ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਨੂੰ ਤਕਲੀਫ਼ ਹੋ ਰਹੀ ਸੀ, ਇਹ ਇੱਕ ਦਮ ਘੋਟੂ ਜਿਹੀ ਹਵਾ ਸੀ ਜਿਸ ਨਾਲ ਉਸਨੂੰ ਤਕਲੀਫ਼ ਹੋ ਰਹੀ ਸੀ, ਸ਼ਾਇਦ ਕਮਰੇ ਵਿੱਚ ਬਹੁਤ ਦੇਰ ਤੋਂ ਬਾਹਰਲੀ ਹਵਾ ਨਹੀਂ ਦਾਖਲ ਹੋਈ ਸੀ। ਇਸਤੋਂ ਵਧੇਰੇ ਕੇ. ਦੇ ਲਈ ਹੋਰ ਤਕਲੀਫ਼ਦੇਹ ਇਹ ਹੋਇਆ ਕਿ ਚਿੱਤਰਕਾਰ ਨੇ ਉਸਨੂੰ ਬਿਸਤਰੇ ਤੇ ਬੈਠ ਜਾਣ ਲਈ ਕਹਿ ਦਿੱਤਾ, ਜਦਕਿ ਉਹ ਆਪ ਤਖ਼ਤੇ ਦੇ ਸਾਹਮਣੇ ਪਈ ਕਮਰੇ ਦੀ ਇੱਕੋ-ਇੱਕ ਕੁਰਸੀ 'ਤੇ ਜਾ ਬੈਠਿਆ। ਇਸਤੋਂ ਅੱਗੇ ਇਹ ਵੀ ਕਿ ਚਿੱਤਰਕਾਰ, ਕੇ. ਦੀ ਉਸ ਸਥਿਤੀ ਨੂੰ ਨਹੀਂ ਸਮਝ ਸਕਿਆ ਕਿ ਉਹ ਬਿਸਤਰੇ ਦੇ ਕਿਨਾਰੇ 'ਤੇ ਹੀ ਕਿਉਂ ਬੈਠਣਾ ਚਾਹੁੰਦਾ ਹੈ। ਇਸਤੋਂ ਇਲਾਵਾ ਉਸਨੇ ਕੇ. ਨੂੰ ਬੇਨਤੀ ਕੀਤੀ ਕਿ ਉਹ ਖ਼ੁਦ ਨੂੰ ਆਰਾਮ ਵਿੱਚ ਰੱਖੇ, ਅਤੇ ਕੇ. ਜਦੋਂ ਇਸਤੋਂ ਗੁਰੇਜ਼ ਕਰਦਾ ਵਿਖਾਈ ਦਿੱਤਾ ਤਾਂ ਉਸਨੇ ਕੋਲ ਆਕੇ ਉਸਨੂੰ ਬਿਸਤਰੇ ਦੇ ਕੱਪੜਿਆਂ ਅਤੇ ਸਿਰਹਾਣੇ ਦੇ ਵਿਚਕਾਰ ਧੱਕ ਦਿੱਤਾ। ਜਦੋਂ ਤਿਤੋਰੇਲੀ ਵਾਪਸ ਆਪਣੀ ਜਗ੍ਹਾ 'ਤੇ ਜਾ ਬੈਠਾ ਤਾਂ ਪਹਿਲਾ ਕੰਮ ਦਾ ਸਵਾਲ ਪੁੱਛਿਆ ਜਿਸਨੇ ਕੇ. ਨੂੰ ਹੋਰ ਸਭ ਕੁੱਝ ਭੁਲਾ ਦਿੱਤਾ, "ਕੀ ਤੁਸੀਂ ਨਿਰਦੋਸ਼ ਹੋਂ?"

