ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/221

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਰ੍ਹਾਂ ਦੀਆਂ ਖ਼ਬਰਾਂ ਬਹੁਤ ਛੇਤੀ ਫੈਲਦੀਆਂ ਹਨ।"

"ਤਾਂ ਤੈਨੂੰ ਸੱਚੀਂ ਉਸ ਵੇਲੇ ਪਤਾ ਸੀ?" ਕੇ. ਨੇ ਪੁੱਛਿਆ, "ਪਰ ਉਸ ਵੇਲੇ ਸ਼ਾਇਦ ਮੇਰਾ ਵਿਹਾਰ ਤੈਨੂੰ ਘਮੰਡੀ ਲੱਗਿਆ ਹੋਵੇਗਾ। ਕੀ ਇਸ 'ਤੇ ਕੋਈ ਟਿੱਪਣੀ ਹੋਈ ਸੀ?"

"ਨਹੀਂ, ਇਸਤੋਂ ਠੀਕ ਉਲਟ। ਪਰ ਉਹ ਸਭ ਬਕਵਾਸ ਹੈ। "ਵਪਾਰੀ ਨੇ ਜਵਾਬ ਦਿੱਤਾ।

"ਬਕਵਾਸ, ਮਤਲਬ?" ਕੇ. ਨੇ ਪੁੱਛਿਆ।

"ਤੁਸੀਂ ਜਾਣਨਾ ਕੀ ਚਾਹੁੰਦੇ ਹੋ?" ਵਪਾਰੀ ਨੇ ਥੋੜ੍ਹੇ ਗੁੱਸੇ ਜਿਹੇ 'ਚ ਕਿਹਾ, "ਤੁਸੀਂ ਉੱਥੋਂ ਦੇ ਲੋਕਾਂ ਨੂੰ ਠੀਕ ਤਰ੍ਹਾਂ ਜਾਣਦੇ ਨਹੀਂ ਹੋਂ, ਅਤੇ ਗ਼ਲਤ ਧਾਰਨਾਵਾਂ ਬਣਾਈ ਜਾ ਰਹੇ ਹੋ। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਾਰਵਾਈਆਂ ਵਿੱਚ ਲਗਾਤਾਰ ਅਜਿਹੀਆਂ ਚੀਜ਼ਾਂ ਚਲਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਕੋਈ ਤਰਕ ਨਹੀਂ ਹੁੰਦਾ। ਲੋਕ ਬਿਲਕੁਲ ਥੱਕੇ ਹੋਏ ਹੁੰਦੇ ਹਨ ਅਤੇ ਪੂਰੇ ਧਿਆਨ ਇਹ ਸਭ ਨਹੀਂ ਸੁਣ ਸਕਦੇ, ਅਤੇ ਇਸ ਤਰ੍ਹਾਂ ਉਹ ਵਹਿਮਾਂ ਵਿੱਚ ਪੈ ਜਾਂਦੇ ਹਨ। ਵੈਸੇ ਤਾਂ ਮੈਂ ਦੂਜੇ ਲੋਕਾਂ ਦੇ ਬਾਰੇ 'ਚ ਗੱਲ ਕਰ ਰਿਹਾ ਹਾਂ, ਪਰ ਮੈਂ ਆਪ ਵੀ ਉਹੋ ਜਿਹਾ ਹੀ ਹਾਂ। ਇੱਕ ਖ਼ਾਸ ਤਰ੍ਹਾਂ ਦੇ ਵਹਿਮ ਦਾ ਉਦਾਹਰਨ ਦੇਵਾਂ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਮੁੱਦਈ ਦਾ ਚਿਹਰਾ ਵੇਖ ਕੇ ਦੱਸ ਸਕਦੇ ਹਨ, ਖ਼ਾਸ ਕਰਕੇ ਉਸਦੇ ਬੁੱਲ੍ਹਾਂ ਦੀ ਮਸਕਾਣ ਤੋਂ ਹੀ, ਕਿ ਉਸਦੇ ਮਕੱਦਮੇ ਦਾ ਕੀ ਹਸ਼ਰ ਹੋਣ ਵਾਲਾ ਹੈ। ਤਾਂ ਉਹ ਲੋਕ ਤੁਹਾਡੇ ਬਾਰੇ ਗੱਲ ਕਰਦੇ ਹੋਏ ਕਹਿ ਰਹੇ ਸਨ ਕਿ ਜੇਕਰ ਤੁਹਾਡੇ ਹੋਠਾਂ ਨੂੰ ਵੇਖ ਕੇ ਕਿਹਾ ਜਾਵੇ ਤਾਂ, ਇਹ ਤਾਂ ਤੈਅ ਹੈ ਕਿ ਤੁਹਾਨੂੰ ਸਜ਼ਾ ਹੋਣ ਵਾਲੀ ਹੈ ਅਤੇ ਉਹ ਵੀ ਬਹੁਤ ਛੇਤੀ। ਮੈਂ ਦੁਹਰਾ ਰਿਹਾ ਹਾਂ ਕਿ ਇਹ ਇਕ ਵਹਿਮ ਹੀ ਹੈ ਅਤੇ ਇਸਤੋਂ ਵੀ ਵਧੇਰੇ, ਤੱਥ ਇਸਦਾ ਪੂਰਾ ਖੰਡਨ ਕਰਦੇ ਹਨ, ਪਰ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਦੀ ਸੰਗਤ ਵਿੱਚ ਰਹਿਣ ਲੱਗ ਜਾਵੋਂ, ਤਾਂ ਤੁਸੀਂ ਵੀ ਉਹਨਾਂ ਦੇ ਵਿਚਾਰਾਂ ਤੋਂ ਅਣਭਿੱਜੇ ਨਹੀਂ ਰਹਿ ਸਕਦੇ। ਜ਼ਰਾ ਸੋਚੋ ਅਜਿਹੇ ਅੰਧਵਿਸ਼ਵਾਸ਼ਾਂ ਦਾ ਕਿੰਨਾ ਬਰਾ ਤਕੜਾ ਪ੍ਰਭਾਵ ਹੋ ਸਕਦਾ ਹੈ। ਤੁਸੀਂ ਇੱਕ ਆਦਮੀ ਦੇ ਨਾਲ ਸ਼ਾਇਦ ਉੱਥੇ ਗੱਲ ਵੀ ਕੀਤੀ ਸੀ। ਕੀ ਨਹੀਂ? ਅਤੇ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਸੀ। ਹਾਲਾਂਕਿ ਉਹ ਜਗ੍ਹਾ 'ਤੇ ਪਰੇਸ਼ਾਨ ਹੋਣ ਦੇ ਬਹੁਤ ਸਾਰੇ ਕਾਰਨ ਹਨ, ਪਰ ਉਨ੍ਹਾਂ ਸਭ ਕਾਰਨਾਂ ਵਿੱਚ ਉਸਦੇ ਪਰੇਸ਼ਾਨ ਹੋਣ ਦਾ ਕਾਰਨ ਤੁਹਾਡੇ ਬੁੱਲ੍ਹ ਹੀ ਸਨ। ਪਿੱਛੋਂ ਉਸਨੇ ਕਿਹਾ ਸੀ ਕਿ ਉਹ ਇਹ ਸੋਚ ਰਿਹਾ ਸੀ ਕਿ ਤੁਹਾਡੇ ਬੁੱਲਾਂ ਉੱਪਰ ਤੁਹਾਨੂੰ

227॥ ਮੁਕੱਦਮਾ