ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/245

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਕਿ ਤੂੰ ਕਿਹਾ ਤਾਂ ਮੈਂ ਤੈਨੂੰ ਇੱਕ ਪੁਰਾਣੀ ਕਹਾਵਤ ਯਾਦ ਦਵਾਉਂਦਾ ਹਾਂ-ਕਿਸੇ ਵੀ ਆਰੋਪੀ ਆਦਮੀ ਦੇ ਲਈ ਸਥਿਰ ਰਹਿਣ ਦੇ ਬਜਾਏ ਚਲਦੇ ਰਹਿਣਾ ਠੀਕ ਹੈ, ਕਿਉਂਕਿ ਸਥਿਰ ਆਦਮੀ, ਇਸਨੂੰ ਜਾਣੇ ਬਿਨ੍ਹਾਂ, ਪਲੜਿਆਂ ਦੇ ਵਿੱਚ ਜਾ ਡਿੱਗੇਗਾ ਅਤੇ ਆਪਣੇ ਪਾਪਾਂ ਦੇ ਨਾਲ ਤੋਲਿਆ ਜਾਵੇਗਾ।"

ਕੇ. ਨੇ ਕੁੱਝ ਨਹੀਂ ਕਿਹਾ, ਪਰ ਹੈਰਾਨੀ ਨਾਲ ਅਤੇ ਸਥਿਰ ਅੱਖਾਂ ਨਾਲ ਉਸ ਪਰੇਸ਼ਾਨ ਆਦਮੀ ਨੂੰ ਵੇਖਦਾ ਰਿਹਾ। ਪਿਛਲੇ ਇੱਕ ਘੰਟੇ ਵਿੱਚ ਬਲੌਕ ਵਿੱਚ ਕਿਹੋ ਜਿਹੇ ਬਦਲਾਅ ਆ ਗਏ ਸਨ। ਕੀ ਉਸਦਾ ਇਹ ਮੁਕੱਦਮਾ ਹੀ ਹੈ ਜਿਹੜਾ ਕਦੇ ਉਸਨੂੰ ਇਸ ਪਾਸੇ ਅਤੇ ਕਦੇ ਉਸ ਪਾਸੇ ਲੈ ਜਾ ਰਿਹਾ ਹੈ, ਜਿਸ ਨਾਲ ਉਸਨੂੰ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਕੌਣ ਉਸਦਾ ਦੋਸਤ ਹੈ ਅਤੇ ਕੌਣ ਦੁਸ਼ਮਣ? ਕੀ ਉਦੋਂ ਵੀ ਉਹ ਇਹ ਮਹਿਸੂਸ ਨਹੀਂ ਕਰ ਪਾਉਂਦਾ ਕਿ ਇਹ ਵਕੀਲ ਉਸਦੀ ਜਾਣ ਬੁੱਝ ਕੇ ਬੇਇੱਜ਼ਤੀ ਕਰ ਰਿਹਾ ਹੈ ਅਤੇ ਇਸ ਮੌਕੇ 'ਤੇ ਕੇ. ਦੇ ਸਾਹਮਣੇ ਆਪਣੇ ਸ਼ਕਤੀ ਪ੍ਰਦਰਸ਼ਨ ਤੋਂ ਇਲਾਵਾ ਹੋਰ ਕੋਈ ਮੁੱਦਾ ਨਹੀਂ ਹੈ ਅਤੇ ਇਸ ਤਰ੍ਹਾਂ ਉਹ ਕੇ. ਤੋਂ ਆਪਣੇ ਸਾਹਮਣੇ ਹਥਿਆਰ ਸੁਟਵਾਉਣੇ ਚਾਹੁੰਦਾ ਹੈ? ਜੇਕਰ ਬਲੌਕ ਇਹ ਸਮਝ ਸਕਣ ਵਿੱਚ ਅਸਮਰੱਥ ਹੈ ਜਾਂ ਵਕੀਲ ਤੋਂ ਇੰਨਾ ਡਰਿਆ ਹੋਇਆ ਹੈ ਕਿ ਉਸਨੂੰ ਇਸ ਅਹਿਸਾਸ ਦੀ ਕੀਮਤ ਤੱਕ ਨਹੀਂ ਪਤਾ ਹੈ ਕਿ ਉਹ ਆਪ ਕਿੰਨਾ ਚਾਲਾਕ ਅਤੇ ਦਲੇਰ ਹੈ ਕਿ ਵਕੀਲ ਤੱਕ ਨੂੰ ਧੋਖਾ ਦੇ ਸਕਦਾ ਹੈ ਅਤੇ ਉਸ ਤੋਂ ਇਸ ਤੱਥ ਨੂੰ ਲੁਕੋ ਵੀ ਸਕਦਾ ਹੈ ਕਿ ਕੁੱਝ ਦੂਜੇ ਵਕੀਲ ਵੀ ਉਸਦੇ ਲਈ ਕੰਮ ਕਰ ਰਹੇ ਹਨ। ਅਤੇ ਕੇ. ’ਤੇ ਹਮਲਾ ਕਰਨ ਦੀ ਉਸਦੀ ਹਿੰਮਤ ਕਿਵੇਂ ਹੋਈ, ਜਦਕਿ ਉਹ ਇਸ ਤੱਥ ਤੋਂ ਵਾਕਿਫ਼ ਤਾਂ ਹੋਵੇਗਾ ਹੀ ਕਿ ਉਹ ਉਸਦੇ ਸਾਰੇ ਰਹੱਸਾਂ ਤੋਂ ਪਰਦਾ ਚੱਕ ਦੇਵੇਗਾ। ਪਰ ਉਸਨੇ ਤਾਂ ਇਸ ਤੋਂ ਵੀ ਵੱਡਾ ਜੂਆ ਖੇਡਿਆ ਅਤੇ ਵਕੀਲ ਦੇ ਬਿਸਤਰੇ ਦੇ ਕੋਲ ਬੈਠਕੇ ਕੇ. ਦੀ ਸ਼ਿਕਾਇਤ ਕਰਨ ਲੱਗਾ।

