ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/174

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲ ਗਿਆ। ਵੈਸੇ ਉਹ ਸ਼ਾਂਤ ਵਿਖਾਈ ਦੇ ਰਿਹਾ ਸੀ, ਪਰ ਉਹ ਆਪਣੇ-ਆਪ ਤੋਂ ਹੀ ਡਰਿਆ ਹੋਇਆ ਸੀ। ਉਸਨੇ ਤਾਂ ਤਿਤੋਰੇਲੀ ਨੂੰ ਲਿਖਣ ਦੀ ਗੱਲ ਇਸ ਲਈ ਕਹੀ ਸੀ ਕਿ ਉਹ ਨਿਰਮਾਤਾ ਨੂੰ ਉਸਦੇ ਸੁਝਾਅ 'ਤੇ ਆਪਣੀ ਸਹਿਮਤੀ ਦੇ ਕੇ ਆਪਣਾ ਧੰਨਵਾਦ ਪੇਸ਼ ਕਰ ਦੇਵੇ ਅਤੇ ਹੁਣ ਉਹ ਤਿਤੋਰੇਲੀ ਨਾਲ ਮਿਲਣ ਦੇ ਬਾਰੇ ਵਿੱਚ ਵਿਚਾਰ ਕਰ ਰਿਹਾ ਸੀ, ਪਰ ਜੇ ਇਹ ਵਿਚਾਰ ਉਸਦੇ ਮਨ ਵਿੱਚ ਆਉਂਦਾ ਸੀ ਕਿ ਤਿਤੋਰੇਲੀ ਦੀ ਮਦਦ ਉਸਦੀ ਵਡਮੁੱਲੀ ਹੈ, ਤਾਂ ਉਹ ਅਸਲ 'ਚ ਖ਼ਤ ਲਿਖਣ ਦੇ ਬਾਰੇ 'ਚ ਦੂਜੀ ਵਾਰ ਸੋਚਣ ਦੀ ਉਡੀਕ ਨਹੀਂ ਕਰਦਾ। ਪਰ ਉਦੋਂ ਤੱਕ ਉਹ ਉਹਨਾਂ ਖ਼ਤਰਿਆਂ ਤੋਂ ਜਾਣੂ ਨਹੀਂ ਸੀ ਜਿਸਦੇ ਵੱਲ ਨਿਰਮਾਤਾ ਨੇ ਹੁਣ ਇਸ਼ਾਰਾ ਕੀਤਾ ਸੀ। ਕੀ ਆਪਣੀ ਹੀ ਸੋਚ ਵਿਵਸਥਾ 'ਤੇ ਉਹ ਇਸ ਤਰ੍ਹਾਂ ਘੱਟ ਨਿਰਭਰਤਾ ਰੱਖ ਸਕਦਾ ਸੀ? ਜੇਕਰ ਉਹ ਅਜਿਹੇ ਨਾਮਾਕੂਲ ਆਦਮੀਆਂ ਨੂੰ ਚਿੱਠੀਆਂ ਲਿਖ ਕੇ ਦਫ਼ਤਰ ਵਿੱਚ ਬੁਲਾਉਣ ਦੀ ਸੋਚ ਰੱਖ ਸਕਦਾ ਸੀ, ਇਸ ਦਫ਼ਤਰ ਵਿੱਚ ਜਿਹੜਾ ਡਿਪਟੀ ਮੈਨੇਜਰ ਦੇ ਕਮਰੇ ਦੇ ਨਾਲ ਜੁੜਿਆ ਹੋਇਆ ਹੈ, ਅਤੇ ਉਸ ਤੋਂ ਆਪਣੇ ਮੁਕੱਦਮੇ ਦਾ ਸਬੰਧ ਵਿੱਚ ਸਲਾਹ ਲੈ ਸਕਦਾ ਹੈ, ਤਾਂ ਕੀ ਇਹ ਸੰਭਵ ਨਹੀਂ ਹੈ, ਜਾਂ ਘੱਟ ਤੋਂ ਘੱਟ ਇਸਦੀ ਸੰਭਾਵਨਾ ਨਹੀਂ ਹੈ ਕਿ ਉਹ ਹੋਰ ਖ਼ਤਰਿਆਂ ਨੂੰ ਸੱਦਾ ਦੇ ਰਿਹਾ ਹੈ? ਉਸਦੇ ਕੋਲ ਹਮੇਸ਼ਾ ਤਾਂ ਕੋਈ ਨਹੀਂ ਰਹਿੰਦਾ ਜਿਹੜਾ ਉਸਨੂੰ ਸੁਚੇਤ ਕਰਦਾ ਰਹੇ। ਅਤੇ ਹੁਣ ਉਸਦੇ ਬਾਰੇ 'ਚ ਸੋਚਣਾ, ਜਦੋਂ ਸਾਰੇ ਸਮੇਂ ਦੀ ਤੁਲਨਾ ਵਿੱਚ ਉਹ ਕਾਫ਼ੀ ਤਾਕਤਵਰ ਹੋ ਉੱਠਿਆ ਹੈ ਅਤੇ ਕਰਮ ਕਰਨ ਦੇ ਲਈ ਕਾਹਲਾ ਹੈ, ਤਾਂ ਅਜਿਹੀਆਂ ਸ਼ੰਕਾਵਾਂ ਤੋਂ ਤਾਂ ਉਸਨੂੰ ਮੁਕਤ ਹੋਣਾ ਚਾਹੀਦਾ ਹੈ ਜੋ ਉਸਦੀ ਆਪਣੀ ਸਾਵਧਾਨੀ 'ਤੇ ਪ੍ਰਸ਼ਨਚਿੰਨ੍ਹ ਲਾ ਰਹੀ ਹੈ। ਉਹ ਮੁਸ਼ਕਿਲਾਂ ਜੋ ਉਹ ਆਪਣੇ ਕੰਮ ਵਿੱਚ ਮਹਿਸੂਸ ਕਰ ਰਿਹਾ ਹੈ, ਕੀ ਉਹ ਉਸਦੇ ਮੁਕੱਦਮੇ ਨੂੰ ਵੀ ਪ੍ਰਭਾਵਿਤ ਕਰਨਗੀਆਂ? ਉਸਨੂੰ ਤਾਂ ਪੱਕਾ ਹੀ ਕਦੇ ਕੋਈ ਅਜਿਹਾ ਵਿਚਾਰ ਨਹੀਂ ਆਇਆ ਸੀ ਕਿ ਉਹ ਤਿਤੋਰੇਲੀ ਨੂੰ ਚਿੱਠੀ ਲਿਖ ਕੇ ਬੈਂਕ ਵਿੱਚ ਆਉਣ ਦਾ ਸੱਦਾ ਦੇਵੇਗਾ।

ਜਦੋਂ ਕਲਰਕ ਅੰਦਰ ਦਾਖ਼ਲ ਹੋਇਆ ਤਾਂ ਉਹ ਇਸੇ ਮੁੱਦੇ 'ਤੇ ਆਪਣਾ ਦਿਮਾਗ ਖਪਾ ਰਿਹਾ ਸੀ। ਕਲਰਕ ਨੇ ਦੱਸਿਆ ਕਿ ਬਾਹਰ ਤਿੰਨ ਆਦਮੀ ਉਸਦੀ ਉਡੀਕ ਵਿੱਚ ਬੈਠੇ ਹਨ। ਉਹ ਕਾਫ਼ੀ ਦੇਰ ਤੋਂ ਉੱਥੇ ਮੌਜੂਦ ਹਨ। ਹੁਣ ਜਦੋਂ ਕਲਰਕ, ਕੇ. ਦੇ ਨਾਲ ਗੱਲ ਕਰ ਰਿਹਾ ਸੀ, ਤਾਂ ਉਹ ਤਿੰਨੇ ਉੱਠ ਖੜ੍ਹੇ ਹੋਏ ਸੀ ਅਤੇ ਕੇ. ਨਾਲ ਪਹਿਲਾਂ ਮਿਲਣ ਦੀ ਕੋਸ਼ਿਸ਼ ਕਰਨ ਦੀ ਠਾਣ ਚੁੱਕੇ ਸਨ। ਜੇ ਬੈਂਕ ਦੇ ਲੋਕ

180 ॥ ਮੁਕੱਦਮਾ