ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/184

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਨਹੀਂ ਤਾਂ ਤੱਕੜੀ ਹਿੱਲ ਜਾਵੇਗੀ ਅਤੇ ਇਸ ਨਾਲ ਸਹੀ ਫੈਸਲਾ ਨਹੀਂ ਹੋ ਸਕੇਗਾ।" "ਮੈਂ ਸਿਰਫ਼ ਉਸ ਆਦਮੀ ਦੀਆਂ ਹਿਦਾਇਤਾਂ ਹੀ ਲੈ ਰਿਹਾ ਹਾਂ ਜਿਸਨੇ ਮੈਨੂੰ ਇਹ ਕੰਮ ਦਿੱਤਾ ਹੈ," ਚਿੱਤਰਕਾਰ ਨੇ ਕਿਹਾ, "ਹਾਂ, ਬੇਸ਼ੱਕ," ਕੇ. ਨੇ ਕਿਹਾ, ਜਿਸਦਾ ਆਪਣੀ ਇਸ ਟਿੱਪਣੀ ਨਾਲ ਉਸਨੂੰ ਦੁੱਖ ਪੁਚਾਉਣ ਦਾ ਕੋਈ ਇਰਾਦਾ ਨਹੀਂ ਸੀ। "ਤੂੰ ਇਸ ਤਰ੍ਹਾਂ ਇਹ ਚਿੱਤਰ ਬਣਾਇਆ ਹੈ ਜਿਵੇਂ ਉਹ ਸੱਚਮੁਚ ਕੁਰਸੀ ਉੱਪਰ ਬੈਠਾ ਹੋਇਆ ਹੋਵੇ। "ਨਹੀਂ," ਚਿੱਤਰਕਾਰ ਨੇ ਕਿਹਾ, "ਨਾ ਤਾਂ ਮੈਂ ਸ਼ਕਲ ਵੇਖੀ ਹੈ ਅਤੇ ਨਾ ਹੀ ਕੁਰਸੀ, ਇਹ ਸਾਰੀ ਕਾਢ, ਮੈਨੂੰ ਬਿਲਕੁਲ ਸਾਫ਼ ਦੱਸਿਆ ਗਿਆ ਸੀ ਕਿ ਮੈਂ ਕੀ ਪੇਂਟ ਕਰਨਾ ਹੈ।" "ਕੀ?" ਕੇ. ਨੇ ਪੁੱਛਿਆ, ਇਹ ਵਿਖਾਉਂਦਿਆਂ ਹੋਇਆਂ ਕਿ ਉਸਨੂੰ ਚਿੱਤਰਕਾਰ ਦੀ ਬਿਲਕੁਲ ਸਮਝ ਨਹੀਂ ਆਈ। "ਪਰ ਇਹ ਇੱਕ ਜੱਜ ਹੈ ਅਤੇ ਇਹ ਜੱਜ ਦੀ ਕੁਰਸੀ ਉੱਪਰ ਹੀ ਬੈਠਾ ਹੋਇਆ ਹੈ।" "ਹਾਂ," ਚਿੱਤਰਕਾਰ ਨੇ ਕਿਹਾ, "ਪਰ ਇਹ ਇੱਕ ਸੀਨੀਅਰ ਜੱਜ ਨਹੀਂ ਹੈ ਅਤੇ ਇਹ ਇਸ ਤਰ੍ਹਾਂ ਦੀ ਅਹੁਦੇਦਾਰ ਕੁਰਸੀ 'ਤੇ ਕਦੇ ਨਹੀਂ ਬੈਠਿਆ।" ਅਤੇ ਫ਼ਿਰ ਵੀ ਉਸਨੇ ਇਸ ਸੰਜੀਦਾ ਅੰਦਾਜ਼ ਵਿੱਚ ਬੈਠਿਆਂ ਦੀ ਆਪਣੀ ਤਸਵੀਰ ਪੇਂਟ ਕਰਵਾਈ ਹੈ? ਉਹ ਇਸ ਤਰ੍ਹਾਂ ਬੈਠਾ ਹੈ ਜਿਵੇਂ ਕਿ ਉਹ ਅਦਾਲਤ ਦਾ ਮੁਖੀ ਹੋਵੇ।" "ਹਾਂ, ਸੱਜਣ ਹੈ ਤਾਂ ਘਮੰਡੀ," ਚਿੱਤਰਕਾਰ ਨੇ ਕਿਹਾ, "ਪਰ ਉਹਨਾਂ ਕੋਲ ਇਸ ਤਰ੍ਹਾਂ ਦੀ ਤਸਵੀਰ ਪੇਂਟ ਕਰਾਉਣ ਦੀ ਇਜਾਜ਼ਤ ਹੋਵੇਗੀ। ਪਰ ਮਾੜੀ ਕਿਸਮਤ ਪੁਸ਼ਾਕ ਦੀਆਂ ਬਾਰੀਕੀਆਂ ਅਤੇ ਕੁਰਸੀ ਦਾ ਮੁਲਾਂਕਣ ਇਸ ਤਸਵੀਰ ਵਿੱਚ ਠੀਕ ਤਰ੍ਹਾਂ ਨਹੀਂ ਕੀਤਾ ਜਾ ਸਕਦਾ, ਫਿੱਕੇ ਰੰਗ ਇਸ ਤਰ੍ਹਾਂ ਦੇ ਚਿਤਰਨ ਲਈ ਢੁੱਕਵੇਂ ਨਹੀਂ ਹਨ। "ਹਾਂ," ਕੇ. ਨੇ ਕਿਹਾ, "ਇਹ ਹੈਰਾਨੀ ਵਾਲੀ ਗੱਲ ਹੈ ਕਿ ਇਸਨੂੰ ਫਿੱਕੇ ਰੰਗਾਂ ਵਿੱਚ ਬਣਾਇਆ ਗਿਆ ਹੈ।" "ਜੱਜ ਨੂੰ ਇਹ ਇਸੇ ਤਰ੍ਹਾਂ ਹੀ ਚਾਹੀਦਾ ਸੀ।" ਚਿੱਤਰਕਾਰ ਨੇ ਕਿਹਾ। "ਇਹ ਇੱਕ ਔਰਤ ਦੇ ਲਈ ਹੈ। ਤਸਵੀਰ ਦਾ ਦ੍ਰਿਸ਼ ਉਸਨੂੰ ਕੰਮ ਕਰਦੇ ਹੋਏ ਵਿਖਾਉਦਾਂ ਲੱਗਦਾ ਸੀ, ਉਸਨੇ ਆਪਣੀ ਕਮੀਜ਼ ਦੀਆਂ ਬਾਹਾਂ ਉੱਪਰ ਚੜ੍ਹਾਈਆਂ ਹੋਈਆਂ ਸਨ ਅਤੇ ਕੁੱਝ ਫਿੱਕੇ ਰੰਗ ਚੁਣੇ ਸਨ, ਅਤੇ ਕੇ. ਨੇ ਇੱਕ ਲਾਲ ਜਿਹੇ ਰੰਗ ਦਾ ਪਰਛਾਵਾਂ ਵੇਖਿਆ ਜੋ ਕਿ ਜੱਜ ਦੇ ਸਿਰ ਦੇ ਆਲੇ-ਦੁਆਲੇ ਬਣਾਇਆ ਗਿਆ ਸੀ ਅਤੇ ਇਹ ਤਸਵੀਰ ਦੇ ਕਿਨਾਰੇ ਤੱਕ ਕਿਰਨਾਂ ਦੇ ਰੂਪ ਵਿੱਚ ਫੈਲਿਆ ਹੋਇਆ ਸੀ। ਹੌਲੀ-ਹੌਲੀ ਇਸ ਪਰਛਾਵੇਂ ਨੇ ਸਿਰ ਦੇ ਆਲੇ-ਦੁਆਲੇ ਇੱਕ ਸ਼ਿੰਗਾਰ ਜਾਂ ਇੱਕ ਸ਼੍ਰੇਸ਼ਠ ਮਹਾਨਤਾ ਦੇ ਤੌਰ 'ਤੇ ਸਿਰ ਨੂੰ ਘੇਰਿਆ ਹੋਇਆ ਸੀ। ਪਰ ਨਿਆਂ ਦੀ ਮੂਰਤ ਦੇ ਆਲੇ-ਦੁਆਲੇ

190 ॥ ਮੁਕੱਦਮਾ