ਪਾਉਂਦੇ ਹੋਏ ਕਿਹਾ ਅਤੇ ਆਪਣਾ ਕੋਟ ਮੋਢਿਆਂ 'ਤੇ ਪਾ ਕੇ ਬੂਹੇ ਵੱਲ ਭੱਜਿਆ, ਜਿੱਥੇ ਕੁੜੀਆਂ ਅਜੇ ਵੀ ਫੁਸਫੁਸਾ ਰਹੀਆਂ ਸਨ। ਕੇ. ਨੂੰ ਲੱਗਿਆ ਕਿ ਉਹ ਬੂਹੇ ਦੀਆਂ ਦਰਾਰਾਂ ਵਿੱਚੋਂ ਅਜੇ ਉਹਨਾਂ ਨੂੰ ਵੇਖ ਸਕਦਾ ਹੈ।
"ਪਰ ਤੁਸੀਂ ਆਪਣਾ ਵਾਅਦਾ ਜ਼ਰੂਰ ਨਿਭਾਉਣਾ," ਚਿੱਤਰਕਾਰ ਨੇ ਕਿਹਾ, ਜੋ ਉਸਦੇ ਨਾਲ ਬੂਹੇ ਤੱਕ ਨਹੀਂ ਆਇਆ ਸੀ। "ਜਾਂ ਫ਼ਿਰ ਮੈਂ ਹੀ ਬੈਂਕ ਵਿੱਚ ਆ ਜਾਵਾਂਗਾ ਅਤੇ ਜ਼ਰੂਰੀ ਪੜਤਾਲ ਕਰ ਲਵਾਂਗਾ।"
"ਬੂਹੇ ਖੋਲ੍ਹ ਦਿਓ, ਕਿਰਪਾ ਕਰਕੇ!" ਕੇ. ਨੇ ਉਸਦੇ ਹੈਂਡਲ ਨੂੰ ਘੁਮਾਉਂਦੇ ਹੋਏ ਕਿਹਾ, ਜਿਸਨੂੰ ਬਾਹਰੋਂ ਕੁੜੀਆਂ ਨੇ ਕੱਸ ਕੇ ਫੜ੍ਹਿਆ ਹੋਇਆ ਸੀ।
"ਤੁਸੀਂ ਕੁੜੀਆਂ ਤੋਂ ਪਰੇਸ਼ਾਨ ਹੋਣ ਤੋਂ ਬਚਣਾ ਚਾਹੁੰਦੇ ਹੋ ਨਾ?" ਚਿੱਤਰਕਾਰ ਨੇ ਪੁੱਛਿਆ, "ਤਾਂ ਕਿਰਪਾ ਕਰਕੇ ਇਸ ਬੂਹੇ ਦਾ ਇਸਤੇਮਾਲ ਕਰ ਲਓ," ਉਸਨੇ ਆਪਣੇ ਬਿਸਤਰੇ ਨਾਲ ਲੱਗੇ ਹੋਏ ਬੂਹੇ ਵੱਲ ਇਸ਼ਾਰਾ ਕੀਤਾ। ਕੇ. ਉਸਦੇ ਨਾਲ ਸਹਿਮਤ ਹੋ ਗਿਆ ਅਤੇ ਮੁੜ ਬਿਸਤਰੇ ਦੇ ਵੱਲ ਭੱਜਿਆ। ਪਰ ਉਸਨੂੰ ਖੋਲ੍ਹਣ ਦੀ ਬਜਾਏ ਚਿੱਤਰਕਾਰ ਬਿਸਤਰੇ ਦੇ ਹੇਠਾਂ ਵੜ ਕੇ ਘਿਸੜਦਾ ਹੋਇਆ ਬੋਲਿਆ-"ਇੱਕ ਮਿੰਟ ਦੇ ਲਈ। ਕੀ ਤੁਸੀਂ ਉਹ ਤਸਵੀਰ ਨਹੀਂ ਵੇਖਣਾ ਚਾਹੋਂਗੇ ਜਿਹੜੀ ਮੈਂ ਤੁਹਾਨੂੰ ਵੇਚ ਸਕਦਾ ਹਾਂ?" ਕੇ. ਉਸਨੂੰ ਖ਼ੁਸ਼ਕ ਵਿਖਾਈ ਨਹੀਂ ਦੇਣਾ ਚਾਹੁੰਦਾ ਸੀ। ਚਿੱਤਰਕਾਰ ਨੇ ਅਸਲ ਵਿੱਚ ਉਸ ਵਿੱਚ ਕੁੱਝ ਤਾਂ ਦਿਲਚਸਪੀ ਲਈ ਹੀ ਸੀ ਕਿ ਅਤੇ ਉਸਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਸੀ। ਇਸਦੇ ਇਲਾਵਾ, ਕੇ. ਦੀ ਭੁੱਲ ਦੇ ਕਾਰਨ ਚਿੱਤਰਕਾਰ ਦੀ ਮਦਦ ਦੇ ਬਦਲੇ ਕੁੱਝ ਲਏ-ਦਿੱਤੇ ਜਾਣ ਬਾਰੇ ਵੀ ਕੋਈ ਗੱਲ ਨਹੀਂ ਹੋਈ ਸੀ, ਇਸ ਲਈ ਵੀ ਕੇ. ਉਸਨੂੰ ਹੁਣ ਅੱਖੋ-ਪਰੋਖੇ ਨਹੀਂ ਕਰ ਸਕਦਾ ਸੀ ਅਤੇ ਇਸ ਲਈ ਉਸਨੇ ਤਸਵੀਰ ਵੇਖਣ ਦੇ ਲਈ ਆਪਣੀ ਸਹਿਮਤੀ ਜਤਾ ਦਿੱਤੀ। ਹਾਲਾਂਕਿ ਉਹ ਇਸ ਸਟੂਡੀਓ ਤੋਂ ਬਾਹਰ ਭੱਜ ਜਾਣ ਲਈ ਤੜਫ਼ ਰਿਹਾ ਸੀ। ਬਿਸਤਰੇ ਦੇ ਹੇਠੋਂ ਜਨਾਬ ਕੁੱਝ ਬਿਨ੍ਹਾਂ ਫਰੇਮ ਦੀਆਂ ਤਸਵੀਰਾਂ ਦਾ ਇੱਕ ਢੇਰ ਖਿੱਚ ਲਿਆਏ ਜੋ ਕਿ ਧੂੜ ਨਾਲ ਭਰਿਆ ਪਿਆ ਸੀ, ਧੂੜ ਐਨੀ ਜ਼ਿਆਦਾ ਸੀ ਕਿ ਜਦੋਂ ਚਿੱਤਰਕਾਰ ਨੇ ਸਭ ਤੋਂ ਉੱਪਰਲੀ ਤਸਵੀਰ ਤੋਂ ਇਸਨੂੰ ਝਾੜਿਆ ਤਾਂ ਇਹ ਕੇ. ਦੀਆਂ ਅੱਖਾਂ ਦੇ ਸਾਹਮਣੇ ਕਾਫ਼ੀ ਦੇਰ ਤੱਕ ਉੱਡਦੀ ਰਹੀ ਸੀ ਅਤੇ ਇਸਨੇ ਉਸਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਸੀ।
"ਝਾੜੀਦਾਰ ਮੈਦਾਨ ਦਾ ਲੈਂਡਸਕੇਪ," ਤਿਤੋਰੇਲੀ ਨੇ ਕਿਹਾ ਅਤੇ ਤਸਵੀਰ ਕੇ. ਦੇ ਹਵਾਲੇ ਕਰ ਦਿੱਤੀ। ਇਸ ਵਿੱਚ ਦੋ ਛੋਟੇ ਜਿਹੇ ਦਰੱਖਤ ਸਨ ਜਿਹੜੇ ਇੱਕ
211॥ ਮੁਕੱਦਮਾ