ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/189

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਾਲ ਨਹੀਂ ਮੰਨੀ ਅਤੇ ਬੋਲੀ- "ਕੀ ਤੂੰ ਉਸਦਾ ਚਿੱਤਰ ਬਣਾ ਰਿਹਾ ਏਂ?" ਅਤੇ ਜਦੋਂ ਚਿੱਤਰਕਾਰ ਦੇ ਵੱਲੋਂ ਉਸਨੂੰ ਕੋਈ ਜਵਾਬ ਨਾ ਮਿਲਿਆ ਤਾਂ ਬੋਲੀ- "ਰੱਬ ਦੇ ਲਈ ਉਸਦਾ ਚਿੱਤਰ ਨਾ ਬਣਾ, ਉਹ ਬਹੁਤ ਭੱਦਾ ਹੈ!" ਇਸ ਪਿੱਛੋਂ ਬਾਕੀ ਕੁੜੀਆਂ ਦੇ ਫੁਸਫਸਾਹਟ ਦੀ ਆਵਾਜ਼ ਆਈ।

ਚਿੱਤਰਕਾਰ ਬੂਹੇ ਦੇ ਵੱਲ ਵਧਿਆ, ਅਤੇ ਉਸਨੂੰ ਥੋੜ੍ਹਾ ਜਿਹਾ ਖੋਲ੍ਹ ਦਿੱਤਾ ਜਿਸਦੀ ਦਰਾਰ ਵਿੱਚੋਂ ਕੁੜੀਆਂ ਦੇ ਵਧੇ ਹੋਏ ਹੱਥ ਵਿਖਾਈ ਦੇ ਰਹੇ ਸਨ ਅਤੇ ਬੋਲਿਆ- "ਜੇ ਤੁਸੀਂ ਸਾਰੀਆਂ ਚੁੱਪ ਨਾ ਕੀਤੀਆਂ ਤਾਂ ਮੈਂ ਤੁਹਾਨੂੰ ਸਾਰੀਆਂ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਦੇਵਾਂਗਾ। ਚੁੱਪ ਕਰਕੇ ਬੈਠ ਜਾਓ ਅਤੇ ਬਿਹਤਰ ਵਿਹਾਰ ਕਰਨਾ ਸਿੱਖੋ!" ਉਹਨਾਂ ਨੇ ਉਸਦੇ ਹੁਕਮ ਨੂੰ ਫ਼ੌਰਨ ਨਹੀਂ ਮੰਨਿਆ ਅਤੇ ਉਸਨੇ ਆਪਣੇ ਹੁਕਮ ਨੂੰ ਫ਼ਿਰ ਦੋਹਰਾਇਆ, "ਚੁੱਪ ਕਰਕੇ ਬੈਠ ਜਾਓ!" ਇਸ ਪਿੱਛੋਂ ਹੀ ਉਹ ਚੁੱਪ ਹੋਈਆਂ।

"ਮੈਨੂੰ ਅਫ਼ਸੋਸ ਜਾਹਰ ਕਰਨਾ ਚਾਹੀਦਾ ਹੈ," ਕੇ. ਦੇ ਕੋਲ ਆਕੇ ਤਿਤੋਰੇਲੀ ਨੇ ਕਿਹਾ। ਕੇ. ਨੇ ਬੂਹੇ ਉੱਤੇ ਨਿਗ੍ਹਾ ਨਹੀਂ ਮਾਰੀ ਸੀ। ਉਸਨੇ ਇਸ ਸਵਾਲ ਨੂੰ ਵੀ ਛੱਡ ਦਿੱਤਾ ਸੀ ਕਿ ਚਿੱਤਰਕਾਰ ਉਸਦੀ ਮਦਦ ਲਈ ਕਿਵੇਂ ਆਵੇਗਾ। ਆਵੇਗਾ ਵੀ ਜਾਂ ਨਹੀਂ? ਇਸ ਸਮੇਂ ਤਿਤੋਰੇਲੀ ਉਸਦੇ ਬਿਲਕੁਲ ਕੋਲ ਆਕੇ ਫੁਸਫਸਾਉਣ ਲੱਗਾ ਤਾਂ ਕਿ ਬਾਹਰ ਸੁਣਾਈ ਨਾ ਦੇਵੇ, ਫ਼ਿਰ ਵੀ ਜਿਉਂ ਦਾ ਤਿਓਂ ਬਣਿਆ ਰਿਹਾ ਅਤੇ ਰੱਤੀ ਭਰ ਵੀ ਨਹੀਂ ਹਿੱਲਿਆ- "ਇਹ ਕੁੜੀਆਂ ਵੀ ਅਦਾਲਤ ਨਾਲ ਜੁੜੀਆਂ ਹੋਈਆਂ ਹਨ।"

