ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਭਾਵਨਾ ਨਹੀਂ ਹੈ।"

"ਇਸ ਲਈ ਇਸ ਵੇਲੇ ਤੱਕ ਤੂੰ ਕਦੇ ਮਹਾਨ ਵਕੀਲਾਂ ਦੇ ਕੋਲ ਜਾਣ ਬਾਰੇ ਨਹੀਂ ਸੋਚਿਆ ਹੈ?" ਕੇ. ਨੇ ਪੁੱਛਿਆ।

"ਬਹੁਤ ਲੰਮੇ ਅਰਸੇ ਤੋਂ ਨਹੀਂ," ਇੱਕ ਵਾਰ ਫ਼ਿਰ ਮੁਸਕੁਰਾ ਕੇ ਵਪਾਰੀ ਨੇ ਕਿਹਾ, "ਮਾੜੀ ਕਿਸਮਤ, ਉਨ੍ਹਾਂ ਨੂੰ ਆਪਣੇ ਦਿਮਾਗ ਤੋਂ ਬਿਲਕੁਲ ਬਾਹਰ ਨਹੀਂ ਰੱਖਿਆ ਜਾ ਸਕਦਾ, ਖ਼ਾਸ ਕਰਕੇ ਰਾਤ ਨੂੰ ਤਾਂ ਉਹ ਸਾਡੇ ਖਿਆਲਾਂ ਤੋਂ ਬਾਹਰ ਹੁੰਦੇ ਹੀ ਨਹੀਂ। ਪਰ ਠੀਕ ਉਸੇ ਵੇਲੇ ਮੇਰੀ ਇੱਛਾ ਫ਼ੌਰਨ ਨਤੀਜੇ ਹਾਸਲ ਕਰਨ ਦੀ ਹੋ ਜਾਂਦੀ ਹੈ ਅਤੇ ਇਸ ਲਈ ਮੈਂ ਦੂਜੇ ਛੋਟੇ ਵਕੀਲਾਂ ਦੇ ਕੋਲ ਪਹੁੰਚ ਜਾਂਦਾ ਹਾਂ।"

"ਤੁਸੀਂ ਦੋਵੇਂ ਇੱਥੇ ਇੱਕ ਦੂਜੇ ਦੇ ਇੰਨੀ ਨੇੜੇ ਕਿਉਂ ਬੈਠੇ ਹੋ!" ਲੇਨੀ ਨੇ ਉੱਚੀ ਆਵਾਜ਼ ਵਿੱਚ ਕਿਹਾ, ਜਿਹੜੀ ਸੂਪ ਦੀ ਪਲੇਟ ਚੁੱਕੀ ਆ ਗਈ ਸੀ ਅਤੇ ਦਰਵਾਜ਼ੇ ਦੇ ਕੋਲ ਰੁਕੀ ਹੋਈ ਸੀ। ਉਹ ਸਚਮੁੱਚ ਹੀ ਇੱਕ ਦੂਜੇ ਦੇ ਬਿਲਕੁਲ ਕੋਲ ਬੈਠੇ ਸਨ ਅਤੇ ਥੋੜ੍ਹੀ ਜਿਹੀ ਹਿੱਲਜੁਲ ਨਾਲ ਹੀ ਉਨ੍ਹਾਂ ਦੇ ਸਿਰ ਆਪਸ ਵਿੱਚ ਟਕਰਾ ਸਕਦੇ ਸਨ। ਵਪਾਰੀ ਮਧਰੇ ਕੱਦ ਦਾ ਸੀ, ਇਸ ਲਈ ਉਹ ਆਪਣੀ ਪਿੱਠ ਤੀਰ ਦੇ ਵਾਂਗ ਤਣ ਕੇ ਬੈਠਾ ਸੀ ਅਤੇ ਕੇ. ਉਸਦੀਆਂ ਗੱਲਾਂ ਬਿਲਕੁਲ ਠੀਕ ਸੁਣ ਸਕਣ ਦੇ ਲਈ ਕਮਾਨ ਦੀ ਤਰ੍ਹਾਂ ਝੁਕਿਆ ਹੋਇਆ ਸੀ।

"ਥੋੜਾ ਰੁਕੋ! ਕੇ. ਨੇ ਲਗਭਗ ਚੀਕਦੇ ਹੋਏ ਕਿਹਾ ਅਤੇ ਲੇਨੀ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ ਅਤੇ ਉਸਨੇ ਕਾਹਲ ਜਿਹੀ ਨਾਲ ਵਪਾਰੀ ਦੇ ਹੱਥ ਨੂੰ ਹਲਕਾ ਜਿਹਾ ਮਰੋੜਿਆ।

"ਉਹ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਜਾਣਨਾ ਚਾਹੁੰਦਾ ਸੀ।" ਵਪਾਰੀ ਨੇ ਲੇਨੀ ਨੂੰ ਕਿਹਾ।

"ਤਾਂ ਠੀਕ ਹੈ, ਲੱਗੇ ਰਹੋ," ਉਹ ਬੋਲੀ। ਉਹ ਵਪਾਰੀ ਨਾਲ ਸਨੇਹ ਭਰੇ ਪਰ ਕਿਰਪਾ ਕਰਨ ਦੇ ਭਾਵ ਨਾਲ ਬੋਲ ਰਹੀ ਸੀ ਅਤੇ ਕੇ. ਨੇ ਇਸਨੂੰ ਪਸੰਦ ਨਾ ਕੀਤਾ। ਕਿਉਂਕਿ ਹੁਣ ਤੱਕ ਉਸਨੂੰ ਲੱਗਣ ਲੱਗ ਗਿਆ ਸੀ ਕਿ ਇਸ ਆਦਮੀ ਦੀ ਕੋਈ ਤਾਂ ਅਹਿਮੀਅਤ ਹੈ, ਘੱਟ ਤੋਂ ਘੱਟ ਉਸਦੇ ਕੋਲ ਕੁੱਝ ਤਜਰਬਾ ਤਾਂ ਹੈ ਹੀ, ਅਤੇ ਜਿਸਨੂੰ ਉਹ ਠੀਕ ਤਰ੍ਹਾਂ ਸੰਚਾਲਿਤ ਵੀ ਕਰ ਸਕਦਾ ਹੈ। ਲੇਨੀ ਨੇ ਸ਼ਾਇਦ ਇਸਦਾ ਗ਼ਲਤ ਅੰਦਾਜ਼ਾ ਲਾ ਲਿਆ ਸੀ। ਅਜੇ ਤੱਕ ਜਿਸ ਮੋਮਬੱਤੀ ਨੂੰ ਵਪਾਰੀ ਨੇ ਫੜ੍ਹਿਆ ਹੋਇਆ ਸੀ, ਉਸਨੂੰ ਲੇਨੀ ਲੈ ਗਈ ਅਤੇ ਕੇ. ਇਸ ਨਾਲ ਥੋੜ੍ਹੇ ਗੁੱਸੇ ਵਿੱਚ ਆ ਗਿਆ। ਉਸਨੇ ਵੇਖਿਆ ਕਿ ਲੇਨੀ ਨੇ ਮੋਮਬੱਤੀ ਫੜ੍ਹ ਲੈਣ ਤੋਂ ਪਿੱਛੋਂ ਆਪਣੇ

234॥ ਮੁਕੱਦਮਾ