ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/188

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤੀਆਂ ਗਈਆਂ ਹਨ ਅਤੇ ਵਿੱਚ ਇਹ ਕਿਸੇ ਜਗ੍ਹਾ 'ਤੇ ਇੱਕ ਬਹੁਤ ਅਪਰਾਧ ਪੈਦਾ ਕਰਦੀ ਹੈ ਜਿੱਥੇ ਮੂਲ ਤੌਰ 'ਤੇ ਪਹਿਲਾਂ ਕੁੱਝ ਵੀ ਨਹੀਂ ਸੀ।"

"ਹਾਂ, ਹਾਂ, ਬਿਲਕੁਲ," ਚਿੱਤਰਕਾਰ ਨੇ ਕਿਹਾ, ਜਿਵੇਂ ਕਿ ਉਸਦੇ ਵਿਚਾਰਾਂ ਦੀ ਰੇਲ ਨੂੰ ਕੇ. ਬਿਨ੍ਹਾਂ ਗੱਲ ਤੋਂ ਵਿਚਲਿਤ ਕਰ ਰਿਹਾ ਹੋਵੇ ਪਰ ਤੁਸੀਂ ਹੀ ਤਾਂ ਕਹਿੰਦੇ ਹੋ ਕਿ ਤੁਸੀਂ ਨਿਰਦੋਸ਼ ਹੋਂ?"

"ਬਿਲਕੁਲ ਹਾਂ," ਕੇ. ਨੇ ਕਿਹਾ।

"ਅੱਛਾ, ਤਾਂ ਇਹੀ ਮੁੱਖ ਚੀਜ਼ ਹੈ," ਚਿੱਤਰਕਾਰ ਬੋਲਿਆ। ਇਸਤੋਂ ਉਲਟ ਕੀਤੇ ਜਾਣ ਵਾਲੇ ਕਿਸੇ ਵੀ ਤਰਕ ਤੋਂ ਉਹ ਹਿੱਲਿਆ ਨਹੀਂ, ਪਰ ਉਸਦੀ ਦ੍ਰਿੜਤਾ ਦੇ ਬਾਵਜੂਦ ਇਹ ਸਪੱਸ਼ਟ ਨਹੀਂ ਸੀ ਕਿ ਕੀ ਉਹ ਯਕੀਨ ਦੇ ਨਾਲ ਜਾਂ ਸਿਰਫ਼ ਉਦਾਸੀਨਤਾ ਨਾਲ ਹੀ ਇਹ ਸਭ ਕਹੀ ਜਾ ਰਿਹਾ ਸੀ। ਕੇ. ਇਸਨੂੰ ਪਹਿਲਾਂ ਤੈਅ ਕਰ ਲੈਣਾ ਚਾਹੁੰਦਾ ਸੀ, ਅਤੇ ਇਸ ਲਈ ਉਸਨੇ ਕਿਹਾ, "ਇਹ ਤਾਂ ਪੱਕਾ ਹੈ ਕਿ ਤੁਸੀਂ ਅਦਾਲਤ ਨੂੰ ਮੇਰੇ ਤੋਂ ਵੱਧ ਜਾਣਦੇ ਹੋਂ, ਮੈਂ ਉਸਦੇ ਬਾਰੇ ਸਿਰਫ਼ ਓਨਾ ਹੀ ਜਾਣਦਾ ਹਾਂ ਜਿੰਨਾ ਕਿ ਮੈਂ ਵੱਖ-ਵੱਖ ਲੋਕਾਂ ਤੋਂ ਸੁਣਿਆ ਹੈ। ਪਰ ਉਹਨਾਂ ਸਭ ਦਾ ਮੰਨਣਾ ਹੈ ਕਿ ਅਦਾਲਤ ਝੂਠੇ ਦੋਸ਼ ਕਦੇ ਨਹੀਂ ਘੜਦੀ, ਅਤੇ ਇਹ ਵੀ ਕਿ ਅਦਾਲਤ ਨੇ ਜਦੋਂ ਇੱਕ ਵਾਰ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਉਹ ਹੌਲ਼ੀ-ਹੌਲ਼ੀ ਪੱਕੇ ਤੌਰ 'ਤੇ ਸੰਤੁਸ਼ਟ ਹੋ ਜਾਂਦੀ ਹੈ ਕਿ ਆਰੋਪੀ ਦੋਸ਼ੀ ਹੈ ਅਤੇ ਉਸਦੀ ਸਜ਼ਾ ਤੋਂ ਕੋਈ ਔਖਾ ਹੀ ਬਚਦਾ ਹੈ।"

"ਔਖਾ ਹੀ?" ਚਿੱਤਰਕਾਰ ਨੇ ਪੁੱਛਿਆ ਅਤੇ ਆਪਣਾ ਹੱਥ ਹਵਾ ਵਿੱਚ ਲਹਿਰਾਇਆ, "ਅਦਾਲਤ ਨੂੰ ਧੋਖਾ ਦੇ ਸਕਣਾ ਬਿਲਕੁਲ ਸੰਭਵ ਨਹੀਂ ਹੈ। ਜੇਕਰ ਮੈਂ ਇੱਕ-ਇੱਕ ਕਰਕੇ ਸਾਰੇ ਜੱਜਾਂ ਨੂੰ ਇਸ ਕੈਨਵਸ 'ਤੇ ਪੇਂਟ ਕਰ ਦੇਵਾਂ, ਅਤੇ ਤੁਸੀਂ ਇਸ ਕੈਨਵਸ ਦੇ ਸਾਹਮਣੇ ਆਪਣੇ ਮੁਕੱਦਮੇ ਪੈਰਵੀ ਕਰਨੀ ਹੋਵੇ ਤਾਂ ਅਸਲੀ ਅਦਾਲਤ ਤੋਂ ਤੁਹਾਨੂੰ ਇੱਥੇ ਵਧੇਰੇ ਸਫ਼ਲਤਾ ਮਿਲ ਜਾਵੇਗੀ?"

"ਹਾਂ," ਕੇ. ਨੇ ਆਪਣੇ-ਆਪ ਨੂੰ ਕਿਹਾ। ਉਹ ਭੁੱਲ ਗਿਆ ਸੀ ਕਿ ਉਹ ਚਿੱਤਰਕਾਰ ਦੇ ਮੂੰਹੋਂ ਇੱਥੇ ਕੁੱਝ ਕਢਾਉਣ ਲਈ ਆਇਆ ਸੀ। ਇੱਕ ਵਾਰ ਫਿਰ ਬੂਹੇ ਦੇ ਪਾਰੋਂ ਇੱਕ ਕੁੜੀ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਸੀ, "ਤਿਤੋਰੇਲੀ, ਕੀ ਉਹ ਆਦਮੀ ਛੇਤੀ ਨਹੀਂ ਜਾ ਰਿਹਾ ਹੈ?" "ਚੁੱਪ ਰਹਿ," ਚਿੱਤਰਕਾਰ ਬੂਹੇ ਦੇ ਵੱਲ ਮੂੰਹ ਕਰਕੇ ਚੀਕਿਆ, "ਕੀ ਤੂੰ ਇੰਨਾ ਨਹੀਂ ਸਮਝ ਸਕਦੀ ਕਿ ਮੈਂ ਇਸ ਸੱਜਣ ਨਾਲ ਗੱਲਬਾਤ ਕਰ ਰਿਹਾ ਹਾਂ?" ਪਰ ਕੁੜੀ ਇਸ

194 ॥ ਮੁਕੱਦਮਾ