ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਲੱਭ ਸਕਦੇ ਸਨ, ਆਉਣ ਲੱਗੇ। ਇਹ ਸਭ ਬਹੁਤ ਪਰੇਸ਼ਾਨੀ ਦਾ ਸਬੱਬ ਸੀ। ਇਸ ਨਿਗ੍ਹਾ ਨਾਲ ਵੇਖਿਆ ਜਾਵੇ ਤਾਂ ਚੀਜ਼ਾਂ ਅੱਜਕੱਲ੍ਹ ਘੱਟ ਤੋਂ ਘੱਟ ਪਹਿਲਾਂ ਨਾਲੋਂ ਬਿਹਤਰ ਹਨ, ਕਿਉਂਕਿ ਟੈਲੀਫ਼ੋਨ 'ਤੇ ਸੰਦੇਸ਼ ਮਿਲ ਜਾਣਾ ਘੱਟ ਪਰੇਸ਼ਾਨੀ ਪੈਦਾ ਕਰਦਾ ਹੈ। ਅਤੇ ਮੇਰੇ ਉਸ ਮੁਕੱਦਮੇ ਦੀਆਂ ਖ਼ਬਰਾਂ ਦੂਜੇ ਵਪਾਰਕ ਦੋਸਤਾਂ ਤੱਕ ਪੁੱਜਣ ਲੱਗੀਆਂ, ਪਰ ਖ਼ਾਸ ਤੌਰ 'ਤੇ ਮੇਰੇ ਸਕੇ-ਸਬੰਧੀਆਂ ਤੱਕ, ਇਸ ਤਰ੍ਹਾਂ ਮੈਨੂੰ ਹਰੇਕ ਪਾਸੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰੱਤੀ ਭਰ ਵੀ ਅਜਿਹਾ ਕੋਈ ਸੰਕੇਤ ਕਿਸੇ ਪਾਸਿਓਂ ਨਹੀਂ ਮਿਲਦਾ ਸੀ ਕਿ ਆਉਣ ਵਾਲੇ ਨੇੜਲੇ ਭਵਿੱਖ ਵਿੱਚ ਪਹਿਲੀ ਸੁਣਵਾਈ ਹੋਣ ਵਾਲੀ ਹੋਵੇ। ਇਸ ਲਈ ਮੈਂ ਵਕੀਲ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ। ਉਸਨੇ ਮੈਨੂੰ ਲੰਮੇ-ਲੰਮੇ ਸਪੱਸ਼ਟੀਕਰਨ ਦਿੱਤੇ, ਪਰ ਇਸ ਤੋਂ ਅੱਗੇ ਵੱਧਣ ਤੋਂ ਇਨਕਾਰ ਕਰ ਦਿੱਤਾ। ਉਸਨੇ ਦੱਸਿਆ ਕਿ ਮੁਕੱਦਮੇ ਦੀ ਤਰੀਕ ਤੈਅ ਕਰਵਾਉਣ ਵਿੱਚ ਕੋਈ ਪ੍ਰਭਾਵ ਕੰਮ ਨਹੀਂ ਕਰ ਸਕਦਾ, ਅਤੇ ਇਸਦੇ ਲਈ ਬੇਨਤੀ ਪੱਤਰ ਵਿੱਚ ਦਬਾਅ ਪਾਉਣਾ (ਜੋ ਕਿ ਮੈਂ ਸੁਝਾਇਆ ਸੀ) ਵਿਅਰਥ ਹੈ ਅਤੇ ਇਸਦੇ ਨਾਲ ਮੇਰੇ ਅਤੇ ਉਸਦੇ ਖਾਤਮੇ ਦੀ ਬਿਨ੍ਹਾਂ ਕੁੱਝ ਹੋਰ ਹੋਣ ਵਾਲਾ ਨਹੀਂ ਹੈ। ਮੈਂ ਸੋਚਿਆ ਕਿ ਜੇਕਰ ਇਹ ਵਕੀਲ ਇਸਨੂੰ ਨਹੀਂ ਕਰ ਸਕਦਾ ਜਾਂ ਕਰਨਾ ਨਹੀਂ ਚਾਹੁੰਦਾ ਤਾਂ ਕੋਈ ਦੂਜਾ ਵਕੀਲ ਤਾਂ ਕਰ ਸਕਦਾ ਹੈ ਅਤੇ ਕਰਨਾ ਚਾਹੇਗਾ। ਇਸ ਲਈ ਮੈਂ ਦੂਜੇ ਵਕੀਲਾਂ ਦੀ ਤਲਾਸ਼ ਕੀਤੀ। ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਸਕਦਾ ਹਾਂ ਕਿ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਇਹ ਮੰਗ ਨਹੀਂ ਰੱਖੀ ਜਾਂ ਸੁਣਵਾਈ ਦੀ ਤਰੀਕ ਤੈਅ ਕਰਵਾਉਣ ਵਿੱਚ ਮਿਹਨਤ ਕੀਤੀ ਹੋਵੇ-ਹਾਂ ਇੱਕ ਸ਼ਰਤ ਜਿਹੜੀ ਮੈਂ ਤੁਹਾਨੂੰ ਲਗਭਗ ਇੱਕ ਮਿੰਟ ਦੇ ਵਿੱਚ ਦੱਸਣ ਵਾਲਾ ਹਾਂ-ਇਹ ਸੱਚਮੁੱਚ ਨਾਮੁਮਕਿਨ ਹੈ, ਅਤੇ ਇਸ ਤਰ੍ਹਾਂ ਇਹ ਵਕੀਲ ਮੈਨੂੰ ਉਸ ਬਾਰੇ ਵਿੱਚ ਕੋਈ ਧੋਖਾ ਨਹੀਂ ਦੇ ਰਿਹਾ ਸੀ। ਫ਼ਿਰ ਕਦੇ ਵੀ ਮੇਰੇ ਕੋਲ ਹੋਰ ਵਕੀਲਾਂ ਦੇ ਵੱਲ ਜਾਣ ਦੇ ਹੋਰ ਕੋਈ ਕਾਰਨ ਨਹੀਂ ਸਨ। ਮੈਂ ਉਮੀਦ ਕਰਦਾ ਹਾਂ ਕਿ ਡਾਕਟਰ ਹੁਲਡ ਨੇ ਅਜਿਹੇ ਵਕੀਲਾਂ ਦੇ ਬਾਰੇ ਵਿੱਚ ਪਹਿਲਾਂ ਹੀ ਤੁਹਾਨੂੰ ਕਾਫ਼ੀ ਕੁੱਝ ਦੱਸ ਦਿੱਤਾ ਹੋਵੇਗਾ। ਉਹਨਾਂ ਨੇ ਇਨ੍ਹਾਂ ਨੂੰ ਕਾਫ਼ੀ ਮਿਹਨਤੀ ਦੇ ਰੂਪ ਵਿੱਚ ਪੇਸ਼ ਕੀਤਾ ਹੋਵੇਗਾ, ਅਤੇ ਫ਼ਿਰ ਉਹ ਹੈ ਵੀ ਐਹੋ ਜਿਹੇ ਹੀ। ਇਸਦੇ ਨਾਲ ਹੀ, ਉਹਨਾਂ ਦੇ ਬਾਰੇ ਵਿੱਚ ਗੱਲਾਂ ਕਰਦੇ ਹੋਏ, ਅਤੇ ਆਪਣੇ ਅਤੇ ਆਪਣੇ ਸਾਥੀਆਂ ਨਾਲ ਉਹਨਾਂ ਦੀ ਤੁਲਨਾ ਕਰਦੇ ਹੋਏ ਉਹ ਹਮੇਸ਼ਾ ਇੱਕ ਗ਼ਲਤੀ ਕਰਦੇ ਹਨ, ਜਿਸਦੇ ਬਾਰੇ ਵਿੱਚ ਚਲਦੇ-ਚਲਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਫ਼ਰਕ ਕਰਨ ਦੇ ਇਰਾਦੇ ਤੋਂ, ਉਹ ਆਪਣੇ

232॥ ਮੁਕੱਦਮਾ