ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਸੇ ਨਾਮਾਕੂਲ ਹੋ ਚੁੱਕੇ ਹਨ ਕਿ ਮਹਿਮਾਨਾਂ ਨੂੰ ਉਡੀਕਘਰ ਵਿੱਚ ਬਿਠਾ ਕੇ ਉਹਨਾਂ ਦੇ ਵੇਲਿਆਂ ਦੀ ਬਰਬਾਦੀ ਕਰਦੇ ਰਹਿਣ, ਤਾਂ ਉਹਨਾਂ ਨੂੰ ਇਸ ਤਰ੍ਹਾਂ ਸ਼ਰਾਫ਼ਤ ਨਾਲ ਉਡੀਕ ਕਰਦੇ ਰਹਿਣ ਦੀ ਵੀ ਕੀ ਲੋੜ ਹੈ।

"ਸ੍ਰੀਮਾਨ," ਉਹਨਾਂ ਵਿੱਚੋਂ ਇੱਕ ਨੇ ਬੋਲਣਾ ਸ਼ੁਰੂ ਕੀਤਾ ਸੀ। ਪਰ ਕੇ. ਉਦੋਂ ਤੱਕ ਕਲਰਕ ਨੂੰ ਆਪਣਾ ਓਵਰਕੋਟ ਲਿਆਉਣ ਲਈ ਭੇਜ ਚੁੱਕਾ ਸੀ, ਅਤੇ ਜਦੋਂ ਉਸਨੂੰ ਇਹ ਪਾਉਣ ਲਈ ਮਦਦ ਦਿੱਤੀ ਜਾ ਰਹੀ ਸੀ ਤਾਂ ਉਹ ਉਹਨਾਂ ਤਿੰਨਾਂ ਨੂੰ ਬੋਲਿਆ-"ਭਾਈ ਸਾਹਬ, ਮੁਆਫ਼ ਕਰਨਾ, ਇਸ ਸਮੇਂ ਮੈਂ ਤੁਹਾਨੂੰ ਨਹੀਂ ਮਿਲ ਸਕਦਾ। ਮੈਨੂੰ ਸੱਚਮੁੱਚ ਅਫ਼ਸੋਸ ਹੈ, ਪਰ ਮੈਂ ਇਸ ਵੇਲੇ ਬਹੁਤ ਜਰੂਰੀ ਕੰਮ ਨਾਲ ਨਿਕਲਣਾ ਹੈ ਅਤੇ ਮੈਨੂੰ ਫ਼ੌਰਨ ਜਾਣਾ ਪਵੇਗਾ। ਤੁਸੀਂ ਆਪ ਵੇਖ ਸਕਦੇ ਹੋਂ ਕਿ ਮੈਂ ਕਿੰਨੀ ਦੇਰ ਤੋਂ ਇੱਥੇ ਰੁਕਿਆ ਹੋਇਆ ਹਾਂ। ਕੀ ਤੁਸੀਂ ਕੱਲ ਆਉਣ ਦੀ ਕਿਰਪਾ ਕਰ ਸਕਦੇ ਹੋਂ ਜਾਂ ਪਿੱਛੋਂ ਕਦੀ, ਤੁਹਾਡੀ ਸਹੂਲੀਅਤ ਦੇ ਹਿਸਾਬ ਨਾਲ? ਜਾਂ ਸ਼ਾਇਦ ਅਸੀਂ ਕੱਲ੍ਹ ਦੀ ਗੱਲਬਾਤ ਟੈਲੀਫ਼ੋਨ ਉੱਪਰ ਹੀ ਕਰ ਲਈਏ? ਜਾਂ ਸ਼ਾਇਦ ਤੁਸੀਂ ਇਸੇ ਵੇਲੇ ਮੈਨੂੰ ਸੰਖੇਪ ਵਿੱਚ ਦੱਸ ਦਿਓ ਅਤੇ ਇਸਦੇ ਜਵਾਬ ਵਿੱਚ ਮੈਂ ਤੁਹਾਨੂੰ ਪਿੱਛੋਂ ਉਸਦਾ ਵਿਸਤਾਰਪੂਰਵਕ ਜਵਾਬ ਭੇਜ ਦੇਵਾਂਗਾ। ਵੈਸੇ ਸਭ ਤੋਂ ਵਧੀਆ ਤਾਂ ਇਹੀ ਹੋਵੇਗਾ ਕਿ ਤੁਸੀਂ ਮੈਨੂੰ ਬਾਅਦ ਵਿੱਚ ਮਿਲਣ ਲਈ ਆਓਂ।"

