ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/239

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਮੀਰ ਆਦਮੀ ਵੀ, ਇਸ ਲਈ ਮੁੱਦਈ ਦੇ ਰੂਪ ਵਿੱਚ ਕੇ. ਦੇ ਗੁਆਚ ਜਾਣਾ ਜਾਂ ਉਸਤੋਂ ਮਿਲਣ ਵਾਲੀ ਫ਼ੀਸ ਦਾ ਉਸਦੇ ਲਈ ਕੋਈ ਖ਼ਾਸ ਮਤਲਬ ਨਹੀਂ ਸੀ। ਇਸਦੇ ਇਲਾਵਾ ਉਸਦੀ ਖ਼ਰਾਬ ਸਿਹਤ ਦੇ ਕਾਰਨ ਵੀ ਉਸਤੋਂ ਆਪਣਾ ਕੰਮ ਛੁੱਟ ਜਾਣ ਦੀ ਫ਼ਿਕਰ ਤਾਂ ਹੋਣੀ ਚਾਹੀਦੀ ਹੈ। ਪਰ ਫ਼ਿਰ ਵੀ ਉਹ ਕੇ. ਦੇ ਨਾਲ ਇੰਨੀ ਤੀਬਰਤਾ ਦੇ ਚਿਪਕਿਆ ਹੋਇਆ ਸੀ। ਕਿਉਂ? ਕੀ ਇਹ ਕੇ. ਦੇ ਚਾਚੇ ਦੇ ਨਾਲ ਆਪਣੀਆਂ ਵਿਅਕਤੀਗਤ ਭਾਵਨਾਵਾਂ ਦੇ ਕਾਰਨ ਸੀ? ਉਹ ਇਸ ਮੁਕੱਦਮੇ ਨੂੰ ਇਸ ਲਈ ਇੰਨੀ ਅਹਿਮੀਅਤ ਦੇ ਰਿਹਾ ਸੀ ਕਿ ਇਹ ਅਸਾਧਾਰਨ ਢੰਗ ਦਾ ਮੁਕੱਦਮਾ ਸੀ ਅਤੇ ਇਸਨੂੰ ਲੜਨ ਦੇ ਫਲਸਰੂਪ ਉਸਨੂੰ ਵਧੇਰੇ ਪ੍ਰਸਿੱਧੀ ਮਿਲਣ ਵਾਲੀ ਸੀ, ਜਾਂ ਤਾਂ ਆਪ ਕੇ. ਦੇ ਸਾਹਮਣੇ ਜਾਂ (ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ) ਅਦਾਲਤ ਵਿੱਚ ਉਸਦੇ ਦੋਸਤਾਂ ਦੇ ਸਾਹਮਣੇ? ਉਸਦੇ ਚਿਹਰੇ ਤੋਂ ਕੁੱਝ ਵੀ ਬੁੱਝਿਆ ਨਹੀਂ ਜਾ ਸਕਦਾ ਸੀ ਹਾਲਾਂਕਿ ਕੇ. ਨੇ ਧਿਆਨ ਨਾਲ ਇਸਦੀ ਪੜਤਾਲ ਕੀਤੀ ਸੀ। ਕੋਈ ਵੀ ਲਗਭਗ ਇਹ ਸੋਚ ਸਕਣ ਲਈ ਮਜਬੂਰ ਹੋ ਸਕਦਾ ਸੀ ਕਿ ਵਕੀਲ ਨੇ ਆਪਣਾ ਚਿਹਰਾ ਜਾਣ-ਬੁੱਝ ਕੇ ਖਾਲੀ ਰੱਖਿਆ ਹੋਇਆ ਸੀ ਜਦਕਿ ਉਹ ਆਪਣੇ ਸ਼ਬਦਾਂ ਦਾ ਪ੍ਰਭਾਵ ਉਸ ’ਤੇ ਵੇਖਣਾ ਚਾਹੁੰਦਾ ਸੀ। ਪਰ ਉਹ ਸਾਫ਼ ਤੌਰ 'ਤੇ ਕੇ. ਦੀ ਖ਼ਮੋਸ਼ੀ ਤੇ ਪੱਖਪੂਰਨ ਸਪੱਸ਼ਟੀਕਰਨ ਦੇ ਰਿਹਾ ਸੀ ਅਤੇ ਜਦੋਂ ਉਹ ਅੱਗੇ ਬੋਲਿਆ-

