ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲ ਸਪੱਸ਼ਟ ਕਰ ਦਿੰਦੀ ਹਾਂ।"

"ਨਹੀਂ," ਕੇ. ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਤੂੰ ਇੱਥੇ ਹੀ ਦੱਸੇਂ।"

"ਉਹ ਉਸਨੂੰ ਚਿੰਬੜ ਕੇ ਚੁੰਮਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਕੇ. ਨੇ ਉਸਨੂੰ ਪਰੇ ਧੱਕ ਦਿੱਤਾ ਅਤੇ ਬੋਲਿਆ- "ਮੈਂ ਨਹੀਂ ਚਾਹੁੰਦਾ ਕਿ ਤੂੰ ਇਸ ਸਮੇਂ ਮੈਨੂੰ ਚੁੰਮੇਂ।"

"ਜੋਸਫ਼," ਲੇਨੀ ਨੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, "ਤੈਨੂੰ ਸ਼੍ਰੀਮਾਨ ਬਲੌਕ ਦੇ ਪ੍ਰਤੀ ਈਰਖਾ ਨਹੀਂ ਰੱਖਣੀ ਚਾਹੀਦੀ।" ਫ਼ਿਰ ਉਹ ਵਪਾਰੀ ਦੇ ਵੱਲ ਮੁੜ ਕੇ ਬੋਲੀ, "ਰੂਡੀ, ਅੱਗੇ ਆਓ। ਮੇਰੀ ਮਦਦ ਕਰੋ। ਵੇਖੋਂ ਤਾਂ ਮੇਰੇ ਤੇ ਕੀ ਸ਼ੱਕ ਕੀਤਾ ਜਾ ਰਿਹਾ ਹੈ। ਮੋਮਬੱਤੀ ਹੇਠਾਂ ਦਿਓ।" ਇਹ ਲੱਗ ਸਕਦਾ ਸੀ ਕਿ ਉਹ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ, ਪਰ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉੱਥੇ ਕੀ ਹੋ ਰਿਹਾ ਹੈ।

"ਮੈਨੂੰ ਇਹ ਚੰਗਾ ਨਹੀਂ ਲੱਗਦਾ ਕਿ ਤੁਸੀਂ ਈਰਖਾਲੂ ਹੋਵੋ," ਉਸਨੇ ਬੇਚੈਨੀ ਜਿਹੀ ਨਾਲ ਕਿਹਾ।

"ਮੈਨੂੰ ਵੀ," ਕੇ. ਨੇ ਉਸ ਵੱਲ ਮੁਸਕੁਰਾਉਂਦੇ ਕਿਹਾ। ਲੇਨੀ ਅਚਾਨਕ ਹੱਸ ਪਈ। ਉਸਨੇ ਇਸ ਗੱਲ ਦਾ ਫ਼ਾਇਦਾ ਚੁੱਕਿਆ ਕਿ ਕੇ. ਉਸਦੇ ਵੱਲ ਨਹੀਂ ਵਧਿਆ। ਉਹ ਉਸਦੇ ਕੰਨ ਵਿੱਚ ਫੁਸਫੁਸਾਈ- "ਇਸਨੂੰ ਇੱਕਲਾ ਛੱਡ ਦੇ। ਤੂੰ ਵੇਖ ਸਕਦਾ ਏਂ ਕਿ ਹੁਣ ਉਹ ਕਿਹੋ ਜਿਹਾ ਲੱਗ ਰਿਹਾ ਹੈ। ਮੈਂ ਇਸ ਵਿੱਚ ਥੋੜ੍ਹੀ ਬਹੁਤ ਦਿਲਚਸਪੀ ਇਸ ਲਈ ਲੈ ਰਹੀ ਸੀ ਕਿਉਂਕਿ ਇਹ ਵਕੀਲ ਸਾਹਬ ਦੇ ਚੰਗੇ ਗਾਹਕਾਂ ਵਿੱਚੋਂ ਇੱਕ ਹੈ। ਇਸਦੇ ਇਲਾਵਾ ਹੋਰ ਕੁੱਝ ਨਹੀਂ ਹੈ। ਤੇਰਾ ਕੀ ਇਰਾਦਾ ਹੈ? ਕੀ ਤੂੰ ਵਕੀਲ ਨਾਲ ਅੱਜ ਗੱਲ ਕਰਨੀ ਚਾਹੁੰਦਾ ਏਂ? ਉਹ ਕਾਫ਼ੀ ਬਿਮਾਰ ਹੈ ਅਤੇ ਜੇ ਤੂੰ ਚਾਹੇਂ ਤਾਂ ਮੈਂ ਤੈਨੂੰ ਦੱਸ ਦਿੰਦੀ ਹਾਂ। ਪਰ ਅੱਜ ਰਾਤ ਹਰ ਹਾਲਤ ਵਿੱਚ ਤੈਨੂੰ ਮੇਰੇ ਨਾਲ ਰਹਿਣਾ ਪਵੇਗਾ। ਕਿੰਨੇ ਹੀ ਦਿਨਾਂ ਤੋਂ ਤੂੰ ਇੱਧਰ ਨਹੀਂ ਆਇਆ। ਤੇਰੇ ਪਿੱਛੋਂ ਵਕੀਲ ਵੀ ਤੇਰੇ ਬਾਰੇ ਪੁੱਛ ਰਿਹਾ ਸੀ। ਆਪਣੇ ਮੁਕੱਦਮੇ 'ਤੇ ਗੌਰ ਕਰਨਾ ਬੰਦ ਕਰ। ਮੈਂ ਵੀ ਅਜਿਹੀਆਂ ਕੁੱਝ ਜ਼ਰੂਰੀ ਗੱਲਾਂ ਦਾ ਪਤਾ ਲਾਇਆ ਹੈ ਜਿਹੜੀਆਂ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ। ਪਰ ਪਹਿਲਾਂ ਆਪਣਾ ਇਹ ਕੋਟ ਲਾਹ ਦੇ"। ਉਸਨੇ ਉਸਦਾ ਕੋਟ ਉਤਾਰਨ ਵਿੱਚ ਮਦਦ ਕੀਤੀ ਅਤੇ ਹੈਟ ਲੈ ਕੇ ਵੱਡੇ ਕਮਰੇ ਵਿੱਚ ਚਲੀ ਗਈ, ਤਾਂ ਕਿ ਉਨ੍ਹਾਂ ਨੂੰ ਉੱਥੇ ਟੰਗ ਸਕੇ, ਫ਼ਿਰ ਭੱਜ ਕੇ ਵਾਪਸ ਆ ਗਈ ਤਾਂਕਿ ਸੂਪ ਦਾ ਧਿਆਨ ਰੱਖ ਸਕੇ। "ਪਹਿਲਾਂ ਤੇਰੇ ਬਾਰੇ ਵਿੱਚ ਦੱਸ

221॥ ਮੁਕੱਦਮਾ