ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/230

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲਬਾਤ ਖ਼ਤਮ ਹੋਵੇਗੀ ਤਾਂ ਬਲੌਕ ਇੱਥੇ ਉਸਦੀ ਉਡੀਕ ਵਿੱਚ ਹੋਵੇਗਾ ਅਤੇ ਫ਼ਿਰ ਉਹ ਇੱਕਠੇ ਬਾਹਰ ਚਲੇ ਜਾਣਗੇ ਅਤੇ ਬਿਨ੍ਹਾਂ ਕਿਸੇ ਦਖ਼ਲ ਦੇ ਪੂਰੇ ਮਸਲੇ ਤੇ ਡੂੰਘਾਈ ਨਾਲ ਗ਼ੌਰ ਕਰਨਗੇ।

"ਹਾਂ," ਲੇਨੀ ਨੇ ਕਿਹਾ- "ਜੋਸਫ਼, ਤੇਰੀ ਤਰ੍ਹਾਂ ਹਰ ਕੋਈ ਆਪਣੀ ਮਰਜ਼ੀ ਨਾਲ ਵਕੀਲ ਨੂੰ ਨਹੀਂ ਮਿਲ ਸਕਦਾ। ਤੈਨੂੰ ਤਾਂ ਇਸ ਵੇਲੇ ਵੀ ਬਿਲਕੁਲ ਹੈਰਾਨੀ ਨਹੀਂ ਹੋ ਰਹੀ ਹੈ ਕਿ ਆਪਣੀ ਬਿਮਾਰੀ ਦੇ ਬਾਵਜੂਦ ਰਾਤ ਦੇ ਗਿਆਰਾਂ ਵਜੇ ਵੀ ਵਕੀਲ ਤੈਨੂੰ ਮਿਲਣ ਲਈ ਤਿਆਰ ਹੈ। ਤੇਰੇ ਲਈ ਦੋਸਤ ਜੋ ਵੀ ਕਰਦੇ ਹਨ, ਤੂੰ ਇਸਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦਾ। ਠੀਕ ਹੈ ਤੇਰੇ ਦੋਸਤ ਤੇਰੇ ਲਈ ਕੰਮ ਕਰਨਾ ਪਸੰਦ ਕਰਦੇ ਹਨ, ਜਾਂ ਕਿਸੇ ਤਰ੍ਹਾਂ ਮੈਂ ਵੀ ਕਰ ਰਹੀ ਹਾਂ। ਮੈਨੂੰ ਕਿਸੇ ਤਰ੍ਹਾਂ ਦੇ ਧੰਨਵਾਦ ਦੀ ਲੋੜ ਨਹੀਂ ਹੈ ਅਤੇ ਨਾ ਹੀ ਮੈਨੂੰ ਇਹ ਚਾਹੀਦਾ ਹੈ, ਮੈਂ ਤਾਂ ਸਿਰਫ਼ ਇਹ ਮੰਗਦੀ ਹਾਂ ਕਿ ਤੂੰ ਮੈਨੂੰ ਚਾਹੁੰਦਾ ਰਹਿ।"

ਤੈਨੂੰ ਚਾਹੁੰਦਾ ਹਾਂ? ਕੇ. ਨੇ ਕੁੱਝ ਪਲਾਂ ਦੇ ਲਈ ਸੋਚਿਆ, ਅਤੇ ਫ਼ਿਰ ਜਾ ਕੇ ਉਸਨੂੰ ਇਹ ਮਹਿਸੂਸ ਹੋਇਆ, ਕਿ ਮੈਂ ਤਾਂ ਉਸਨੂੰ ਚਾਹੁਣ ਵਾਲਾ ਹਾਂ। ਫ਼ਿਰ ਵੀ ਉਸਨੇ ਬਾਕੀ ਹਰੇਕ ਚੀਜ਼ ਨੂੰ ਭੁਲਾ ਦਿੱਤਾ ਅਤੇ ਕਿਹਾ-

