ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਅਤੇ ਤੁਸੀਂ ਇਹ ਸਭ ਕਿਵੇਂ ਕਰਦੇ ਹੋਂ?" ਕੇ. ਨੇ ਕੁੱਝ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਆਦਮੀ ਉਹ ਆਪ ਨਾ ਹੋਵੇ, ਜਿਸਦੇ ਵੱਲ ਤਿਤੋਰੇਲੀ ਇਸ਼ਾਰਾ ਕਰ ਰਿਹਾ ਸੀ। ਪਰ ਚਿੱਤਰਕਾਰ ਨੇ ਆਪਣੇ ਆਪ ਨੂੰ ਪਾਸੇ ਕਰ ਦੇਣ ਦੀ ਇਜਾਜ਼ਤ ਨਹੀਂ ਦਿੱਤੀ, ਉਸਨੇ ਕਿਹਾ, "ਤੇਰੇ ਕੇਸ ਵਿੱਚ ਉਦਾਹਰਨ ਦੇ ਲਈ, ਇਹ ਜਾਣਕੇ ਕਿ ਤੁਸੀਂ ਇੱਕ ਦਮ ਨਿਰਦੋਸ਼ ਹੋਂ, ਮੈਂ ਇਹ ਕਾਰਵਾਈ ਕਰਾਂਗਾ।" ਉਸਦੇ ਦੁਆਰਾ ਇਸ ਨਿਰਦੋਸ਼ਤਾ ਦਾ ਵਾਰ-ਵਾਰ ਗੱਲਬਾਤ ਵਿੱਚ ਲਿਆਇਆ ਜਾਣਾ ਕੇ. ਨੂੰ ਨਰਾਜ਼ ਕਰ ਰਿਹਾ ਸੀ। ਉਸਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕਿ, ਅਜਿਹੀ ਟਿੱਪਣੀ ਕਰਨ ਨਾਲ, ਚਿੱਤਰਕਾਰ ਉਸਦੀ ਸਹਾਇਤਾ ਕਰਨ ਦੇ ਲਈ ਕੋਈ ਸਫ਼ਲ ਨਤੀਜਾ ਲੱਭ ਰਿਹਾ ਹੋਵੇ, ਹਾਲਾਂਕਿ ਉਹ ਮਦਦ ਵਿਅਰਥ ਹੋਵੇਗੀ। ਇਹਨਾਂ ਸ਼ੱਕਾਂ ਦੇ ਬਾਵਜੂਦ ਵੀ ਕੇ. ਨੇ ਆਪਣੇ ਆਪ ਨੂੰ ਰੋਕੀ ਰੱਖਿਆ ਅਤੇ ਚਿੱਤਰਕਾਰ ਦੇ ਬੋਲਦੇ ਜਾਣ ਵਿੱਚ ਅੜਿੱਕਾ ਨਹੀਂ ਪਾਇਆ। ਉਹ ਤਿਤੋਰੇਲੀ ਦੀ ਸਹਾਇਤਾ ਨੂੰ ਨਕਾਰਨਾ ਨਹੀਂ ਚਾਹੁੰਦਾ ਸੀ, ਇਸ ਬਾਰੇ ਵਿੱਚ ਉਸਨੇ ਆਪਣਾ ਮਨ ਬਣਾ ਲਿਆ ਸੀ, ਅਤੇ ਫ਼ਿਰ ਉਸਦੀ ਮਦਦ ਵਕੀਲ ਦੀ ਮਦਦ ਤੋਂ ਵਧੇਰੇ ਗੁੱਝੀ ਨਹੀਂ ਲੱਗ ਰਹੀ ਸੀ। ਅਸਲ ਵਿੱਚ ਤਾਂ ਕੇ. ਨੇ ਇਸਨੂੰ ਬਿਹਤਰ ਮੰਨਿਆ, ਕਿਉਂਕਿ ਉਹ ਵਧੇਰੇ ਸਪੱਸ਼ਟਤਾ ਨਾਲ ਉਸਨੂੰ ਮਦਦ ਦਿੰਦਾ ਲੱਗ ਰਿਹਾ ਸੀ।

