ਚਾਹੁੰਦੀ ਸੀ। ਪਰ ਕੇ. ਦੀ ਬਦਮਜ਼ਗੀ ਦੇ ਲਈ ਬਲੌਕ ਨੂੰ ਸਜ਼ਾ ਮਿਲੀ ਸੀ-
"ਤੇਰਾ ਵਕੀਲ ਕੌਣ ਹੈ?"
"ਤੁਸੀਂ, ਬਲੌਕ ਨੇ ਜਵਾਬ ਦਿੱਤਾ।
"ਅਤੇ ਇਸਦੇ ਇਲਾਵਾ?" ਵਕੀਲ ਨੇ ਪੁੱਛਿਆ।
"ਤੁਹਾਡੇ ਇਲਾਵਾ ਕੋਈ ਨਹੀਂ," ਬਲੌਕ ਨੇ ਕਿਹਾ।
"ਤਾਂ ਫ਼ਿਰ ਕਿਸੇ ਦੀ ਗੱਲ ਨਾ ਸੁਣ।" ਵਕੀਲ ਨੇ ਕਿਹਾ। ਇਸ ਟਿੱਪਣੀ ਦਾ ਮਤਲਬ ਬਲੌਕ ਸਮਝ ਗਿਆ। ਉਸਨੇ ਕੇ. ਤੇ ਨਜ਼ਰ ਸੁੱਟੀ ਅਤੇ ਹਿੰਸਕ ਢੰਗ ਨਾਲ ਉਸਦੇ ਵੱਲ ਆਪਣਾ ਸਿਰ ਹਿਲਾ ਦਿੱਤਾ। ਇਹ ਅਜਿਹੇ ਸੰਕੇਤ ਸਨ ਜਿਹੜੇ ਜੇਕਰ ਸ਼ਬਦਾਂ ਵਿੱਚ ਅਨੁਵਾਦਿਤ ਹੋ ਜਾਣ ਤਾਂ ਖ਼ਤਰਨਾਕ ਕਿਸਮ ਦਾ ਅਪਮਾਨ ਹੋ ਸਕਦੇ ਸਨ। ਅਤੇ ਕੇ, ਇਸੇ ਆਦਮੀ ਦੇ ਨਾਲ ਆਪਣੇ ਮੁਕੱਦਮੇ ਦੀ ਚਰਚਾ ਕਰਨਾ ਚਾਹੁੰਦਾ ਸੀ।
"ਮੈਂ ਤੈਨੂੰ ਹੋਰ ਪਰੇਸ਼ਾਨੀ ਨਹੀਂ ਦੇਵਾਂਗਾ", ਕੇ. ਆਪਣੀ ਕੁਰਸੀ ਉੱਪਰ ਪਿੱਛੇ ਵੱਲ ਨੂੰ ਝੁਕਦਾ ਹੋਇਆ ਬੋਲਿਆ। "ਇਦਾਂ ਕਰ ਚੌਪਾਏ ਦੀ ਤਰ੍ਹਾਂ ਰਿੜਨਾ ਸ਼ੁਰੂ ਕਰ ਦੇ ਜਾਂ ਗੋਡਿਆਂ ਦੇ ਭਾਰ ਬੈਠ ਜਾ, ਜੋ ਵੀ ਤੈਨੂੰ ਚੰਗਾ ਲੱਗੇ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।" ਪਰ ਬਲੌਕ ਦੇ ਕੋਲ ਅਜੇ ਵੀ ਇੱਜ਼ਤ ਦੀ ਕੁੱਝ ਭਾਵਨਾ ਬਚੀ ਸੀ, ਅਤੇ ਉਹ ਉਸਦੇ ਕੋਲ ਆ ਗਿਆ ਸੀ ਅਤੇ ਮੁੱਕਿਆਂ ਨੂੰ ਹਵਾ ਦੇ ਮਾਰਦਾ ਇੰਨੀ ਜ਼ੋਰ ਨਾਲ ਚੀਕਿਆ, ਜਿੰਨੀ ਜ਼ੋਰ ਨਾਲ ਉਹ ਵਕੀਲ ਦੀ ਮੌਜੂਦਗੀ ਵਿੱਚ ਚੀਕ ਸਕਦਾ ਸੀ-
"ਤੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ, ਇਸਦੀ ਇਜਾਜ਼ਤ ਨਹੀਂ ਹੈ। ਤੂੰ ਮੇਰਾ ਅਪਮਾਨ ਕਰ ਰਿਹਾ ਏਂ? ਅਤੇ ਹਾਂ, ਸਭ ਥਾਵਾਂ ਦੀ ਬਜਾਏ ਇੱਥੇ ਵਕੀਲ ਸਾਹਬ ਦੇ ਸਾਹਮਣੇ, ਜਿੱਥੇ ਅਸੀਂ ਦੋਵੇਂ, ਮੈਂ ਅਤੇ ਤੂੰ, ਇਨ੍ਹਾਂ ਦੀ ਦਿਆਲਤਾ ਦੇ ਬੋਝ ਹੇਠਾਂ ਦਬੇ ਹੋਏ ਹਾਂ। ਤੂੰ ਵੀ ਮੇਰੇ ਤੋਂ ਕੋਈ ਬਿਹਤਰ ਨਹੀਂ ਏਂ, ਤੂੰ ਵੀ ਆਰੋਪੀ ਏਂ ਅਤੇ ਤੇਰੇ ਉੱਪਰ ਵੀ ਮੁਕੱਦਮਾ ਚੱਲ ਰਿਹਾ ਹੈ। ਪਰ ਜੇਕਰ ਤੂੰ ਅਜੇ ਤੱਕ ਸੱਜਣਤਾ ਦਾ ਬਾਣਾ ਪਾਇਆ ਹੋਇਆ ਹੈ ਤਾਂ ਮੈਂ ਵੀ ਉਦੋਂ ਤੱਕ ਹੀ ਸੱਜਣ ਹਾਂ, ਠੀਕ ਤੇਰੀ ਵਾਂਗ ਅਤੇ ਸ਼ਾਇਦ ਤੇਰੇ ਤੋਂ ਵਧੇਰੇ ਹੀ। ਅਤੇ ਘੱਟ ਤੋਂ ਘੱਟ ਮੈਂ ਤੇਰੇ ਤੋਂ ਉਮੀਦ ਰੱਖਦਾ ਹਾਂ ਕਿ ਤੂੰ ਮੇਰੇ ਨਾਲ ਬਾਕੀ ਲੋਕਾਂ ਦੇ ਵਾਂਗ ਹੀ ਗੱਲ ਕਰੇਂ। ਪਰ ਜੇਕਰ ਤੂੰ ਆਪਣੇ ਆਪ ਨੂੰ ਇਸ ਲਈ ਬਿਹਤਰ ਮੰਨਦਾ ਏਂ ਕਿ ਤੈਨੂੰ ਬੈਠ ਜਾਣ ਦਿੱਤਾ ਗਿਆ ਹੈ ਅਤੇ ਸੁਣਨ ਦੀ ਇਜਾਜ਼ਤ ਵੀ ਤੈਨੂੰ ਹੈ, ਜਦੋਂ ਕਿ ਮੈਂ ਰਿੜ੍ਹਨਾ ਹੈ
250॥ ਮੁਕੱਦਮਾ