ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਸਕੇ। ਪਰ ਕਿਉਂਕਿ ਉਹ ਆਮ ਤੌਰ 'ਤੇ ਬਹੁਤ ਸਵੇਰੇ ਹੀ ਆ ਜਾਂਦਾ ਹੈ, ਜਦੋਂ ਮੈਂ ਸੌਂ ਰਿਹਾ ਹੁੰਦਾ ਹਾਂ, ਇਸ ਲਈ ਬਿਸਤਰੇ ਦੇ ਕੋਲੋਂ ਜਦੋਂ ਵੀ ਬੂਹਾ ਖੁੱਲ੍ਹਦਾ ਹੈ, ਮੈਂ ਜਾਗ ਜਾਂਦਾ ਹਾਂ ਚਾਹੇ ਮੈਂ ਕਿੰਨੀ ਵੀ ਗੂੜ੍ਹੀ ਨੀਂਦ ਵਿੱਚ ਕਿਉਂ ਨਾ ਹੋਵਾਂ। ਤੁਹਾਡੇ ਦਿਲ ਵਿੱਚ ਜੱਜਾਂ ਦੇ ਪ੍ਰਤੀ ਜੋ ਵੀ ਸਨਮਾਨ ਹੈ ਉਸਨੂੰ ਤੁਸੀਂ ਗੁਆ ਲਓਂਗੇ ਜੇਕਰ ਤੁਸੀਂ ਸੁਣ ਲਓ ਕਿ ਮੈਂ ਉਸਨੂੰ ਕਿਸ ਤਰ੍ਹਾਂ ਗਾਲ੍ਹਾਂ ਕੱਢਦਾ ਹਾਂ ਜਦੋਂ ਉਹ ਬਹੁਤ ਸਵੇਰੇ ਹੀ ਮੇਰੇ ਬੈੱਡ ’ਤੇ ਚੜ੍ਹ ਆਉਂਦਾ ਹੈ। ਇਹ ਸਹੀ ਹੈ ਕਿ ਮੈਂ ਉਸਤੋਂ ਚਾਬੀ ਵਾਪਿਸ ਲੈ ਸਕਦਾ ਹਾਂ, ਪਰ ਉਸ ਨਾਲ ਚੀਜ਼ਾਂ ਹੋਰ ਖ਼ਰਾਬ ਹੋ ਜਾਣਗੀਆਂ ਕਿਉਂਕਿ ਇੱਥੋਂ ਦੇ ਸਾਰੇ ਬੂਹਿਆਂ ਨੂੰ ਬੜੀ ਹੀ ਥੋੜ੍ਹੀ ਮਿਹਨਤ ਨਾਲ ਤੋੜਿਆ ਜਾ ਸਕਦਾ ਹੈ।" ਚਿੱਤਰਕਾਰ ਦੀ ਇਸ ਪੂਰੀ ਗੱਲਬਾਤ ਦੇ ਦੌਰਾਨ ਕੇ. ਇਹੀ ਸੋਚ ਰਿਹਾ ਸੀ ਕਿ ਕੀ ਉਹ ਆਪਣੀ ਜੈਕੇਟ ਲਾਹ ਦੇਵੇ? ਅਤੇ ਉਸਨੇ ਮਹਿਸੂਸ ਕੀਤਾ ਕਿ ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਜ਼ਿਆਦਾ ਦੇਰ ਉਹ ਇੱਥੇ ਠਹਿਰ ਨਹੀਂ ਸਕੇਗਾ। ਉਸਨੇ ਉਸਨੂੰ ਲਾਹ ਦਿੱਤਾ ਅਤੇ ਆਪਣੇ ਗੋਡਿਆਂ 'ਤੇ ਰੱਖ ਲਿਆ। ਜਦੋਂ ਉਹਨਾਂ ਦੀ ਗੱਲਬਾਤ ਖ਼ਤਮ ਹੋ ਗਈ ਤਾਂ ਉਸਨੇ ਛੇਤੀ ਨਾਲ ਉਸਨੂੰ ਫ਼ਿਰ ਪਾ ਲਿਆ। ਅਜੇ ਉਸਨੇ ਇਸਨੂੰ ਉਤਾਰਿਆ ਹੀ ਸੀ ਕਿ ਇੱਕ ਕੁੜੀ ਚੀਕ ਪਈ ਸੀ, "ਹੁਣ ਉਸਨੇ ਆਪਣੀ ਜੈਕੇਟ ਉਤਾਰ ਦਿੱਤੀ ਹੈ" ਹੁਣ ਉਸਨੇ ਆਪਣੀ ਜੈਕੇਟ ਉਤਾਰ ਦਿੱਤੀ ਹੈ!" ਅਤੇ ਬੂਹੇ ਦੇ ਕੋਲ ਚੀਥਾਂ ਵਿੱਚੋਂ ਉਹ ਇਸ ਦ੍ਰਿਸ਼ ਨੂੰ ਵੇਖਦੀਆਂ ਹੋਈਆਂ ਸੁਣੀਆਂ ਜਾ ਸਕਦੀਆਂ ਸਨ।

