ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/225

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸਮਝਦਾ ਹੈ ਅਤੇ ਫ਼ਿਰ ਅਦਾਲਤ ਨੂੰ ਸੰਬੋਧਿਤ ਕੀਤੀਆਂ ਗਈਆਂ ਅਪੀਲਾਂ ਨਾਲ ਕਈ ਪੰਨੇ ਭਰੇ ਪਏ ਸਨ। ਇਸਤੋਂ ਅੱਗੇ ਅਦਾਲਤ ਦੇ ਕੁੱਝ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ, ਹਾਲਾਂਕਿ ਇਹ ਸੱਚ ਹੈ ਕਿ ਉਨ੍ਹਾਂ ਵਿੱਚ ਕਿਸੇ ਵੀ ਆਦਮੀ ਦਾ ਨਾਮ ਨਹੀਂ ਲਿਆ ਗਿਆ ਸੀ, ਪਰ ਇਸਦੇ ਬਾਵਜੂਦ ਜੋ ਕੋਈ ਵੀ ਅਦਾਲਤੀ ਕਾਰਵਾਈਆਂ ਤੋਂ ਜਾਣੂ ਹੈ, ਉਹ ਉਹਨਾਂ ਆਦਮੀਆਂ ਨੂੰ ਆਸਾਨੀ ਨਾਲ ਪਛਾਣ ਸਕਦਾ ਹੈ। ਇਸ ਤੋਂ ਅੱਗੇ ਅਦਾਲਤ ਦੇ ਅੱਗੇ ਨਤਮਸਤਕ ਖੜ੍ਹੇ ਵਕੀਲ ਦੀਆਂ ਟਿੱਪਣੀਆਂ ਸਨ। ਵਿੱਚ ਪੁਰਾਣੇ ਮੁਕੱਦਮਿਆਂ ਦਾ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਦੀ ਮੇਰੇ ਕੇਸ ਵਰਗਾ ਹੋਣ ਦੀ ਸੰਭਾਵਨਾ ਸੀ। ਜਿੱਥੋਂ ਤੱਕ ਮੈਂ ਇਹ ਸਭ ਸਮਝ ਸਕਿਆ, ਤਾਂ ਕਹਿ ਸਕਣਾ ਔਖਾ ਨਹੀਂ ਹੈ ਕਿ ਉਹ ਸਾਰੇ ਵਿਸ਼ਲੇਸ਼ਣ ਬਹੁਤ ਸਾਵਧਾਨੀ ਨਾਲ ਕੀਤੇ ਗਏ ਸਨ। ਇਹ ਸਭ ਕਹਿ ਜਾਣ ਦਾ ਇਹ ਅਰਥ ਨਹੀਂ ਹੈ ਕਿ ਮੈਂ ਸਿੱਧੀ-ਸਿੱਧੀ ਵਕੀਲ ਦੇ ਕੰਮ ਦੀ ਆਲੋਚਨਾ ਕਰਨੀ ਚਾਹ ਰਿਹਾ ਹਾਂ ਅਤੇ ਜਿਹੜੀ ਪਟੀਸ਼ਨ ਮੈਂ ਪੜ੍ਹੀ ਸੀ, ਉਹ ਤਾਂ ਉਸ ਢੇਰ ਵਿੱਚੋਂ ਇੱਕ ਸੀ, ਪਰ ਕਿਸੇ ਵੀ ਕਾਰਨ, ਅਤੇ ਹੁਣ ਮੈਂ ਜੋ ਗੱਲ ਕਰਨੀ ਚਾਹੁੰਦਾ ਹਾਂ ਉਹ ਇਹੀ ਹੈ ਕਿ ਮੈਂ ਉਸ ਸਮੇਂ ਨਹੀਂ ਵੇਖ ਸਕਿਆ ਕਿ ਆਖਰ ਮੇਰਾ ਮੁਕੱਦਮਾ ਕਿੱਥੇ ਜਾ ਰਿਹਾ ਹੈ"

"ਤੂੰ ਇਸਦੇ ਕਿੱਥੇ ਜਾਣ ਦੀ ਉਮੀਦ ਕਰ ਰਿਹਾ ਸੀ?" ਕੇ. ਨੇ ਉਸਤੋਂ ਪੁੱਛਿਆ।

"ਇਹ ਬਿਲਕੁਲ ਸਿਆਣਪ ਭਰਿਆ ਸਵਾਲ ਹੈ," ਉਸ ਆਦਮੀ ਨੇ ਰਤਾ ਮੁਸਕੁਰਾ ਕੇ ਜਵਾਬ ਦਿੱਤਾ, "ਅਜਿਹੀਆਂ ਕਾਰਵਾਈਆਂ ਵਿੱਚ ਆਮ ਤੌਰ 'ਤੇ ਤੁਹਾਨੂੰ ਵਿਕਾਸ ਨਜ਼ਰ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਪਰ ਉਦੋਂ ਮੈਨੂੰ ਇਸਦਾ ਪਤਾ ਨਹੀਂ ਸੀ। ਆਖਰ ਮੈਂ ਇੱਕ ਵਪਾਰੀ ਹਾਂ, ਅਤੇ ਉਦੋਂ ਤਾਂ ਮੈਂ ਅੱਜ ਦੀ ਤੁਲਨਾ ਵਿੱਚ ਬਹੁਤ ਵੱਡਾ ਵਪਾਰੀ ਸੀ। ਮੈਨੂੰ ਕੁੱਝ ਠੋਸ ਨਤੀਜਿਆਂ ਦੀ ਉਮੀਦ ਸੀ। ਜਾਂ ਤਾਂ ਸਾਰੀਆਂ ਚੀਜ਼ਾਂ ਖਾਤਮੇ 'ਤੇ ਪੁੱਜ ਜਾਂਦੀਆਂ ਜਾਂ ਘੱਟ ਤੋਂ ਘੱਟ ਇਹ ਨਿਰੰਤਰ ਉੱਪਰ ਨੂੰ ਜਾਂਦੀਆਂ ਦਿਸਦੀਆਂ। ਪਰ ਇਸਦੇ ਉਲਟ ਅਜਿਹੀਆਂ ਸੁਣਵਾਈਆਂ ਹੁੰਦੀਆਂ ਰਹੀਆਂ ਜਿਹੜੀਆਂ ਲਗਭਗ ਇੱਕੋ-ਜਿਹੀਆਂ ਹੀ ਸਨ। ਉੱਥੇ ਹੋ ਰਹੀਆਂ ਤਰਕ ਭਰੀਆਂ ਵਾਰਤਾਲਾਪਾਂ ਗਿਰਜਾਘਰ ਵਿੱਚ ਰੋਜ਼ ਹੋਣ ਵਾਲੀਆਂ ਪ੍ਰਾਥਨਾਵਾਂ ਦੇ ਵਾਂਗ ਸਨ। ਇੱਕ ਹਫ਼ਤੇ ਵਿੱਚ ਹੀ ਕਈ ਕਈ ਵਾਰ ਅਦਾਲਤ ਦੇ ਸੰਦੇਸ਼ਵਾਹਕ ਮੇਰੀ ਕੰਮ ਕਰਨ ਵਾਲੀ ਜਗ੍ਹਾ 'ਤੇ ਜਾਂ ਘਰ ਜਾਂ ਜਿੱਥੇ ਕਿਤੇ ਵੀ ਉਹ

231॥ ਮੁਕੱਦਮਾ