ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਉਣ ਦਾ ਸਿਲਸਿਲਾ ਬਰਕਰਾਰ ਰਹੇਗਾ, ਕਿਉਂਕਿ ਦੋਸ਼ ਇੱਕ ਵਾਰ ਫ਼ਿਰ ਅਰਥਭਰਪੂਰ ਹੋ ਜਾਣਗੇ। ਹੁਣ ਜਿਵੇਂ ਕਿ ਅਦਾਲਤ ਦੇ ਨਾਲ ਮੇਰੇ ਆਪਣੇ ਸਬੰਧ ਹਨ, ਤਾਂ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਕਿਵੇਂ ਅਦਾਲਤ ਨੂੰ ਚਲਾਉਣ ਵਾਲੇ ਕਾਨੂੰਨ ਬਾਹਰੀ ਤੌਰ 'ਤੇ ਵਿਖਾਈ ਦਿੱਤੀ ਜਾਣ ਵਾਲੀ ਰਿਹਾਈ ਅਤੇ ਅਸਲ ਰਿਹਾਈ ਵਿੱਚ ਫ਼ਰਕ ਵਿਖਾਉਂਦੇ ਹਨ। ਅਸਲ ਰਿਹਾਈ ਵਿੱਚ ਦੋਸ਼ ਪੱਤਰ ਬਿਲਕੁਲ ਖ਼ਤਮ ਕਰ ਦਿੱਤੇ ਜਾਂਦੇ ਹਨ ਅਤੇ ਕਾਰਵਾਈ ਨਾਲ ਕਾਗ਼ਜ਼ਾਂ ਦੇ ਉਸ ਪੁਲਿੰਦੇ ਦਾ ਕੋਈ ਸਬੰਧ ਨਹੀਂ ਰਹਿੰਦਾ, ਮੁਕੱਦਮਾ ਵੀ ਇਸੇ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਅਤੇ ਹਰ ਚੀਜ਼ ਨੂੰ ਖ਼ਤਮ ਮੰਨ ਕੇ ਮੁੱਦਈ ਨੂੰ ਸੁਤੰਤਰ ਕਰ ਦਿੱਤਾ ਜਾਂਦਾ ਹੈ। ਪਰ ਵਿਖਾਈ ਦੇ ਸਕਣ ਵਾਲੀ ਰਿਹਾਈ ਦੇ ਨਾਲ ਇੱਕ ਦਮ ਅਲੱਗ ਹੁੰਦਾ ਹੈ। ਪੂਰੇ ਕਾਗ਼ਜ਼ੀ ਰਿਕਾਰਡ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਬਿਨਾਂ ਇਸਦੇ ਕਿ ਇਸ ਵਿੱਚ ਨਿਰਦੋਸ਼ ਹੋਣ ਦਾ ਬਿਆਨ ਜੋੜ ਦਿੱਤਾ ਜਾਂਦਾ ਹੈ। ਇਸਦੇ ਨਾਲ ਛੱਡੇ ਜਾਣ ਦਾ ਬਿਆਨ ਅਤੇ ਇਸਦਾ ਕਾਰਨ ਵੀ। ਪਰ ਬਾਕੀ ਸਭ ਤਰ੍ਹਾਂ ਨਾਲ, ਜਿਵੇਂ ਕਿ ਅਦਾਲਤ ਦਾ ਰੂਟੀਨ ਹੈ, ਇਹ ਪੂਰਾ ਰਿਕਾਰਡ ਕੰਮਕਾਜ ਵਿੱਚ ਦਰਜ ਹੁੰਦਾ ਹੈ। ਇਸਨੂੰ ਉੱਪਰੀ ਅਦਾਲਤ ਵਿੱਚ ਭੇਜ ਦਿੱਤਾ ਜਾਂਦਾ ਹੈ, ਫ਼ਿਰ ਇਹ ਹੇਠਲੀਆਂ ਅਦਾਲਤਾਂ ਵਿੱਚ ਚਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਉੱਪਰ ਹੇਠਾਂ ਚੱਲਦਾ ਰਹਿੰਦਾ ਹੈ। ਇਸ ਵਿੱਚ ਕਦੇ ਥੋੜ੍ਹੇ ਅਤੇ ਕਦੇ ਬਹੁਤੇ ਅੰਤਰਾਲ ਜਾਂ ਝਟਕੇ ਲੱਗਦੇ ਰਹਿੰਦੇ ਹਨ। ਇਹਨਾਂ ਨੂੰ ਮਾਪਿਆ ਨਹੀਂ ਜਾ ਸਕਦਾ? ਬਾਹਰੀ ਤੌਰ 'ਤੇ ਕਈ ਵਾਰ ਅਜਿਹਾ ਲੱਗ ਸਕਦਾ ਹੈ ਕਿ ਜਿਵੇਂ ਹਰ ਚੀਜ਼ ਭੁਲਾਈ ਜਾ ਚੁੱਕੀ ਹੋਵੇ, ਰਿਕਾਰਡ ਗੁੰਮ ਹੋ ਗਿਆ ਹੋਵੇ ਅਤੇ ਅਸਲ ਪੂਰਨ ਰਿਹਾਈ ਹੋ ਚੁੱਕੀ ਹੋਵੇ। ਕੋਈ ਵੀ ਜਿਹੜਾ ਅਦਾਲਤ ਤੋਂ ਜਾਣੂ ਨਹੀਂ ਹੈ, ਉਹ ਅਜਿਹਾ ਮੰਨ ਹੀ ਲੈਂਦਾ ਹੈ। ਪਰ ਕੋਈ ਵੀ ਕਾਗ਼ਜ਼ ਖ਼ਤਮ ਨਹੀਂ ਹੁੰਦਾ, ਅਤੇ ਅਦਾਲਤ ਵਿੱਚ ਭੁੱਲਣ ਜਿਹੀ ਕੋਈ ਚੀਜ਼ ਨਹੀਂ ਹੁੰਦੀ। ਕਿਸੇ ਦਿਨ ਜਿਵੇਂ ਬੱਦਲਾਂ ਵਿੱਚ ਅਚਾਨਕ ਬਿਜਲੀ ਚਮਕ ਆਉਂਦੀ ਹੈ, ਉਸੇ ਤਰ੍ਹਾਂ ਕੋਈ ਜੱਜ ਉਸ ਰਿਕਾਰਡ ਵਿੱਚ ਨਿਗ੍ਹਾ ਮਾਰ ਲੈਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਦੋਸ਼ੀ ਅਜੇ ਤੱਕ ਸੁਤੰਤਰ ਘੁੰਮ ਰਿਹਾ ਹੈ ਅਤੇ ਫ਼ੌਰਨ ਗਿਰਫ਼ਤਾਰੀ ਦਾ ਹੁਕਮ ਦੇ ਦਿੰਦਾ ਹੈ। ਮੈਂ ਇਹ ਮੰਨ ਕੇ ਚੱਲ ਰਿਹਾ ਹਾਂ ਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਅਤੇ ਉਸ ਪਿੱਛੋਂ ਹੁਣ ਵਾਲੀ ਗਿਰਫ਼ਤਾਰੀ ਦੇ ਵਿਚਕਾਰ ਕਾਫ਼ੀ ਸਮਾਂ ਹੁੰਦਾ ਹੈ। ਅਤੇ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਕੋਈ ਵਿਅਕਤੀ ਬਰੀ ਹੋ ਕੇ ਘਰ ਜਾਂਦਾ ਹੈ ਪਰ ਅੱਗੇ ਉਸਨੂੰ ਗਿਰਫ਼ਤਾਰ ਕਰਨ ਵਾਲੇ ਬੈਠੇ ਹੁੰਦੇ ਹਨ। ਅਤੇ ਫ਼ਿਰ

206॥ ਮੁਕੱਦਮਾ