ ਕਰਨਾ ਚਾਹੁੰਦਾ ਸੀ, ਪਰ ਨਿਰਮਾਤਾ ਨੇ ਉਸਨੂੰ ਦਖ਼ਲ ਦੇਣ ਦਾ ਸਮਾਂ ਹੀ ਨਹੀਂ ਦਿੱਤਾ। ਉਸਨੇ ਆਪਣੀ ਬਾਂਹ ਦੇ ਹੇਠਾਂ ਤੱਕ ਆਪਣਾ ਬ੍ਰੀਫ਼ਕੇਸ ਚੁੱਕ ਕੇ ਵਿਖਾਇਆ, ਜਿਵੇਂ ਉਹ ਜਾਣ ਦੀ ਕਾਹਲ ਵਿੱਚ ਹੋਵੇ, ਅਤੇ ਕਹਿਣ ਲੱਗਾ- "ਮੈਂ ਤਿਤੋਰੇਲੀ ਨਾਮ ਦੇ ਆਦਮੀ ਦੇ ਜ਼ਰੀਏ ਤੇਰੇ ਕੇਸ ਦੇ ਬਾਰੇ ਜਾਣਦਾ ਹਾਂ। ਉਹ ਪੇਂਟਰ ਹੈ ਅਤੇ ਤਿਤੋਰੇਲੀ ਉਸਦਾ ਪੇਸ਼ੇਵਰ ਨਾਮ ਹੈ। ਉਸਦਾ ਅਸਲੀ ਨਾਮ ਮੈਨੂੰ ਨਹੀਂ ਪਤਾ। ਵਰ੍ਹਿਆਂ ਤੋਂ ਸਮੇਂ-ਸਮੇਂ 'ਤੇ ਉਹ ਮੇਰੇ ਦਫ਼ਤਰ ਵਿੱਚ ਮੈਨੂੰ ਮਿਲਣ ਆਉਂਦਾ ਰਿਹਾ ਹੈ, ਅਤੇ ਉਹ ਮੇਰੇ ਕੋਲ ਛੋਟੀਆਂ-ਮੋਟੀਆਂ ਪੇਂਟਿੰਗਾਂ ਲੈ ਆਉਂਦਾ ਹੈ ਜਿਸਦੇ ਲਈ