ਹਾਲਾਂਕਿ ਇਸ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਤਾਂ ਰਹੇਗੀ ਹੀ ਅਤੇ ਜਦੋਂ ਇਸਦਾ ਜ਼ਿਕਰ ਆਉਂਦਾ ਹੈ ਕਿ ਇਹਨਾਂ ਦੋਵਾਂ ਵਿੱਚੋਂ ਕਿਸ ਨੂੰ ਚੁਣਿਆ ਜਾਵੇ, ਤਾਂ ਖ਼ਾਸ ਫ਼ਰਕ ਇਹ ਹੈ ਕਿ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਦੇ ਲਈ ਬਹੁਤ ਹੀ ਵਧੇਰੇ ਕੋਸ਼ਿਸ਼ਾਂ ਦੀ ਲੋੜ ਹੋਵੇਗੀ, ਜਦੋਂ ਇਸਨੂੰ ਅੱਗੇ ਵਧਾਏ ਜਾਣ ਦੇ ਲਈ ਕਾਫ਼ੀ ਘੱਟ ਮਿਹਨਤ ਦੀ ਲੋੜ ਹੋਵੇਗੀ, ਪਰ ਇਹ ਲਗਾਤਾਰ ਵਧਦਾ ਜਾਵੇਗਾ? ਆਓ, ਪਹਿਲਾਂ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਬਾਰੇ ਵਿਚਾਰ ਕਰਦੇ ਹਾਂ। ਜੇ ਤੁਸੀਂ ਇਹ ਚਾਹੁੰਦੇ ਹੋਂ ਤਾਂ ਮੈਂ ਤੁਹਾਡੇ ਨਿਰਦੋਸ਼ ਹੋਣ ਦਾ ਦਾਅਵਾ ਇੱਕ ਖ਼ਾਲੀ ਕਾਗ਼ਜ਼ ਉੱਪਰ ਲਿਖ ਦਿੰਦਾ ਹਾਂ। ਇਸ ਦਾਅਵੇ ਦਾ ਪਾਠ ਮੈਨੂੰ ਮੇਰੇ ਪਿਤਾ ਨੇ ਦਿੱਤਾ ਸੀ ਅਤੇ ਇਸਨੂੰ ਖ਼ਾਰਿਜ ਨਹੀਂ ਕੀਤਾ ਜਾ ਸਕਦਾ। ਫ਼ਿਰ ਮੈਂ ਇਸ ਦਾਅਵੇ ਵਿੱਚ ਉਹਨਾਂ-ਉਹਨਾਂ ਜੱਜਾਂ ਦੇ ਚੱਕਰ ਲਗਾਵਾਂਗਾ ਜਿਹਨਾਂ ਨੂੰ ਮੈਂ ਜਾਣਦਾ ਹਾਂ। ਇਸ ਲਈ ਇਸ ਸਮੇਂ ਮੈਂ ਜਿਸ ਜੱਜ ਦਾ ਚਿੱਤਰ ਬਣਾ ਰਿਹਾ ਹਾਂ, ਪਹਿਲਾਂ ਮੈਂ ਉਸੇ ਕੋਲ ਜਾਵਾਂਗਾ। ਸ਼ਾਇਦ ਅੱਜ ਸ਼ਾਮ ਨੂੰ ਤਾਂ ਉਹ ਇੱਧਰ ਆਵੇਗਾ ਹੀ, ਉਦੋਂ ਹੀ ਮੈਂ ਇਹ ਉਸਨੂੰ ਵਿਖਾ ਦੇਵਾਂ? ਮੈਂ ਉਸਦੇ ਸਾਹਮਣੇ ਦਾਅਵੇ ਨੂੰ ਰੱਖ ਕੇ ਸਪੱਸ਼ਟ ਕਰ ਦੇਵਾਂਗਾ ਕਿ ਤੁਸੀਂ ਇੱਕ ਦਮ ਨਿਰਦੋਸ਼ ਹੋਂ ਅਤੇ ਆਪਣੇ ਵੱਲੋਂ ਗਰੰਟੀ ਦੇਣ ਦੀ ਕੋਸ਼ਿਸ਼ ਕਰਾਂਗਾ। ਅਤੇ ਇਹ ਸਿਰਫ਼ ਵਿਖਾਵੇ ਦੀ ਗਰੰਟੀ ਹੀ ਨਹੀਂ ਹੋਵੇਗੀ, ਇਸ ਅਸਲ ਹੋਵੇਗੀ ਅਤੇ ਇੱਕ ਕਾਰਨਾਮੇ ਦੇ ਵਾਂਗ ਹੋਵੇਗੀ।" ਚਿੱਤਰਕਾਰ ਦੀਆਂ ਅੱਖਾਂ ਵਿੱਚ ਤਿਰਸਕਾਰ ਜਿਹੀ ਕੋਈ ਭਾਵਨਾ ਸੀ ਕਿ ਕੇ. ਉਸ ਉੱਪਰ ਇਸ ਤਰ੍ਹਾਂ ਦਾ ਬੋਝ ਪਾਉਣਾ ਚਾਹੁੰਦਾ ਸੀ। "ਇਸ ਲਈ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ," ਕੇ. ਨੇ ਕਿਹਾ, "ਅਤੇ ਕੀ ਫ਼ਿਰ ਜੱਜ ਤੁਹਾਡੇ 'ਤੇ ਯਕੀਨ ਕਰ ਲਵੇਗਾ ਅਤੇ ਮੈਨੂੰ ਅਸਲ ਰਿਹਾਈ ਮਿਲ ਜਾਵੇਗੀ?"
"ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਮੈਂ ਕਿਹਾ ਹੈ, "ਚਿੱਤਰਕਾਰ ਨੇ ਜਵਾਬ ਦਿੱਤਾ, "ਅਤੇ ਇਹ ਪੱਕਾ ਵੀ ਨਹੀਂ ਹੈ ਕਿ ਸਾਰੇ ਜੱਜ ਮੇਰੇ 'ਤੇ ਯਕੀਨ ਕਰ ਲੈਣ, ਉਹਨਾਂ ਵਿੱਚੋਂ ਕੁੱਝ ਤੁਹਾਨੂੰ ਆਪ ਮਿਲਣ ਲਈ ਕਹਿਣ। ਇਸ ਕਰਕੇ ਤੁਹਾਨੂੰ ਮੇਰੇ ਨਾਲ ਚੱਲ ਕੇ ਉਹਨਾਂ ਨੂੰ ਮਿਲਣਾ ਵੀ ਪਵੇਗਾ। ਪਰ ਜੇ ਇਸ ਤਰ੍ਹਾਂ ਹੋਇਆ ਤਾਂ ਸਮਝ ਲਓ ਕਿ ਆਪਾਂ ਅੱਧੀ ਜੰਗ ਜਿੱਤ ਲਈ ਹੈ ਅਤੇ ਬੇਸ਼ੱਕ ਮੈਂ ਤੁਹਾਨੂੰ ਦੱਸਾਂਗਾ ਕਿ ਜੱਜ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ। ਇਹ ਵੀ ਹੋ ਸਕਦਾ ਹੈ ਕਿ ਕੁੱਝ ਜੱਜ ਮੇਰੀ ਗੱਲ ਨਾ ਮੰਨਣ ਅਤੇ ਇਹ ਬਹੁਤ ਬੁਰਾ ਹੈ। ਮੈਂ ਜ਼ਰੂਰ ਹੀ ਬਹੁਤ ਕੋਸ਼ਿਸ਼ਾਂ ਕਰਾਂਗਾ ਪਰ ਫ਼ਿਰ ਵੀ ਸਾਨੂੰ ਉਹਨਾਂ ਨੂੰ ਭੁੱਲਣਾ ਪਵੇਗਾ। ਪਰ ਫ਼ਿਰ ਵੀ
204॥ ਮੁਕੱਦਮਾ