ਤੂੰ ਵੇਖਿਆ ਹੋਵੇਗਾ ਕਿ ਹਾਲਾਂਕਿ ਮੇਰੇ ਕੋਲ ਇੰਨਾ ਵੱਡਾ ਦਫ਼ਤਰ ਹੈ ਪਰ ਮੈਂ ਕੋਈ ਸਹਾਇਕ ਨਹੀਂ ਰੱਖਿਆ ਹੈ। ਪਹਿਲਾਂ ਅਜਿਹਾ ਨਹੀਂ ਸੀ। ਇੱਕ ਵੇਲੇ ਤਾਂ ਮੇਰੇ ਕੋਲ ਕਾਨੂੰਨ ਦੇ ਕਿੰਨੇ ਹੀ ਵਿਦਿਆਰਥੀ ਕੰਮ ਕਰਿਆ ਕਰਦੇ ਸਨ, ਪਰ ਹੁਣ ਮੈਂ ਆਪ ਆਪਣੇ ਲਈ ਕੰਮ ਕਰਦਾ ਹਾਂ। ਇਹ ਇਸ ਲਈ ਹੈ ਕਿ ਮੇਰੀ ਪ੍ਰੈਕਟਿਸ ਵਿੱਚ ਬਦਲਾਅ ਹੋਇਆ ਹੈ ਅਤੇ ਹੁਣ ਮੈਂ ਜ਼ਿਆਦਾ ਕਰਕੇ ਤੇਰੀ ਤਰ੍ਹਾਂ ਜਿਹੇ ਕਾਨੂੰਨੀ ਮੁਕੱਦਮੇ ਹੀ ਲੈਂਦਾ ਹਾਂ, ਅਤੇ ਕੁੱਝ ਹੱਦ ਤੱਕ ਇਹ ਇਨ੍ਹਾਂ ਮੁਕੱਦਮਿਆਂ ਵਿੱਚ ਲਗਾਤਾਰ ਪ੍ਰਾਪਤ ਹੋ ਰਹੇ ਗਿਆਨ ਦੇ ਕਾਰਨ ਵੀ ਹੋਇਆ ਹੈ। ਪਰ ਮੇਰੇ ਆਪ ਕੰਮ ਕਰਨ ਦੇ ਕਾਰਨ ਕੁੱਝ ਲਾਜ਼ਮੀ ਨਤੀਜੇ ਨਿਕਲਦੇ ਹਨ, ਜਿਵੇਂ ਕਿ ਹਰ ਕੋਈ ਮੇਰੇ ਕੋਲ ਆਪਣਾ ਮੁਕੱਦਮਾ ਲੈ ਕੇ ਆਉਂਦਾ ਅਤੇ ਬਹੁਤ ਸਾਰੇ ਮਾਮਲਿਆਂ ਨੂੰ ਇਨਕਾਰ ਕਰਨਾ ਪੈਂਦਾ ਹੈ। ਮੈਂ ਉਨ੍ਹਾਂ ਕੇਸਾਂ ਨੂੰ ਸਵੀਕਾਰ ਕਰਦਾ ਹਾਂ ਕਿ ਜਿਨ੍ਹਾਂ ਵਿੱਚ ਮੈਨੂੰ ਕੋਈ ਸਾਜ਼ਿਸ਼ ਲੱਗਦੀ ਹੈ। ਹਾਂ, ਇੱਥੇ ਬਦਮਾਸ਼ਾਂ ਦੀ ਕਮੀ ਹੈ, ਜਿਹੜੇ ਮੇਰੀ ਸੁੱਟੀਆਂ ਹੱਡੀਆਂ 'ਤੇ ਟੁੱਟ ਪੈਣ ਲਈ ਤਤਪਰ ਬੈਠੇ ਹਨ। ਅਤੇ ਇਸ ਤੋਂ ਉੱਤੇ

245॥ ਮੁਕੱਦਮਾ