ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝ ਰਿਹਾ ਹੋਵੇ।

"ਕੀ ਅਸੀਂ ਇਸ ਖਿੜਕੀ ਨੂੰ ਨਹੀਂ ਖੋਲ੍ਹ ਸਕਦੇ?" ਕੇ. ਨੇ ਪੁੱਛਿਆ।

"ਨਹੀਂ," ਚਿੱਤਰਕਾਰ ਨੇ ਕਿਹਾ, "ਇਹ ਨਹੀਂ ਖੁੱਲ੍ਹੇਗੀ। ਇਹ ਸ਼ੀਸ਼ਾ ਹੈ ਜਿਸਨੂੰ ਪੱਕੇ ਤੌਰ ਤੇ ਜੜ ਦਿੱਤਾ ਗਿਆ ਹੈ।" ਹੁਣ ਕੇ. ਨੂੰ ਪਤਾ ਲੱਗਿਆ ਕਿ ਇਸ ਪੂਰੇ ਸਮੇਂ ਵਿੱਚ ਉਹ ਇਸੇ ਉਮੀਦ ਵਿੱਚ ਸੀ ਕਿ ਉਹ ਆਪ ਜਾਂ ਚਿੱਤਰਕਾਰ ਅਚਾਨਕ ਉੱਠ ਕੇ ਜਾਵੇਗਾ ਅਤੇ ਖਿੜਕੀ ਨੂੰ ਖੋਲ੍ਹ ਦੇਵੇਗਾ। ਖੁੱਲ੍ਹੀ ਹਵਾ ਵਿੱਚ ਇੱਧਰ ਬੰਦ ਹੋਣ ਦਾ ਅਹਿਸਾਸ ਉਸਨੂੰ ਇਕਦਮ ਆਲਸੀ ਕਰ ਰਿਹਾ ਸੀ। ਉਸਨੇ ਆਪਣੇ ਕੋਲ ਪਈ ਰਜਾਈ ਨੂੰ ਹੌਲ਼ੀ ਜਿਹੇ ਥਪਥਪਾ ਦਿੱਤਾ ਅਤੇ ਕਮਜ਼ੋਰ ਜਿਹੀ ਆਵਾਜ਼ ਵਿੱਚ ਬੋਲਿਆ- "ਇਹ ਬਹੁਤ ਆਰਾਮਦੇਹ ਜਾਂ ਸਿਹਤ-ਵਧਾਊ ਨਹੀਂ ਹੈ।"

