ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਠਵਾਂ ਭਾਗ

ਬਲੌਕ, ਇੱਕ ਵਪਾਰੀ-ਵਕੀਲ ਦੀ ਬਰਖ਼ਾਸਤਗੀ

ਕੇ. ਨੇ ਇਸ ਮੁਕੱਦਮੇ ਨੂੰ ਵਕੀਲ ਤੋਂ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਸੀ। ਇਹ ਸੱਚ ਹੈ ਕਿ ਅਜਿਹਾ ਕੀਤੇ ਜਾਣ ਦੇ ਪ੍ਰਤੀ ਉਹ ਆਪਣੇ ਸਾਰੇ ਸ਼ੱਕ ਖ਼ਤਮ ਨਹੀਂ ਕਰ ਸਕਿਆ ਸੀ, ਪਰ ਇਸ ਮੁਕੱਦਮੇ ਦੇ ਸਿਲਸਿਲੇ ਵਿੱਚ ਇਹ ਕੀਤਾ ਜਾਣਾ ਵੀ ਜ਼ਰੂਰੀ ਸੀ। ਇਸ ਫ਼ੈਸਲੇ ਨੇ ਕੇ. ਤੋਂ ਉਸ ਦਿਨ ਉਸਦੀ ਬਹੁਤ ਸਾਰੀ ਊਰਜਾ ਖੋਹ ਲਈ ਸੀ, ਜਿਸ ਦਿਨ ਉਸਨੇ ਵਕੀਲ ਦੇ ਕੋਲ ਜਾਣਾ ਸੀ। ਉਹ ਬਹੁਤ ਹੌਲੀ ਕੰਮ ਕਰ ਰਿਹਾ ਸੀ, ਬਹੁਤ ਦੇਰ ਤੱਕ ਉਸਨੂੰ ਦਫ਼ਤਰ ਵਿੱਚ ਰੁੱਕਣਾ ਹੁੰਦਾ ਸੀ, ਅਤੇ ਜਦੋਂ ਉਹ ਵਕੀਲ ਦੇ ਦਰਵਾਜ਼ੇ 'ਤੇ ਜਾ ਖੜ੍ਹਾ ਹੋਇਆ ਤਾਂ ਸਾਢੇ ਦਸ ਵੱਜ ਚੁੱਕੇ ਸਨ। ਘੰਟੀ ਵੱਜਣ ਤੋਂ ਪਹਿਲਾਂ ਉਹ ਇਸ ਖਿਆਲ ਵਿੱਚ ਗੁਆਚਿਆ ਹੋਇਆ ਸੀ ਕਿ ਕੀ ਇੱਕ ਚਿੱਠੀ ਲਿਖਕੇ ਉਸਨੂੰ ਉਸਦੀ ਬਰਖ਼ਾਸਤਗੀ ਦੀ ਸੂਚਨਾ ਦੇ ਦੇਣਾ ਠੀਕ ਨਾ ਹੁੰਦਾ ਜਾਂ ਫ਼ਿਰ ਟੈਲੀਫ਼ੋਨ ਦੁਆਰਾ ਕਿਉਂਕਿ ਵਿਅਕਤੀਗਤ ਤੌਰ 'ਤੇ ਇਸ ਕੰਮ ਦੇ ਲਈ ਮਿਲਣਾ ਬਹੁਤ ਔਖਾ ਸੀ। ਫ਼ਿਰ ਵੀ ਕੇ. ਇਹੀ ਕਰਨਾ ਚਾਹੁੰਦਾ ਸੀ ਕਿਉਂਕਿ ਜੇ ਉਹ ਇਹ ਨੋਟਿਸ ਹੋਰ ਕਿਸੇ ਤਰੀਕੇ ਨਾਲ ਉਸਨੂੰ ਦਿੰਦਾ ਤਾਂ ਵਾਰਤਾਲਾਪ ਨਹੀਂ ਹੋ ਸਕਦੀ ਸੀ ਅਤੇ ਚਿੱਠੀ ਵਿੱਚ ਸ਼ਬਦ ਵੀ ਥੋੜ੍ਹੇ ਲਿਖੇ ਜਾ ਸਕਦੇ ਸਨ ਅਤੇ ਜਦੋਂ ਤੱਕ ਲੇਨੀ ਨੂੰ ਕੁੱਝ ਪਤਾ ਨਹੀਂ ਲੱਗਦਾ, ਕੇ. ਨੂੰ ਇਹ ਪਤਾ ਨਹੀਂ ਲੱਗਣਾ ਸੀ ਕਿ ਵਕੀਲ ਨੇ ਇਸ ਨੋਟਿਸ ਨੂੰ ਕਿਵੇਂ ਲਿਆ ਹੋਵੇਗਾ ਅਤੇ ਇਸਦੇ ਸਿੱਟੇ ਕੀ ਨਿਕਲਣਗੇ? ਕਿਉਂਕਿ ਵਕੀਲ ਦਾ ਨਜ਼ਰੀਆ ਮਹੱਤਵਪੂਰਨ ਹੋ ਸਕਦਾ ਸੀ। ਪਰ ਉਸਦੇ ਸਾਹਮਣੇ ਬੈਠ ਕੇ ਕੇ. ਉਸਦੇ ਚਿਹਰੇ ਅਤੇ ਵਿਹਾਰ ਤੋਂ ਆਸਾਨੀ ਨਾਲ ਇਹ ਅੰਦਾਜ਼ਾ ਲਾ ਸਕੇਗਾ ਕਿ ਇਸ ਨੋਟਿਸ ਨੇ ਉਸਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਅਤੇ ਬਹੁਤੀ ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਕੇ. ਨੂੰ ਉਸਦੇ ਜਵਾਬ ਮਿਲ ਜਾਣਗੇ। ਇਹ ਵੀ ਸੰਭਵ ਹੈ ਕਿ ਉਸਨੂੰ ਮਨਾਉਣ ਦੀ ਕੋਸ਼ਿਸ਼ ਕੀਤੀ

216॥ ਮੁਕੱਦਮਾ