ਦੇ ਲਈ ਹੀ ਸਹੀ। ਹੁਣ ਸ਼ਾਇਦ ਤੂੰ ਆਪਣੇ ਬੈਂਕ ਵੱਲ ਵੀ ਜਾਣਾ ਚਾਹੇਂ?"
"ਬੈਂਕ ਵੱਲ?" ਕੇ. ਨੇ ਪੁੱਛਿਆ- "ਮੈਂ ਤਾਂ ਸੋਚ ਰਿਹਾ ਸੀ ਕਿ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।"
ਕੇ. ਨੇ ਇਹ ਥੋੜਾ ਖਿਝ ਕੇ ਕਿਹਾ ਸੀ, ਕਿਉਂਕਿ ਹੱਥ ਮਿਲਾ ਲੈਣ ਦੀ ਉਸਦੀ ਪੇਸ਼ਕਸ਼ ਨੂੰ ਮੰਨਿਆ ਨਹੀਂ ਗਿਆ ਸੀ। ਹੁਣ ਉਹ (ਖ਼ਾਸ ਕਰਕੇ ਕਿਉਂਕਿ ਇੰਸਪੈਕਟਰ ਉੱਠ ਖੜਾ ਹੋਇਆ ਸੀ) ਉਹਨਾਂ ਲੋਕਾਂ ਤੋਂ ਖੁਦ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸੀ, ਤਾਂ ਉਹ ਉਹਨਾਂ ਨਾਲ ਇਹ ਭੱਦਾ ਮਜ਼ਾਕ ਹੋਰ ਚਾਹੁੰਦਾ ਸੀ। ਜੇ ਉਹ ਚਲੇ ਵੀ ਜਾਣ ਤਾਂ ਉਹ ਗੇਟ ਤੱਕ ਪਿੱਛੇ ਭੱਜਦਾ ਹੋਇਆ ਕਹੇਗਾ ਕਿ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇ। ਇਸ ਲਈ ਉਸਨੇ ਦੁਹਰਾਇਆ- "ਮੈਂ ਬੈਂਕ 'ਚ ਕਿਵੇਂ ਜਾਵਾਂਗਾ, ਜਦਕਿ ਮੈਂ ਤਾਂ ਗਿਰਫ਼ਤਾਰ ਹਾਂ?"
"ਆਹ!" ਇੰਸਪੈਕਟਰ ਨੇ ਕਿਹਾ, ਜਿਹੜਾ ਹੁਣ ਤੱਕ ਦਰਵਾਜ਼ੇ ਦੇ ਕੋਲ ਪਹੁੰਚ ਚੁੱਕਾ ਸੀ- "ਤੂੰ ਮੈਨੂੰ ਗਲਤ ਸਮਝ ਲਿਆ। ਠੀਕ ਹੈ ਕਿ ਤੂੰ ਗਿਰਫ਼ਤਾਰ ਏਂ ਪਰ ਇਸ ਨਾਲ ਤੇਰੇ ਕੰਮ 'ਤੇ ਅਸਰ ਨਹੀਂ ਪੈਣਾ ਚਾਹੀਦਾ ਅਤੇ ਨਾ ਹੀ ਤੇਰੀ ਰੋਜ਼ਾਨਾ ਜ਼ਿੰਦਗੀ 'ਚ ਕੋਈ ਅੜਿੱਕਾ ਪੈਣਾ ਚਾਹੀਦਾ।"
"ਫੇਰ ਤਾਂ ਗਿਰਫ਼ਤਾਰ ਹੋ ਜਾਣਾ ਕੋਈ ਗੰਭੀਰ ਮਸਲਾ ਨਹੀਂ ਹੈ।" ਕੇ. ਨੇ ਕਿਹਾ ਅਤੇ ਇੰਸਪੈਕਟਰ ਕੋਲ ਪਹੁੰਚ ਗਿਆ।
"ਮੈਂ ਤਾਂ ਇਹ ਕਦੇ ਨਹੀਂ ਕਿਹਾ ਕਿ ਇਹ ਗੰਭੀਰ ਮਸਲਾ ਹੈ।" ਇੰਸਪੈਕਟਰ ਨੇ ਜਵਾਬ ਦਿੱਤਾ।
"ਪਰ ਇਸ ਤੋਂ ਲੱਗਦਾ ਹੈ ਕਿ ਤੈਨੂੰ ਮੇਰੀ ਗਿਰਫ਼ਤਾਰੀ ਬਾਰੇ ਦੱਸਣ ਦੀ ਕੋਈ ਖ਼ਾਸ਼ ਲੋੜ ਨਹੀਂ ਸੀ।" ਕੇ. ਉਸਦੇ ਹੋਰ ਕੋਲ ਜਾਂਦੇ ਹੋਏ ਬੋਲਿਆ। ਬਾਕੀ ਲੋਕ ਵੀ ਨੇੜੇ ਆ ਗਏ। ਹੁਣ ਉਹ ਦਰਵਾਜ਼ੇ ਦੇ ਕੋਲ ਥੋੜੀ ਜਿਹੀ ਜਗ੍ਹਾ ਵਿੱਚ ਹਜੂਮ ਜਿਹੇ ’ਚ ਖੜੇ ਸਨ।
"ਇਹ ਮੇਰਾ ਫ਼ਰਜ਼ ਸੀ।" ਇੰਸਪੈਕਟਰ ਨੇ ਕਿਹਾ।
"ਇਹ ਬੇਵਕੂਫ਼ੀ ਭਰਿਆ ਫ਼ਰਜ਼!" ਕੇ. ਨੇ ਵਿਅੰਗ ਭਰੇ ਲਹਿਜੇ 'ਚ ਕਿਹਾ।
"ਸ਼ਾਇਦ! ਪਰ ਇਸ ਤਰ੍ਹਾਂ ਦੀਆਂ ਗੱਲਾਂ ’ਚ ਅਸੀਂ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ। ਮੈਂ ਸਮਝ ਸਕਦਾ ਹਾਂ ਕਿ ਤੂੰ ਬੈਂਕ ਜਾਣਾ ਚਾਹੁੰਦਾ ਏਂ। ਕਿਉਂਕਿ ਸ਼ਬਦਾਂ ਦੇ ਮਾਮਲੇ 'ਚ ਤੂੰ ਏਨਾ ਸਖ਼ਤ ਹੈਂ, ਇਸ ਲਈ ਮੈਂ ਤੈਨੂੰ ਜਾਣ ਲਈ ਮਜਬੂਰ ਨਹੀਂ ਕਰ ਸਕਦਾ। ਮੈਂ ਸਿਰਫ਼ ਸੋਚ ਰਿਹਾ ਸੀ ਕਿ ਤੂੰ ਸ਼ਾਇਦ ਜਾਣਾ
25