"ਕੀ ਮਤਲਬ?" ਕੇ. ਨੇ ਆਪਣੇ ਸਿਰ ਨੂੰ ਇੱਕ ਪਾਸੇ ਝਟਕਾ ਕੇ ਅਤੇ ਚਿੱਤਰਕਾਰ ਨੂੰ ਇੱਕ ਟੱਕ ਵੇਖਦੇ ਹੋਏ ਕਿਹਾ, ਜਿਹੜਾ ਮੁੜ ਆਪਣੀ ਕੁਰਸੀ 'ਤੇ ਬੈਠ ਗਿਆ ਸੀ। ਉਹ ਹੱਸ ਸਪੱਸ਼ਟੀਕਰਨ ਦਿੰਦਾ ਹੋਇਆ ਬੋਲਿਆ- "ਤੁਸੀਂ ਇਹ ਸਮਝੋ ਕਿ ਹਰ ਚੀਜ਼ ਦਾ ਸਬੰਧ ਅਦਾਲਤ ਨਾਲ ਹੈ।"

"ਮੈਂ ਅਜਿਹਾ ਮਹਿਸੂਸ ਨਹੀਂ ਕਰਦਾ ਹਾਂ," ਕੇ. ਨੇ ਕੱਟਦੇ ਹੋਏ ਕਿਹਾ। ਤਿਤੋਰੇਲੀ ਦੀ ਟਿੱਪਣੀ ਦਾ ਸਪੱਸ਼ਟੀਕਰਨ ਕੁੜੀਆਂ ਦੇ ਪ੍ਰਤੀ ਉਸਦੇ ਸੰਦਰਭ ਨੂੰ ਸਹੀ ਵੇਖ ਸਕਣ ਤੋਂ ਰੋਕ ਰਿਹਾ ਸੀ। ਫ਼ਿਰ ਵੀ ਕੁੱਝ ਪਲਾਂ ਦੇ ਲਈ ਕੇ. ਨੇ ਬੂਹੇ 'ਤੇ ਨਿਗ੍ਹਾ ਮਾਰੀ, ਜਿਸਦੇ ਬਾਰੇ ਪੌੜੀਆਂ 'ਤੇ ਕੁੜੀਆਂ ਚੁੱਪਚਾਪ ਬੈਠੀਆਂ ਸਨ, ਬਿਨ੍ਹਾ ਇਸਦੇ ਕਿ ਇੱਕ ਕੁੜੀ ਦੇ ਬੂਹੇ ਦੀ ਦਰਾਰ ਵਿੱਚੋਂ ਇੱਕ ਤਿਨਕਾ ਅੰਦਰ ਵਾੜ ਦਿੱਤਾ ਸੀ ਅਤੇ ਹੌਲ਼ੀ-ਹੌਲ਼ੀ ਉਸਨੂੰ ਉੱਪਰ-ਹੇਠਾਂ ਕਰ ਰਹੀ ਸੀ।

195 ॥ ਮੁਕੱਦਮਾ