"ਹਾਂ," ਕੇ. ਨੇ ਜਵਾਬ ਦਿੱਤਾ। ਇਸ ਸਵਾਲ ਦਾ ਜਵਾਬ ਦੇਣ ਵਿੱਚ ਉਸਨੂੰ ਬਹੁਤ ਆਨੰਦ ਮਿਲਿਆ, ਖ਼ਾਸ ਕਰਕੇ ਇਸ ਸਮੇਂ ਜਦੋਂ ਉਹ ਇਕਾਂਤ ਵਿੱਚ ਕਿਸੇ ਆਦਮੀ ਨਾਲ ਇਹ ਗੱਲ ਕਰ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਮਾੜੇ ਪ੍ਰਭਾਵ ਦੀ ਚਿੰਤਾ ਤੋਂ ਮੁਕਤ ਸੀ। ਅੱਜ ਤੱਕ ਉਸਨੂੰ ਕਿਸੇ ਨੇ ਵੀ ਇੰਨੀ ਸਾਫ਼ਗੋਈ ਨਾਲ ਸਵਾਲ ਨਹੀਂ ਪੁੱਛਿਆ ਸੀ। ਇਸ ਆਨੰਦ ਨੂੰ ਬਣਾਈ ਰੱਖਣ ਦੇ ਇਰਾਦੇ ਨਾਲ ਉਸਨੇ ਕਿਹਾ, "ਮੈਂ ਇੱਕ ਦਮ ਨਿਰਦੋਸ਼ ਹਾਂ।"

"ਅੱਛਾ, ਤਿਤੋਰੇਲੀ ਬੋਲਿਆ। ਫ਼ਿਰ ਉਸਨੇ ਆਪਣਾ ਸਿਰ ਝੁਕਾਇਆ ਅਤੇ ਕੁੱਝ ਸੋਚਦਾ ਹੋਇਆ ਜਿਹਾ ਜਾਪਿਆ। ਅਚਾਨਕ ਉਸਨੇ ਆਪਣਾ ਸਿਰ ਫ਼ਿਰ ਉਤਾਂਹ ਚੁੱਕਿਆ ਅਤੇ ਬੋਲਿਆ, "ਜੇ ਤੁਸੀਂ ਨਿਰਦੋਸ਼ ਹੋਂ ਤਾਂ ਸਾਰਾ ਮਸਲਾ ਬਹੁਤ ਹੀ ਸਧਾਰਨ ਹੈ।"

ਕੇ. ਦੇ ਚਿਹਰੇ 'ਤੇ ਉਦਾਸੀ ਦਾ ਇੱਕ ਭਾਵ ਪਸਰ ਆਇਆ, ਕਿਉਂਕਿ ਇਹ ਆਦਮੀ, ਜਿਹੜਾ ਅਦਾਲਤ ਦਾ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ, ਇਸ ਸਮੇਂ ਕਿਸੇ ਅਣਜਾਣ ਬੱਚੇ ਵਰਗੀ ਗੱਲ ਕਰ ਰਿਹਾ ਸੀ। ਉਸਨੇ ਕਿਹਾ, "ਮੇਰਾ ਨਿਰਦੋਸ਼ ਹੋਣਾ ਸਾਰੇ ਮਸਲੇ ਨੂੰ ਸਧਾਰਨ ਨਹੀਂ ਬਣਾ ਦਿੰਦਾ। ਇਸ ਸਭ ਕੁੱਝ ਦੇ ਬਾਵਜੂਦ ਉਸਨੂੰ ਹੱਸਣਾ ਪਿਆ ਅਤੇ ਆਪਣਾ ਸਿਰ ਹੌਲੀ-ਹੌਲੀ ਹਿਲਾਉਂਦਾ ਰਿਹਾ। "ਹਰ ਚੀਜ਼ ਉਹਨਾਂ ਕਾਢਾਂ 'ਤੇ ਨਿਰਭਰ ਕਰਦੀ ਹੈ ਜਿਹੜੀਆਂ ਅਦਾਲਤ ਦੁਆਰਾ ਈਜ਼ਾਦ

193 ॥ ਮੁਕੱਦਮਾ