ਕੇ. ਦੀਆਂ ਇਹਨਾਂ ਪੇਸ਼ਕਸ਼ਾਂ ਨੇ ਉਹਨਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਹਨਾਂ ਨੂੰ ਐਨੀ ਉਡੀਕ ਕਰਨੀ ਬੇਫ਼ਾਇਦਾ ਸਾਬਿਤ ਹੋਈ ਸੀ। ਉਹਨਾਂ ਨੇ ਬਿਨ੍ਹਾਂ ਕੋਈ ਸ਼ਬਦ ਕਹੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ। "ਤਾਂ ਕੀ ਅਸੀਂ ਸਹਿਮਤ ਹਾਂ?" ਕੇ. ਨੇ ਕਲਰਕ ਵੱਲ ਮੁੜਦਿਆਂ ਕਿਹਾ ਜਿਹੜਾ ਹੁਣ ਉਸਨੂੰ ਉਸਦਾ ਹੈਟ ਫੜ੍ਹਾ ਰਿਹਾ ਸੀ। ਕੇ. ਦੇ ਕਮਰੇ ਦੀ ਖੁੱਲ੍ਹੀ ਖਿੜਕੀ ਵਿੱਚੋਂ ਬਾਹਰ ਕੋਈ ਵੇਖ ਸਕਦਾ ਸੀ ਕਿ ਹੁਣ ਬਰਫ਼ਬਾਰੀ ਹੋਰ ਤੇਜ਼ ਹੋ ਗਈ ਸੀ। ਇਸ ਕਰਕੇ ਕੇ. ਨੇ ਆਪਣੇ ਕੋਟ ਦਾ ਕਾਲਰ ਉੱਪਰ ਕੀਤਾ, ਉਸਨੂੰ ਬਟਨ ਲਾਕੇ ਆਪਣੇ ਗਲੇ ਨਾਲ ਕੱਸ ਲਿਆ।

ਜਿਵੇਂ ਹੀ ਡਿਪਟੀ ਮੈਨੇਜਰ ਅਗਲੇ ਕਮਰੇ ਵਿੱਚੋਂ ਬਾਹਰ ਨਿਕਲ ਰਿਹਾ ਸੀ, ਉਸਨੇ ਕੇ. ਨੂੰ ਮੁਸਕਾਉਂਦੇ ਹੋਏ ਵੇਖਿਆ, ਜੋ ਕਿ ਉਹਨਾਂ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ, ਅਤੇ ਪੁੱਛਿਆ, "ਕੀ ਤੁਸੀਂ ਹੁਣ ਜਾ ਰਹੇ ਹੋ, ਮਿਸਟਰ ਕੇ.?"

"ਹਾਂ," ਕੇ. ਇਹ ਕਹਿ ਕੇ ਸਿੱਧਾ ਹੋ ਗਿਆ, "ਮੈਨੂੰ ਇੱਕ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਪਵੇਗਾ।" ਪਰ ਡਿਪਟੀ ਮੈਨੇਜਰ ਪਹਿਲਾਂ ਹੀ ਉਹਨਾਂ ਮਹਿਮਾਨਾਂ ਵੱਲ ਮੁੜਿਆ ਅਤੇ ਪੁੱਛਿਆ, "ਅਤੇ ਇਹ ਸੱਜਣ?, ਮੈਨੂੰ ਲੱਗਦਾ ਹੈ ਕਿ ਤੁਸੀਂ

181 ॥ ਮੁਕੱਦਮਾ