ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤੈਨੂੰ ਅਜੇ ਵੀ ਕੋਰਟ ਦੇ ਕੰਮ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਲੱਗਦੀ ਹੈ," ਚਿੱਤਰਕਾਰ ਨੇ ਕਿਹਾ ਜਿਸਨੇ ਆਪਣੀਆਂ ਲੱਤਾਂ ਪੂਰੀ ਤਰ੍ਹਾਂ ਫੈਲਾ ਲਈਆਂ ਸਨ ਅਤੇ ਉਹ ਆਪਣੇ ਪੈਰ ਨੂੰ ਜ਼ੋਰ-ਜ਼ੋਰ ਨਾਲ ਫ਼ਰਸ਼ ਉੱਪਰ ਮਾਰ ਰਿਹਾ ਸੀ। "ਪਰ ਜਿਵੇਂ ਕਿ ਤੂੰ ਬੇਕਸੂਰ ਏਂ, ਤੈਨੂੰ ਇਸਦੀ ਲੋੜ ਨਹੀਂ ਹੈ, ਇਸ ਲਈ ਹੁਣ ਤੁਹਾਨੂੰ ਮੈਂ ਤੁਹਾਡੇ ਉੱਪਰ ਹੀ ਛੱਡ ਸਕਦਾਂ?"

"ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋਂ?", ਕੇ. ਨੇ ਪੁੱਛਿਆ, "ਤੁਸੀਂ ਹੁਣੇ ਕੁੱਝ ਚਿਰ ਪਹਿਲਾਂ ਹੀ ਤਾਂ ਕਿਹਾ ਸੀ ਕਿ ਅਦਾਲਤ ਵਿੱਚ ਕਾਰਨਾਂ ਅਤੇ ਸਬੂਤਾਂ ਦੇ ਨਾਲ ਜਾਣਾ ਨਾਮੁਮਕਿਨ ਹੈ।"

"ਇਹ ਤਾਂ ਨਾਮੁਮਕਿਨ ਹੈ ਜੇਕਰ ਤੂੰ ਅਦਾਲਤ ਵਿੱਚ ਉਹ ਕਾਰਨ ਅਤੇ ਸਬੂਤ ਆਪ ਲੈ ਕੇ ਜਾਵੇਂਗਾ, ਚਿੱਤਰਕਾਰ ਨੇ ਆਪਣੀ ਉਂਗਲ ਚੁੱਕਦਿਆਂ ਕਿਹਾ ਜਿਵੇਂ ਕਿ ਕੇ. ਇਹ ਖ਼ਾਸ ਅੰਤਰ ਭੁੱਲ ਗਿਆ ਸੀ, "ਇਹ ਵੱਖਰੇ ਤਰੀਕੇ ਨਾਲ ਜਾਵੇਗਾ ਜੇਕਰ ਤੂੰ ਜਨਤਕ ਅਦਾਲਤ ਦੇ ਪਿੱਛੇ ਕੁੱਝ ਕਰਨ ਦੀ ਕੋਸ਼ਿਸ਼ ਕਰੇਂਗਾ, ਜਿਵੇਂ ਕਿ ਸਲਾਹ ਵਾਲੇ ਕਮਰਿਆਂ ਵਿੱਚ, ਗੈਲਰੀਆਂ ਵਿੱਚ ਜਾਂ ਜਿਵੇਂ ਇੱਕ ਪਲ ਦੇ ਲਈ, ਇੱਥੇ ਮੇਰੇ ਸਟੂਡੀਓ ਵਿੱਚ।"

ਕੇ. ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋਇਆ ਕਿ ਚਿੱਤਰਕਾਰ ਜੋ ਕਹਿ ਰਿਹਾ ਹੈ, ਉਸ ਉੱਪਰ ਯਕੀਨ ਕਰਨਾ ਬਹੁਤ ਸੌਖਾ ਹੈ ਜਾਂ ਬਲਕਿ ਉਸਨੂੰ ਜੋ ਕੁੱਝ ਦੂਜਿਆਂ ਨੇ ਕਿਹਾ ਸੀ, ਉਹਨਾਂ ਨਾਲ ਹੁਣ ਉਹ ਪੂਰੀ ਤਰ੍ਹਾਂ ਸਹਿਮਤ ਸੀ। ਅਸਲ ਵਿੱਚ ਇਹ ਕਾਫ਼ੀ ਵਧੀਆ ਗੱਲ ਸੀ। ਜਿਵੇਂ ਕਿ ਵਕੀਲ ਨੇ ਕਿਹਾ ਸੀ, ਜੇ ਆਪਣੇ ਨਿੱਜੀ ਸੰਪਰਕਾਂ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਨਾ ਸੱਚਮੁਚ ਇੰਨਾ ਅਸਾਨ ਸੀ ਤਾਂ ਚਿੱਤਰਕਾਰ ਦੇ ਇਹਨਾਂ ਬੇਕਾਰ ਜੱਜਾਂ ਨਾਲ ਸੰਪਰਕ ਖ਼ਾਸ ਕਰਕੇ ਜ਼ਰੂਰੀ ਸਨ, ਅਤੇ ਇਹਨਾਂ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ ਸੀ। ਇਸ ਹਾਲਤ ਵਿੱਚ ਚਿੱਤਰਕਾਰ ਲੋਕਾਂ ਦੇ ਉਸ ਘੇਰੇ ਵਿੱਚ ਪੂਰਾ ਢੁੱਕਵਾਂ ਸੀ, ਜਿਸਨੂੰ ਕਿ ਉਸਨੇ ਆਪਣੇ ਦੁਆਲੇ ਇੱਕਠਾ ਕੀਤਾ ਹੋਇਆ ਸੀ। ਬੈਂਕ ਵਿੱਚ ਆਪਣੀ ਯੋਗਤਾ ਦੇ ਕਾਰਨ ਉਸਨੂੰ ਬਹੁਤ ਮਾਨਤਾ ਹਾਸਲ ਸੀ, ਅਤੇ ਹੁਣ ਉਹ ਆਪਣੇ ਸਾਧਨਾਂ ਤੱਕ ਹੀ ਸੀਮਿਤ ਕੀਤਾ ਜਾ ਚੁੱਕਾ ਸੀ, ਤਾਂ ਹੁਣ ਉਸ ਯੋਗਤਾ ਦੀ ਪੂਰੀ ਪਰਖ ਕੀਤੇ ਜਾਣ ਦਾ ਸਮਾਂ ਆ ਗਿਆ ਸੀ। ਚਿੱਤਰਕਾਰ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸਦੇ ਉਕਤ ਸਪੱਸ਼ਟੀਕਰਨ ਦਾ ਕੇ. ਉੱਪਰ ਕੀ ਪ੍ਰਭਾਵ ਪਿਆ ਹੈ, ਅਤੇ ਫ਼ਿਰ ਥੋੜ੍ਹਾ ਫਿਕਰਮੰਦ ਹੋ ਕੇ ਬੋਲਿਆ-"ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਮੈਂ ਇੱਕ

196 ॥ ਮੁਕੱਦਮਾ