ਤਿਤੋਰੇਲੀ ਨੇ ਆਪਣੀ ਕੁਰਸੀ ਕੋਲ ਖਿੱਚ ਲਈ ਅਤੇ ਆਪਣੇ ਚਿਹਰੇ ਇੱਕ ਜੇਤੂ ਮੁਸਕਾਨ ਲੈ ਕੇ ਬੋਲਦਾ ਰਿਹਾ-"ਮੈਨੂੰ ਤਾਂ ਤੁਹਾਡੇ ਨਾਲ ਗੱਲਬਾਤ ਹੀ ਇਸ ਤਰ੍ਹਾਂ ਕਰਨੀ ਚਾਹੀਦੀ ਸੀ ਕਿ ਤੁਸੀਂ ਕਿਸ ਤਰ੍ਹਾਂ ਦੀ ਰਿਹਾਈ ਦੀ ਕਾਮਨਾ ਕਰਦੇ ਹੋਂ, ਵਿਖਾਈ ਦੇ ਵਾਲੀ ਰਿਹਾਈ ਜਾਂ ਉਸਦਾ ਅੱਗੇ ਟਾਲਿਆ ਜਾਣਾ। ਵੈਸੇ ਤਾਂ ਸੱਚਮੁੱਚ ਦੀ ਰਿਹਾਈ ਹੀ ਸਭ ਤੋਂ ਵਧੀਆ ਹੈ, ਪਰ ਉਸ ਤਰ੍ਹਾਂ ਦੇ ਫੈਸਲੇ ਨੂੰ ਦਵਾਏ ਜਾਣ ਦੇ ਪ੍ਰਤੀ ਮੇਰੇ ਕੋਲ ਕਤੱਈ ਪ੍ਰਭਾਵ ਨਹੀਂ ਹੈ। ਮੇਰੇ ਖ਼ਿਆਲ ਨਾਲ ਕੋਈ ਅਜਿਹਾ ਆਦਮੀ ਹੋ ਹੀ ਨਹੀ ਸਕਦਾ ਜਿਹੜਾ ਅਸਲ ਰਿਹਾਈ ਕਰਵਾਏ ਜਾਣ ਤੱਕ ਅਦਾਲਤ ਨੂੰ ਪ੍ਰਭਾਵਿਤ ਕਰ ਸਕੇ। ਉੱਥੇ ਤਾਂ ਫੈਸਲਾਕੁੰਨ ਪਹਿਲੂ ਆਰੋਪੀ ਦਾ ਨਿਰਦੋਸ਼ ਹੋਣਾ ਹੀ ਹੈ ਅਤੇ ਜਿਵੇਂ ਕਿ ਤੁਸੀਂ ਨਿਰਦੋਸ਼ ਹੋਂ, ਤਾਂ ਤੁਹਾਨੂੰ ਤਾਂ ਆਪਣੀ ਨਿਰਦੋਸ਼ਤਾ 'ਤੇ ਨਿਰਭਰ ਰਹਿਣਾ ਹੀ ਸੰਭਵ ਹੋਵੇਗਾ। ਪਰ ਫ਼ਿਰ ਤੁਹਾਨੂੰ ਮੇਰੇ ਤੋਂ ਜਾਂ ਕਿਸੇ ਹੋਰ ਤੋਂ ਮਦਦ ਲੈਣ ਦੀ ਲੋੜ ਹੀ ਨਹੀਂ ਹੋਵੇਗੀ।"

ਪਹਿਲਾਂ ਤਾਂ ਇਸ ਸਾਫ਼ ਗੱਲਬਾਤ ਨਾਲ ਕੇ. ਅੰਦਰ ਤੱਕ ਹਿੱਲ ਗਿਆ, ਪਰ ਫ਼ਿਰ ਉਹ ਓਨੀ ਸਪੱਸ਼ਟਤਾ ਨਾਲ ਬੋਲਿਆ ਜਿੰਨੀ ਨਾਲ ਚਿੱਤਰਕਾਰ ਬੋਲ ਰਿਹਾ

198॥ ਮੁਕੱਦਮਾ