"ਓਹ ਨਹੀਂ, ਤਿਤੋਰੇਲੀ ਨੇ ਆਪਣੀ ਖਿੜਕੀ ਦਾ ਪੱਖ ਲੈਂਦੇ ਹੋਏ ਕਿਹਾ, "ਹਾਲਾਂਕਿ ਇਹ ਇੱਕੋ-ਇੱਕ ਖਿੜਕੀ ਹੈ, ਪਰ ਕਿਉਂਕਿ ਇਹ ਖੁੱਲ੍ਹ ਨਹੀਂ ਸਕਦੀ ਇਸ ਲਈ ਦੂਹਰੀ ਹੋਣ 'ਤੇ ਵੀ ਇਹ ਜਿੰਨਾ ਗਰਮੀ ਨੂੰ ਰੋਕਦੀ, ਉਸਤੋਂ ਵਧੇਰੇ ਹੀ ਰੋਕ ਲੈਂਦੀ ਹੈ। ਪਰ ਜੇਕਰ ਮੈਂ ਹਵਾ ਨੂੰ ਕਮਰੇ ਵਿੱਚ ਲਿਆਉਣਾ ਚਾਹਾਂ ਤਾਂ ਮੈਂ ਇੱਕ ਜਾਂ ਦੋਵਾਂ ਬੂਹਿਆਂ ਨੂੰ ਖੋਲ੍ਹ ਸਕਦਾ ਹਾਂ, ਵੈਸੇ ਇਹ ਵਧੇਰੇ ਜ਼ਰੂਰੀ ਨਹੀਂ ਹੈ, ਕਿਉਂਕਿ ਸਾਰੀਆਂ ਚੀਥਾਂ ਵਿੱਚੋਂ ਹਵਾ ਤਾਂ ਅੰਦਰ ਆ ਹੀ ਜਾਂਦੀ ਹੈ।" ਉਸਦੇ ਸਪੱਸ਼ਟੀਕਰਨ ਤੋਂ ਰਤਾ ਆਸਵੰਦ ਹੋ ਕੇ ਕੇ. ਨੇ ਦੂਜੇ ਬੂਹੇ ਨੂੰ ਲੱਭਣ ਲਈ ਕਮਰੇ ਦੇ ਆਰ-ਪਾਰ ਨਜ਼ਰ ਮਾਰੀ। ਤਿਤੋਰੇਲੀ ਨੇ ਇਹ ਵੇਖ ਕੇ ਕਿਹਾ, "ਇਹ ਤੁਹਾਡੇ ਪਿਛਲੇ ਪਾਸੇ ਹੈ। ਮੈਨੂੰ ਇਸਦੇ ਸਾਹਮਣੇ ਹੀ ਬਿਸਤਰਾ ਲਾਉਣਾ ਪਿਆ।" ਅਤੇ ਹੁਣ ਕੇ. ਛੋਟੇ ਜਿਹੇ ਬੂਹੇ ਨੂੰ ਵੇਖ ਸਕਿਆ ਸੀ।

"ਸਟੂਡੀਓ ਦੇ ਲਿਹਾਜ ਨਾਲ ਇੱਥੇ ਹਰੇਕ ਚੀਜ਼ ਕਾਫ਼ੀ ਛੋਟੀ ਹੈ," ਚਿੱਤਰਕਾਰ ਨੇ ਕਿਹਾ, ਕਿਉਂਕਿ ਉਹ ਕੇ. ਦੀ ਆਲੋਚਨਾ ਨੂੰ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੁੰਦਾ ਸੀ। "ਮੈਂ ਆਪਣੇ ਆਪ ਦੇ ਲਈ ਇੱਥੇ ਅਜਿਹਾ ਪ੍ਰਬੰਧ ਕਰਨਾ ਹੈ ਜਿਸ ਨਾਲ ਮੈਂ ਬਿਹਤਰ ਢੰਗ ਨਾਲ ਆਪਣਾ ਕੰਮ ਕਰ ਸਕਾਂ। ਬੇਸ਼ੱਕ ਉਸ ਬੂਹੇ ਦੇ ਸਾਹਮਣੇ ਬੈਂਡ ਦੇ ਲਈ ਇਹ ਢੁੱਕਵੀ ਜਗ੍ਹਾ ਨਹੀਂ ਹੈ। ਉਦਾਹਰਨ ਦੇ ਲਈ ਦੇ ਲਈ, ਜੱਜ ਜਿਸਦੀ ਮੈਂ ਪੇਂਟਿੰਗ ਬਣਾ ਰਿਹਾ ਹਾਂ, ਹਮੇਸ਼ਾ ਬਿਸਤਰੇ ਦੇ ਕੋਲ ਵਾਲੇ ਇਸ ਬੂਹੇ ਤੋਂ ਹੀ ਅੰਦਰ ਆਉਂਦਾ ਹੈ ਅਤੇ ਮੈਂ ਉਸਨੂੰ ਇਸ ਬੂਹੇ ਦੀ ਚਾਬੀ ਵੀ ਦਿੱਤੀ ਹੋਈ ਹੈ ਤਾਂ ਕਿ ਜੇਕਰ ਕਦੇ ਮੈਂ ਇੱਥੇ ਨਾ ਵੀ ਹੋਵਾਂ ਤਾਂ ਉਹ ਮੇਰੀ ਉਡੀਕ

202॥ ਮੁਕੱਦਮਾ