ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤੰਗ?" ਕੇ. ਬੋਲਿਆ।

"ਹਾਂ, ਵਕੀਲ ਨੇ ਕਿਹਾ। ਇਹ ਕਹਿੰਦਿਆਂ ਹੋਇਆਂ ਉਹ ਹੱਸ ਪਿਆ, ਅਤੇ ਫ਼ਿਰ ਉਸਨੂੰ ਖੰਘ ਦਾ ਦੌਰਾ ਪੈ ਗਿਆ, ਜਦੋਂ ਉਸਨੂੰ ਥੋੜ੍ਹੀ ਰਾਹਤ ਮਿਲੀ ਤਾਂ ਉਹ ਫ਼ਿਰ ਹਲਕਾ-ਹਲਕਾ ਖੰਘਣ ਲੱਗਾ। "ਮੈਂ ਕਲਪਨਾ ਕਰ ਸਕਦਾ ਹਾਂ ਕਿ ਤੂੰ ਉਸਨੂੰ ਲੋਕਾਂ ਨੂੰ ਤੰਗ ਕਰਦੇ ਹੋਏ ਜ਼ਰੂਰ ਵੇਖਿਆ ਹੋਵੇਗਾ?" ਉਹ ਕੇ. ਦੇ ਹੱਥ ਤੇ ਹੱਥ ਮਾਰਦਾ ਹੋਇਆ ਬੋਲਿਆ, ਜਿਸਨੂੰ ਉਸਨੇ ਮੇਜ਼ ਤੇ ਆਰਾਮ ਨਾਲ ਰੱਖ ਛੱਡਿਆ ਸੀ ਅਤੇ ਹੁਣ ਉਸਨੂੰ ਇੱਕ ਦਮ ਖਿੱਚ ਲਿਆ ਸੀ। "ਤਾਂ ਤੂੰ ਇਸਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਏਂ?" ਵਕੀਲ ਨੇ ਉਦੋਂ ਕਿਹਾ ਜਦੋਂ ਕੇ. ਨੇ ਕੋਈ ਜਵਾਬ ਨਾ ਦਿੱਤਾ। "ਇਹ ਵਧੇਰੇ ਠੀਕ ਹੈ, ਨਹੀਂ ਤਾਂ ਉਸਦੇ ਵੱਲੋਂ ਮੈਨੂੰ ਮਾਫ਼ੀ ਮੰਗਣੀ ਪੈਂਦੀ। ਇਹ ਲੇਨੀ ਦੀ ਬੁਰੀ ਆਦਤ ਹੈ, ਜਿਸਨੂੰ ਸੰਜੋਗ ਨਾਲ ਮੈਂ ਕਾਫ਼ੀ ਪਹਿਲਾਂ ਮਾਫ਼ ਚੁੱਕਾ ਹਾਂ ਅਤੇ ਇਸ 'ਤੇ ਤਾਂ ਗੱਲ ਤੱਕ ਵੀ ਨਹੀ ਕਰਦਾ ਜੇ ਤੂੰ ਬੂਹੇ ਨੂੰ ਜਿੰਦਾ ਨਾ ਲਾਇਆ ਹੁੰਦਾ। ਉਸਦੀ ਇਸ ਮਾੜੀ ਆਦਤ ਦੇ ਲਈ-ਪੱਕਾ ਹੀ ਤੂੰ ਆਖਰੀ ਆਦਮੀ ਏਂ, ਜਿਸਨੂੰ ਮੈਂ ਇਹ ਸਪੱਸ਼ਟੀਕਰਨ ਦੇ ਰਿਹਾ ਹਾਂ, ਪਰ ਕਿਉਂਕਿ ਬਿਲਕੁਲ ਪਰੇਸ਼ਾਨ ਵਿਖਾਈ ਨਹੀਂ ਦੇ ਰਿਹਾ, ਤਾਂ ਮੈਂ ਤੈਨੂੰ ਦੱਸ ਦਿੰਦਾ ਹਾਂ-ਉਸਦੀ ਇਹ ਬੁਰੀ ਆਦਤ ਇਸ ਤੱਥ ’ਤੇ ਆਧਾਰਿਤ ਹੈ ਕਿ ਉਸਨੂੰ ਤੂੰ ਵਧੇਰੇ ਸੋਹਣਾ ਲੱਗਦਾ ਏਂ। ਉਹ ਉਹਨਾਂ ਸਭ ਦੇ ਪਿੱਛੇ ਭੱਜਦੀ ਹੈ, ਉਹਨਾਂ ਸਾਰਿਆਂ ਦੇ ਪਿਆਰ ਵਿੱਚ ਗੁਆਚ ਜਾਂਦੀ ਹੈ, ਅਤੇ ਸਭ ਤੋਂ ਵਧੇਰੇ ਤਾਂ ਇਹ ਕਿ ਉਹ ਸਭ ਵੀ ਉਸਨੂੰ ਪਿਆਰ ਕਰਨ ਲੱਗਦੇ ਹਨ। ਜਦੋਂ ਮੈਂ ਉਸਨੂੰ ਮੌਕਾ ਦਿੰਦਾ ਹਾਂ ਤਾਂ ਉਹ ਕਦੇ-ਕਦੇ ਮੈਨੂੰ ਉਹਨਾਂ ਦੇ ਬਾਰੇ ਦੱਸਦੀ ਹੈ, ਤਾਂ ਕਿ ਮੇਰਾ ਮਨੋਰੰਜਨ ਹੋ ਸਕੇ। ਇਸ ਸਾਰੇ ਮਾਮਲੇ ਤੋਂ ਮੈਂ ਉਨਾ ਹੈਰਾਨ ਨਹੀਂ ਹਾਂ ਜਿੰਨਾ ਕਿ ਤੂੰ ਵਿਖਾਈ ਦੇ ਰਿਹਾ ਏਂ। ਇਹਨਾਂ ਚੀਜ਼ਾਂ ਨੂੰ ਪਰਖਣ ਦੇ ਲਈ ਜੇ ਕਿਸੇ ਦੇ ਕੋਲੋ ਸਹੀ ਦਿਮਾਗ ਹੋਵੇ ਤਾਂ ਆਰੋਪੀ ਵਿਅਕਤੀ ਆਮ ਤੌਰ 'ਤੇ ਪਹਿਲਾਂ ਸੋਹਣੇ ਹੀ ਵਿਖਾਈ ਦਿੰਦੇ ਹਨ। ਇਹ ਅਦਭੁੱਤ ਸਥਿਤੀ ਹੈ, ਪਰ ਇੱਕ ਤਰ੍ਹਾਂ ਨਾਲ ਇਸ ਵਿੱਚ ਵਿਗਿਆਨ ਸ਼ਾਮਿਲ ਹੈ। ਅਜਿਹਾ ਨਹੀਂ ਹੈ ਕਿ ਦੋਸ਼ ਲੱਗ ਜਾਣ 'ਤੇ ਆਦਮੀ ਦੇ ਅੰਦਰ ਕੋਈ ਅਜਿਹੇ ਬਦਲਾਅ ਆ ਜਾਂਦੇ ਹਨ ਜਿਨ੍ਹਾਂ ਨੂੰ ਠੀਕ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕੇ। ਆਖਰ ਅਪਰਾਧਿਕ ਮਾਮਲਿਆਂ ਵਿੱਚ ਫਸੇ ਮੁੱਦਈਆਂ ਦੇ ਉਲਟ, ਬਾਕੀ ਆਰੋਪੀ ਤਾਂ ਆਮ ਵਿਹਾਰ ਅਤੇ ਜੀਵਨ ਨਾਲ ਹੀ ਚਿਪਕੇ ਰਹਿੰਦੇ ਹਨ, ਅਤੇ ਜੇਕਰ ਉਹਨਾਂ ਕੋਲ ਚੰਗਾ ਵਕੀਲ ਨਾ ਵੀ ਹੋਵੇ ਤਾਂ ਵੀ ਉਹਨਾਂ ਦਾ ਮੁਕੱਦਮਾ ਵਿੱਚ ਬਿਲਕੁਲ ਅੜਿੱਕਾ ਨਹੀਂ ਪੈਂਦਾ। ਹਾਲਾਂਕਿ ਇਹਨਾਂ

240॥ ਮੁਕੱਦਮਾ