ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/238

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਇਸਦੇ ਬਾਰੇ ਕੁੱਝ ਨਹੀਂ ਕੀਤਾ, ਪਰ ਮੈਂ ਇਸ ਤੋਂ ਪਰੇਸ਼ਾਨ ਨਹੀਂ ਸੀ। ਪਰ ਫ਼ਿਰ, ਜਦੋਂ ਕੋਈ ਮੇਰੇ ਲਈ ਕਾਰਵਾਈ ਕਰਨ ਲੱਗਾ, ਅਤੇ ਕੁੱਝ ਹੋਣ ਦੀ ਸੰਭਾਵਨਾ ਬਣੀ, ਤਾਂ ਮੈਂ ਲਗਾਤਾਰ ਵਧਦੀ ਉਤਸੁਕਤਾ ਨਾਲ ਤੁਹਾਡੀ ਉਡੀਕ ਕਰਨ ਲੱਗਾ ਕਿ ਤੁਸੀਂ ਕੁੱਝ ਤਾਂ ਦਖ਼ਲ ਦਿਓਂਗੇ, ਪਰ ਕੁੱਝ ਹੋਇਆ ਹੀ ਨਹੀਂ। ਇਹ ਪੱਕਾ ਹੀ ਸੱਚ ਹੈ ਕਿ ਤੁਸੀਂ ਅਦਾਲਤ ਦੇ ਬਾਰੇ ਵਿੱਚ ਮੈਨੂੰ ਕੁੱਝ ਗੱਲਾਂ ਦੱਸੀਆਂ, ਜਿਹੜੀਆਂ ਮੈਂ ਕਿਸੇ ਦੂਜੇ ਤੋਂ ਸ਼ਾਇਦ ਨਹੀਂ ਹਾਸਲ ਕਰ ਸਕਦਾ ਸੀ। ਪਰ ਮੈਨੂੰ ਤਾਂ ਤੁਹਾਡੇ ਤੋਂ ਇਸਤੋਂ ਵਧੇਰੇ ਦੀ ਲੋੜ ਹੈ, ਹੁਣ ਕਿਉਂਕਿ ਮੁਕੱਦਮੇ ਦਾ ਫੰਦਾ ਮੇਰੇ ਦੁਆਲੇ ਉਸਤੋਂ ਵੀ ਵਧੇਰੇ ਕੱਸਿਆ ਜਾ ਰਿਹਾ ਹੈ। ਪਹਿਲਾਂ ਤੋਂ ਵਧੇਰੇ ਤਿੱਖੇਪਣ ਦੇ ਨਾਲ।" ਕੇ. ਨੇ ਹੁਣ ਕੁਰਸੀ ਪਰਾਂ ਧੱਕ ਦਿੱਤੀ ਸੀ ਅਤੇ ਇੱਕ ਦਮ ਸਿੱਧਾ ਖੜ੍ਹਾ ਸੀ ਅਤੇ ਆਪਣੇ ਹੱਥ ਆਪਣੀ ਜੈਕੇਟ ਦੀਆਂ ਜੇਬਾਂ ਵਿੱਚ ਪਾ ਲਏ ਸਨ।

"ਕੁੱਝ ਸਮੇਂ ਬਾਅਦ ਆਪਣੇ ਵਿਹਾਰ ਵਿੱਚ," ਵਕੀਲ ਨੇ ਹੌਲ਼ੀ ਜਿਹੀ ਅਤੇ ਸ਼ਾਂਤਮਈ ਢੰਗ ਨਾਲ ਕਿਹਾ, "ਜ਼ਰੂਰੀ ਤੌਰ 'ਤੇ ਕੁੱਝ ਨਵਾਂ ਨਹੀਂ ਘਟਦਾ ਰਹਿੰਦਾ। ਮੇਰੇ ਕਿੰਨੇ ਮੁੱਦਈ ਆਪਣੇ ਮੁਕੱਦਮਿਆਂ ਵਿੱਚ ਇਸ ਸਥਿਤੀ ਤੱਕ ਪੁੱਜੇ ਹਨ ਅਤੇ ਮੇਰੇ ਸਾਹਮਣੇ ਤੇਰੀ ਤਰ੍ਹਾਂ ਆ ਕੇ ਖੜ੍ਹੇ ਵੀ ਹੋਏ ਹਨ ਅਤੇ ਠੀਕ ਉਹੀ ਗੱਲਾਂ ਉਨ੍ਹਾਂ ਨੇ ਕਹੀਆਂ ਹਨ ਜਿਹੜੀਆਂ ਨੂੰ ਕਹਿ ਰਿਹਾ ਏਂ।"

