ਤਰ੍ਹਾਂ ਅੱਗੇ ਚੱਲਦਾ ਰਹੇਗਾ। ਵਿਖਾਈ ਦਿੱਤੀ ਜਾਣ ਵਾਲੀ ਹਰੇਕ ਰਿਹਾਈ ਦਾ ਇਹੀ ਤਾਂ ਦਸਤੂਰ ਹੈ।" ਕੇ. ਚੁੱਪ ਰਿਹਾ। "ਤਾਂ ਇਸ ਤਰ੍ਹਾਂ ਦੀ ਰਿਹਾਈ ਤੁਹਾਨੂੰ ਵਧੇਰੇ ਲਾਭਦਾਇਕ ਨਹੀਂ ਲੱਗ ਰਹੀ ਹੋਵੇਗੀ," ਚਿੱਤਰਕਾਰ ਨੇ ਕਿਹਾ-"ਸ਼ਾਇਦ ਮੁਕੱਦਮੇ ਨੂੰ ਅੱਗੇ ਟਾਲਿਆ ਜਾਣਾ ਤੁਹਾਡੇ ਲਈ ਵਧੇਰੇ ਠੀਕ ਹੋਵੇਗਾ। ਕੀ ਇਸ ਬਾਰੇ ਵਿੱਚ ਮੈਂ ਕੋਈ ਚਾਨਣਾ ਪਾਵਾਂ?"
ਕੇ. ਨੇ ਸਿਰ ਹਿਲਾਇਆ। ਚਿੱਤਰਕਾਰ ਆਰਾਮ ਨਾਲ ਕੁਰਸੀ ਤੇ ਝੁਕ ਗਿਆ, ਉਸਦੀ ਕਮੀਜ਼ ਇਕਦਮ ਖੁੱਲ੍ਹੀ ਸੀ ਅਤੇ ਉਸਨੇ ਆਪ ਇੱਕ ਹੱਥ ਉਸਦੇ ਹੇਠਾਂ ਪਾਇਆ ਹੋਇਆ ਸੀ ਅਤੇ ਉਹ ਆਪਣੀ ਛਾਤੀ ਅਤੇ ਹੱਡੀਆਂ 'ਤੇ ਉਸਨੂੰ ਫੇਰ ਰਿਹਾ ਸੀ।
"ਅੱਗੇ ਟਾਲਿਆ ਜਾਣਾ..." ਤਿਤੋਰੇਲੀ ਨੇ ਕਿਹਾ, ਅਤੇ ਕੁੱਝ ਪਲਾਂ ਦੇ ਲਈ ਸਿੱਧੀ ਨਿਗ੍ਹਾ ਨਾਲ ਵੇਖਦਾ ਰਿਹਾ ਜਿਵੇਂ ਕੋਈ ਬਿਲਕੁਲ ਸਾਫ਼ ਸਪੱਸ਼ਟੀਕਰਨ ਦੇਣ ਦੇ ਲਈ ਸ਼ਬਦ ਲੱਭ ਰਿਹਾ ਹੋਵੇ, "ਇਸਦਾ ਇੱਕ ਜ਼ਰੂਰੀ ਹਿੱਸਾ ਇਹ ਹੈ ਕਿ ਇੱਕ ਮੁਕੱਦਮੇ ਨੂੰ ਆਪਣੀ ਸ਼ੁਰੂਆਤੀ ਦਿਸ਼ਾ ਤੋਂ ਅੱਗੇ ਵਧਣ ਤੋਂ ਰੋਕਦੀ ਹੈ। ਇਸਨੂੰ ਹਾਸਲ ਕਰਨ ਮੁੱਦਈ ਅਤੇ ਬਾਕੀ ਜੋ ਵੀ ਉਸਦੀ ਮਦਦ ਕਰ ਰਹੇ ਹਨ, ਨੂੰ ਅਦਾਲਤ ਦੇ ਨਾਲ ਵਿਅਕਤੀਗਤ ਪੱਧਰ ਤੇ ਸਬੰਧ ਬਣਾਈ ਰੱਖਣਾ ਪਵੇਗਾ। ਮੈਂ ਇੱਕ ਵਾਰ ਫ਼ਿਰ ਜ਼ੋਰ ਦੇ ਕੇ ਕਹਿਣਾ ਚਾਹਵਾਂਗਾ ਕਿ ਵਿਖਾਈ ਦੇ ਸਕਣ ਵਾਲੀ ਰਿਹਾਈ ਦੀ ਤੁਲਨਾ ਵਿੱਚ ਇੱਥੇ ਵਧੇਰੇ ਮਿਹਨਤ ਕਰਨ ਦੀ ਲੋੜ ਨਹੀਂ ਹੈ, ਪਰ ਇਸਦੇ ਲਈ ਉਸਤੋਂ ਕਿਤੇ ਜ਼ਿਆਦਾ ਸਾਵਧਾਨੀ ਦੀ ਲੋੜ ਹੈ। ਤੁਹਾਨੂੰ ਖਿਣ ਭਰ ਦੇ ਲਈ ਵੀ ਮੁਕੱਦਮੇ ਦੇ ਬਾਰੇ ਵਿੱਚ ਆਪਣੀ ਯਾਦ ਨੂੰ ਗਵਾਉਣਾ ਨਹੀਂ ਹੋਵੇਗਾ, ਤੁਸੀਂ ਠੀਕ ਸਮੇਂ ਤੇ ਠੀਕ ਜੱਜ ਦੇ ਕੋਲ ਜਾਂਦੇ ਰਹੋਂਗੇ, ਅਤੇ ਜਦੋਂ ਵੀ ਅਜਿਹਾ ਕੁੱਝ ਇਸਦੇ ਵਿਰੋਧ ਵਿੱਚ ਪੈਦਾ ਹੋਵੇ, ਤਾਂ ਤੁਹਾਨੂੰ ਹਰ ਸੰਭਵ ਕੋਸ਼ਿਸ਼ ਨਾਲ ਉਸਨੂੰ ਆਪਣੇ ਵੱਲ ਕੀਤੇ ਰੱਖਣਾ ਹੋਵੇਗਾ। ਜੇਕਰ ਤੁਸੀਂ ਉਸ ਜੱਜ ਨੂੰ ਵਿਅਕਤੀਗਤ ਤੌਰ 'ਤੇ ਨਾ ਵੀ ਜਾਣਦੇ ਹੋਵੋਂ ਤਾਂ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸਨੂੰ ਦੂਜੇ ਜਾਣਨ ਵਾਲੇ ਜੱਜ ਦੇ ਮਾਧਿਅਮ ਨਾਲ ਪ੍ਰਭਾਵਿਤ ਕਰੋਂ, ਪਰ ਇਸਦਾ ਅਰਥ ਇਹ ਬਿਲਕੁਲ ਨਹੀਂ ਹੋਵੇਗਾ ਕਿ ਤੁਸੀਂ ਉਸਦੇ ਨਾਲ ਸਿੱਧਾ ਸੰਵਾਦ ਛੱਡ ਹੀ ਦੇਵੋਂ। ਜੇਕਰ ਇਹਨਾਂ ਵਿੱਚੋਂ ਤੁਸੀਂ ਕੁੱਝ ਵੀ ਨਾ ਭੁਲਾਇਆ ਤਾਂ ਤੁਸੀਂ ਕਿਸੇ ਹੱਦ ਤੱਕ ਕਲਪਨਾ ਕਰ ਸਕਦੇ ਹੋਂ ਕਿ ਮੁਕੱਦਮਾ ਤੁਹਾਡੀ ਸ਼ੁਰੂਆਤੀ ਸਥਿਤੀਆਂ ਤੋਂ ਅੱਗੇ ਨਹੀਂ ਵਧੇਗਾ। ਮੰਨਿਆ ਕਿ ਇਹ ਖ਼ਤਮ ਨਹੀਂ ਹੋਵੇਗਾ, ਪਰ ਆਰੋਪੀ ਸਜ਼ਾ
208॥ ਮੁਕੱਦਮਾ