"ਹੁਣ ਤੁਸੀਂ ਇਹ ਸਮਝ ਲਓ ਕਿ ਕੁੜੀਆਂ ਹੁਣ ਸੋਚ ਰਹੀਆਂ ਹਨ ਕਿ ਮੈਂ ਤੁਹਾਡਾ ਚਿੱਤਰ ਬਣਾਉਣ ਲੱਗਾ ਹਾਂ," ਚਿੱਤਰਕਾਰ ਨੇ ਕਿਹਾ, "ਅਤੇ ਤਾਂ ਹੀ ਤੁਸੀਂ ਆਪਣੀ ਜੈਕੇਟ ਉਤਾਰ ਦਿੱਤੀ ਹੈ।"

"ਅੱਛਾ, ਕੇ. ਨੇ ਜਵਾਬ ਦਿੱਤਾ। ਉਹ ਖੁਸ਼ ਨਹੀਂ ਹੋਇਆ ਕਿਉਂਕਿ ਆਪਣੀ ਪਹਿਲੀ ਹਾਲਤ ਦੀ ਤੁਲਨਾ ਵਿੱਚ ਉਹ ਵਧੇਰੇ ਵਧੀਆ ਮਹਿਸੂਸ ਨਹੀਂ ਕਰ ਰਿਹਾ ਸੀ, ਹਾਲਾਂਕਿ ਹੁਣ ਉਹ ਆਪਣੀ ਬਾਹਾਂ ਵਾਲੀ ਕਮੀਜ਼ 'ਚ ਬੈਠਾ ਸੀ। ਕੁੱਝ ਉਦਾਸੀਨਤਾ ਨਾਲ ਉਸਨੇ ਪੁੱਛਿਆ, "ਤੁਸੀਂ ਕੀ ਕਹਿ ਰਹੇ ਸੀ ਕਿ ਬਾਕੀ ਦੋ ਸੰਭਾਵਨਾਵਾਂ ਕੀ ਹਨ?" ਉਹ ਹੁਣ ਤੱਕ ਸ਼ਰਤਾਂ ਭੁੱਲ ਚੁੱਕਾ ਸੀ।

"ਵਿਖਾਈ ਦੇ ਸਕਣ ਵਾਲੀ ਰਿਹਾਈ ਜਾਂ ਉਸਦਾ ਅੱਗੇ ਵਧਾਇਆ ਜਾਣਾ," ਚਿੱਤਰਕਾਰ ਨੇ ਜਵਾਬ ਦਿੱਤਾ, "ਇਹ ਤਾਂ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਸ ਨੂੰ ਚੁਣਦੇ ਹੋਂ। ਮੇਰੀ ਸਹਾਇਤਾ ਨਾਲ ਤੁਸੀਂ ਜੋ ਵੀ ਚਾਹੋਂਗੇ ਹਾਸਲ ਕਰ ਸਕਦੇ ਹੋਂ।

203॥ ਮੁਕੱਦਮਾ