"ਤਾਂ ਠੀਕ ਹੈ," ਕੇ. ਨੇ ਕਿਹਾ, "ਇਹ ਸਾਰੇ ਮੁੱਦਈ ਜਿਨ੍ਹਾਂ ਦੀ ਮੇਰੇ ਵਰਗਾ ਹੋਣ ਦੀ ਸੰਭਾਵਨਾ ਸੀ, ਉਹ ਉਨੇ ਹੀ ਸਹੀ ਸਨ ਜਿੰਨਾ ਕਿ ਮੈਂ ਹਾਂ। ਇਸ ਨਾਲ ਮੈਂ ਗ਼ਲਤ ਸਾਬਿਤ ਨਹੀਂ ਹੁੰਦਾ ਹਾਂ।"

"ਮੈਂ ਜਦੋਂ ਇਹ ਕਿਹਾ ਤਾਂ ਮੈਂ ਤੈਨੂੰ ਗ਼ਲਤ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ," ਵਕੀਲ ਬੋਲਿਆ, "ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਤੇਰੇ ਤੋਂ ਵਧੇਰੇ ਚੰਗੇ ਫ਼ੈਸਲੇ ਦੀ ਉਮੀਦ ਸੀ, ਖ਼ਾਸ ਕਰਕੇ ਇਸ ਕਾਰਨ ਵੀ ਕਿ ਮੈਂ ਤੈਨੂੰ ਅਦਾਲਤਾਂ ਦੇ ਬਾਰੇ ਵਿੱਚ ਇੰਨੀ ਗਹਿਰਾਈ ਨਾਲ ਦੱਸਿਆ ਸੀ ਅਤੇ ਆਪਣੇ ਕੰਮ ਦੇ ਬਾਰੇ ਵਿੱਚ ਵੀ, ਜਿਸ ਬਾਰੇ ਮੈਂ ਕਿਸੇ ਮੁੱਦਈ ਨੂੰ ਦੱਸਦਾ ਨਹੀਂ ਹਾਂ। ਅਤੇ ਹੁਣ ਤਾਂ ਇਹ ਸਪੱਸ਼ਟ ਹੈ ਕਿ ਉਸ ਸਭ ਦੇ ਬਾਵਜੂਦ ਤੈਨੂੰ ਮੇਰੇ ਉੱਪਰ ਕਾਫ਼ੀ ਭਰੋਸਾ ਨਹੀਂ ਹੈ। ਤੂੰ ਮੇਰੇ ਲਈ ਸਮੱਸਿਆਵਾਂ ਘਟਾ ਨਹੀਂ ਰਿਹਾ।" ਵਕੀਲ ਕਿਸ ਤਰ੍ਹਾਂ ਕੇ. ਦੇ ਸਾਹਮਣੇ ਆਪਣੀ ਤੌਹੀਨ ਕਰ ਰਿਹਾ ਸੀ, ਜਿਹੜਾ ਠੀਕ ਇਸ ਵਿਸ਼ੇ ’ਤੇ ਅਤਿ ਸੰਵੇਦਨਸ਼ੀਲ ਸੀ। ਉਹ ਅਜਿਹਾ ਕਿਉਂ ਕਰ ਰਿਹਾ ਸੀ? ਆਖਰ ਉਹ ਇੱਕ ਬਹੁਤ ਰੁੱਝਿਆ ਹੋਇਆ ਵਕੀਲ ਲੱਗ ਰਿਹਾ ਸੀ, ਅਤੇ ਕਾਫ਼ੀ

244॥ ਮੁਕੱਦਮਾ