"ਉਹ ਮੈਨੂੰ ਮਿਲਣ ਦੇ ਲਈ ਤਿਆਰ ਹੈ ਕਿਉਂਕਿ ਮੈਂ ਉਸਦਾ ਮੁੱਦਈ ਹਾਂ। ਇਸਦੇ ਲਈ ਜੇਕਰ ਮੈਨੂੰ ਕਿਸੇ ਦੀ ਮਦਦ ਦੀ ਲੋੜ ਹੋਵੇ ਤਾਂ ਮੈਂ ਭੀਖ ਮੰਗ ਕੇ ਵੀ ਹਮੇਸ਼ਾ ਤੇਰਾ ਧੰਨਵਾਦ ਕਰਾਂਗਾ।"

"ਅੱਜ ਇਹ ਕਿਹੋ ਜਿਹੀਆਂ ਬੇਹੁਦਾ ਗੱਲਾਂ ਕਰ ਰਿਹਾ ਹੈ, ਕਿ ਨਹੀਂ?" ਲੇਨੀ ਨੇ ਵਪਾਰੀ ਤੋਂ ਪੁੱਛਿਆ।

ਕੇ. ਨੇ ਸੋਚਿਆ ਕਿ ਹੁਣ ਉਸਦਾ ਇੱਥੇ ਰੁਕਣਾ ਠੀਕ ਨਹੀਂ ਹੈ। ਵਪਾਰੀ ਦੇ ਨਾਲ ਵੀ ਉਸਦਾ ਵਿਹਾਰ ਤਲਖ਼ ਹੋ ਆਇਆ ਸੀ, ਫ਼ਿਰ ਉਹ ਲੇਨੀ ਦੇ ਰੁੱਖੇਪਣ ਦੀ ਨਕਲ ਕਰਦਿਆਂ ਬੋਲਿਆ- "ਤੁਹਾਨੂੰ ਮਿਲਣ ਦੇ ਲਈ ਵਕੀਲ ਕੋਲ ਦੂਜੇ ਕਾਰਨ ਹਨ। ਤੇਰਾ ਮੁਕੱਦਮਾ ਮੇਰੇ ਮੁਕੱਦਮੇ ਦੀ ਤੁਲਨਾ ਵਿੱਚ ਵਧੇਰੇ ਦਿਲਚਸਪ ਹੈ। ਇਸ ਤੋਂ ਇਲਾਵਾ ਇਹ ਤਾਂ ਅਜੇ ਸ਼ੁਰੂ ਹੀ ਹੋਇਆ ਹੈ, ਇਸ ਲਈ ਸ਼ਾਇਦ ਅਜੇ ਤੱਕ ਇਹ ਹਤਾਸ਼ਾ ਤੱਕ ਨਹੀਂ ਪੁੱਜਾ ਹੈ ਅਤੇ ਵਕੀਲ ਇਸਨੂੰ ਅਜੇ ਤੱਕ ਲੜੇ ਜਾਣ ਦੇ ਪੱਖ ਵਿੱਚ ਹਨ। ਮਗਰੋਂ ਸਥਿਤੀ ਬਦਲ ਜਾਵੇਗੀ।"

"ਹਾਂ, ਹਾਂ," ਲੇਨੀ ਨੇ ਹੱਸਦੇ ਹੋਏ ਕਿਹਾ ਅਤੇ ਵਪਾਰੀ ਉੱਪਰ ਨਿਗ੍ਹਾ ਗੱਡ ਦਿੱਤੀ। "ਕੀ ਤੂੰ ਨਹੀਂ ਜਾਵੇਂਗਾ। ਤੇਰੇ ਕਿਸੇ ਸ਼ਬਦ 'ਤੇ ਯਕੀਨ ਨਹੀਂ ਕੀਤਾ ਜਾ

236॥ ਮੁਕੱਦਮਾ