ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/240

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੰਮ ਦੇ ਵਧੇਰੇ ਭਾਰ ਦੇ ਕਾਰਨ ਵੀ ਮੈਂ ਟੁੱਟ ਜਾਂਦਾ ਹਾਂ। ਪਰ ਫ਼ਿਰ ਵੀ ਮੈਨੂੰ ਆਪਣੇ ਫ਼ੈਸਲੇ 'ਤੇ ਅਫ਼ਸੋਸ ਨਹੀਂ ਹੈ, ਸ਼ਾਇਦ ਮੈਂ ਇਸਤੋਂ ਵੀ ਵਧੇਰੇ ਬੇਨਤੀਆਂ ਠੁਕਰਾ ਚੁੱਕਾ ਹੁੰਦਾ ਪਰ ਜਿਨ੍ਹਾਂ ਨੂੰ ਲਿਆ ਹੈ, ਮੇਰੇ ਸਪਰਪਣ ਨੇ ਉਨ੍ਹਾਂ ਦੇ ਨਿਕਲੇ ਹੋਏ ਨਤੀਜਿਆਂ ਨੇ ਉਨ੍ਹਾਂ ਨੂੰ ਜਾਨਦਾਰ ਸਿੱਧ ਕੀਤਾ ਹੈ। ਇਕ ਵਾਰ ਮੈਂ ਇੱਕ ਕਿਤਾਬ ਵਿੱਚ ਸਾਧਾਰਨ ਮੁਕੱਦਮਿਆਂ ਅਤੇ ਇਸ ਤਰ੍ਹਾਂ ਦੇ ਕਾਨੂੰਨੀ ਮੁਕੱਦਮਿਆਂ ਵਿੱਚ ਪਾਏ ਜਾਣ ਵਾਲੇ ਅੰਤਰ ਨੂੰ ਚੰਗੀ ਤਰ੍ਹਾਂ ਪੜ੍ਹਿਆ ਸੀ। ਉੱਥੇ ਹੀ ਲਿਖਿਆ ਹੋਇਆ ਸੀ-ਇਕ ਵਿੱਚ ਵਕੀਲ ਆਪਣੇ ਮੁੱਦਈ ਨੂੰ ਧਾਗੇ ਨਾਲ ਖਿੱਚਕੇ ਲੈ ਜਾ ਰਿਹਾ ਹੈ ਜਦੋਂ ਤੱਕ ਉਸਦਾ ਫ਼ੈਸਲਾ ਨਾ ਹੋ ਜਾਵੇ, ਅਤੇ ਦੂਜੇ ਵਿੱਚ, ਉਹ ਆਪਣੇ ਮੁੱਦਈ ਨੂੰ ਮੋਢੇ ਤੇ ਚੁੱਕ ਕੇ ਲੈ ਜਾਂਦਾ ਹੈ ਅਤੇ ਉਸਨੂੰ ਫ਼ੈਸਲੇ ਆਉਣ ਤੱਕ ਹੇਠਾਂ ਨਹੀਂ ਉਤਾਰਦਾ। ਤੇਰੇ ਨਾਲ ਇਹੀ ਹੈ। ਪਰ ਉਦੋਂ ਮੈਂ ਇੱਕ ਦਮ ਸਹੀ ਨਹੀਂ ਸੀ ਜਦੋਂ ਮੈਂ ਕਿਹਾ ਸੀ ਕਿ ਇਸ ਮਹਾਨ ਕੰਮ ਨੂੰ ਆਪਣੇ ਹੱਥ ਵਿੱਚ ਲੈਂਦੇ ਸਮੇਂ ਮੈਨੂੰ ਅਫ਼ਸੋਸ ਨਹੀਂ ਸੀ। ਤੇਰੇ ਨਾਲ ਜਦੋਂ ਮੈਂ ਵੇਖ ਰਿਹਾ ਹਾਂ ਕਿ ਮੇਰੇ ਕੰਮ ਨੂੰ ਪੂਰੀ ਤਰ੍ਹਾਂ ਗ਼ਲਤ ਸਮਝ ਲਿਆ ਗਿਆ ਹੈ ਤਾਂ ਮੈਨੂੰ ਅਫ਼ਸੋਸ ਹੋ ਰਿਹਾ ਹੈ।" ਇਸ ਬਿਆਨ ਨਾਲ ਕੇ. ਨੂੰ ਸੰਤੁਸ਼ਟੀ ਦੇ ਬਜਾਏ ਇੱਕ ਬੇਚੈਨੀ ਜਿਹੀ ਮਹਿਸੂਸ ਹੋਈ। ਉਸਨੇ ਸੋਚਿਆ ਕਿ ਵਕੀਲ ਦੀ ਆਵਾਜ਼ ਵਿੱਚ ਉਹ ਕੁੱਝ ਅਜਿਹਾ ਲੱਭ ਸਕਿਆ ਹੈ ਜਿਸ ਨਾਲ ਉਸਨੂੰ ਲੱਗ ਰਿਹਾ ਹੈ ਕਿ ਜੇਕਰ ਉਹ ਹੁਣ ਮੰਨ ਜਾਵੇ ਤਾਂ ਕੀ ਉਹ ਉਸਤੋਂ ਕੀ ਉਮੀਦ ਰੱਖ ਸਕਦਾ ਹੈ। ਇੱਕ ਵਾਰ ਫ਼ਿਰ ਉਹੀ ਖੋਖਲੇ ਭਰੋਸੇ ਮਿਲਣਗੇ, ਅਦਾਲਤੀ ਕਾਰਵਾਈ ਦੀਆਂ ਰਿਪੋਰਟਾਂ, ਅਦਾਲਤ ਦੇ ਅਧਿਕਾਰੀਆਂ ਦੀ ਬਦਲੀ ਮਾਨਸਿਕਤਾ, ਪਰ ਵਕੀਲ ਦੇ ਕੰਮ ਵਿੱਚ ਬਹੁਤ ਸਾਰੇ ਅੜਿੱਕੇ ਸਨ-ਕੁੱਲ ਮਿਲਾ ਕੇ ਉਹੀ ਸਭ ਜਿਹੜਾ ਉਸਨੂੰ ਬੀਮਾਰ ਕਰ ਰਿਹਾ ਸੀ ਅਤੇ ਜਿਸਨੂੰ ਸੁਣ-ਸੁਣ ਕੇ ਉਹ ਅੱਕ ਗਿਆ ਸੀ। ਇਸਤੋਂ ਹੁਣ ਮੁੜ ਉਸਨੂੰ ਕਦੇ ਨਾ ਪੂਰੀਆਂ ਹੋਣ ਵਾਲੀਆਂ ਆਸਾਂ ਮਿਲਣ ਵਾਲੀਆਂ ਸਨ ਜਾਂ ਧਮਕੀਆਂ। ਇਹ ਸਭ ਹਮੇਸ਼ਾ ਲਈ ਖ਼ਤਮ ਕੀਤਾ ਜਾਣਾ ਜ਼ਰੂਰੀ ਸੀ, ਇਸ ਲਈ ਉਸਨੇ ਕਿਹਾ-

"ਜੇਕਰ ਤੁਸੀਂ ਮੇਰੇ ਮੁਕੱਦਮੇ ਦੀ ਪੈਰਵੀ ਕਰਦੇ ਰਹੇ ਤਾਂ ਤੁਸੀਂ ਕੀ ਕੁੱਝ ਕਰਨ ਦੀ ਸੋਚ ਰਹੇ ਹੋਂ?" ਵਕੀਲ ਨੇ ਇਸ ਅਪਮਾਨ ਭਰੇ ਸਵਾਲ ਦਾ ਵੀ ਕੋਈ ਵਿਰੋਧ ਨਾ ਵਿਖਾਇਆ ਅਤੇ ਜਵਾਬ ਦਿੱਤਾ-

"ਤੇਰੇ ਇਵਜ਼ ਵਿੱਚ ਮੈਂ ਜੋ ਵੀ ਕਦਮ ਚੁੱਕੇ ਹਨ, ਉਨ੍ਹਾਂ ਨੂੰ ਸਹਿਣ ਕਰੀ ਜਾ।"

246॥ ਮੁਕੱਦਮਾ