"ਡਾ.ਹੁਲਡ," ਉਹ ਬੋਲਿਆ- "ਕੀ ਤੁਸੀਂ ਸੁਣਿਆ ਕਿ ਇਹ ਆਦਮੀ ਮੇਰੇ ਨਾਲ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ?" ਤੁਸੀਂ ਇਸ ਮੁਕੱਦਮੇ ਦਾ ਸਮਾਂ ਗਿਣ ਲਓ ਕਿ ਇਹ ਕਦੋਂ ਤੋਂ ਚੱਲ ਰਿਹਾ ਹੈ, ਅਤੇ ਫ਼ਿਰ ਵੀ ਇਹ ਆਦਮੀ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਕੀ ਕੀਤਾ ਜਾਣਾ ਚਾਹੀਦਾ, ਜਦਕਿ ਮੈਂ ਖ਼ੁਦ ਪਿਛਲੇ ਪੰਜ ਸਾਲਾਂ ਤੋਂ ਆਪਣੇ ਮੁਕੱਦਮੇ ਵਿੱਚ ਉਲਝਿਆ ਹੋਇਆ ਹਾਂ। ਇਸਨੇ ਤਾਂ ਮੇਰੀ ਬੇਇੱਜ਼ਤੀ ਤੱਕ ਵੀ ਕੀਤੀ। ਇਹ ਕੁੱਝ ਵੀ ਜਾਣਦਾ ਤੱਕ ਨਹੀਂ ਅਤੇ ਮੇਰੀ ਬੇਇੱਜ਼ਤੀ ਕਰਦਾ ਹੈ, ਜਦਕਿ ਮੈਂ ਸਾਰੀ ਕਮਜ਼ੋਰੀ-ਭਰੀ ਸਮਰੱਥਾ ਦੇ ਚੱਲਦੇ ਇਹ

251॥ ਮੁਕੱਦਮਾ