ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/246

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਧਿਐਨ ਕੀਤਾ ਹੈ ਕਿ ਬਿਹਤਰ ਵਿਹਾਰ, ਕਰਤੱਵ ਭਾਵਨਾ ਅਤੇ ਅਦਾਲਤੀ ਕਾਰਵਾਈ ਕਿਸ ਵਿਹਾਰ ਦੀ ਕਾਇਲ ਹੈ।

"ਕਿਸੇ ਦੂਜੇ ਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ," ਵਕੀਲ ਨੇ ਕਿਹਾ, "ਸਿਰਫ਼ ਉਹੀ ਕਰੋ ਜੋ ਤੈਨੂੰ ਠੀਕ ਲੱਗਦਾ ਹੋਵੇ।"

"ਹਾਂ," ਬਲੌਕ ਨੇ ਜਿਵੇਂ ਆਪ ਨੂੰ ਭਰੋਸਾ ਦੇਣ ਦੇ ਇਰਾਦੇ ਨਾਲ ਕਿਹਾ, ਅਤੇ ਇੱਕ ਸਰਸਰੀ ਨਿਗ੍ਹਾ ਨਾਲ ਆਰ-ਪਾਰ ਵੇਖਣ ਪਿੱਛੋਂ ਬਿਸਤਰੇ ਦੇ ਕੋਲ ਆ ਕੇ ਝੁਕ ਗਿਆ। "ਮੈਂ ਗੋਡੇ ਟੇਕ ਰਿਹਾ ਹਾਂ, ਡਾ. ਹੁਲਡ," ਉਹ ਬੋਲਿਆ, ਪਰ ਨੇ ਵਕੀਲ ਨੇ ਕੋਈ ਜਵਾਬ ਨਾ ਦਿੱਤਾ। ਬਲੌਕ ਨੇ ਸਾਵਧਾਨੀ ਨਾਲ ਇੱਕ ਹੱਥ ਨਾਲ ਰਜਾਈ ਨੂੰ ਥਪਥਪਾ ਦਿੱਤਾ। ਹੁਣ ਜਿਹੜੀ ਖ਼ਾਮੋਸ਼ੀ ਉੱਭਰ ਆਈ ਸੀ, ਉਸ ਵਿੱਚ ਲੇਨੀ ਨੇ ਆਪਣੇ ਆਪ ਨੂੰ ਕੇ. ਦੀ ਜਕੜ 'ਚੋਂ ਛੁਡਾ ਕੇ ਕਿਹਾ-

"ਤੂੰ ਮੈਨੂੰ ਤਕਲੀਫ਼ ਦੇ ਰਿਹਾ ਏਂ। ਮੈਨੂੰ ਜਾਣ ਦੇ। ਮੈਂ ਬਲੌਕ ਦੇ ਕੋਲ ਜਾ ਰਹੀ ਹਾਂ।" ਉਹ ਬਿਸਤਰੇ ਦੇ ਕੋਲ ਪਹੁੰਚ ਕੇ ਉਸਦੇ ਕਿਨਾਰੇ ਜਾ ਪਹੁੰਚੀ। ਉਸਨੂੰ ਕੋਲ ਵੇਖਕੇ ਬਲੌਕ ਖੁਸ਼ ਹੋ ਗਿਆ, ਅਤੇ ਆਪਣੇ ਇਸ਼ਾਰਿਆਂ ਨਾਲ ਉਸਨੂੰ ਬੇਨਤੀ ਕਰਨ ਲੱਗਾ ਕਿ ਉਹ ਵਕੀਲ ਨੂੰ ਉਸਦੀ ਸਿਫ਼ਾਰਿਸ਼ ਕਰੇ। ਇਹ ਸਪੱਸ਼ਟ ਲੱਗ ਰਿਹਾ ਸੀ ਕਿ ਵਕੀਲ ਦੁਆਰਾ ਕਹੀਆਂ ਜਾਣ ਵਾਲੀਆਂ ਗੱਲਾਂ ਨੂੰ ਸੁਣਨ ਲਈ ਬਹੁਤ ਉਤਸੁਕ ਸੀ, ਪਰ ਸ਼ਾਇਦ ਇਸ ਲਈ ਹੀ ਕਿ ਉਸਦੇ ਹੋਰ ਵਕੀਲ ਉਸਦੇ ਇਨ੍ਹਾਂ ਕਥਨਾਂ ਦਾ ਇਸਤੇਮਾਲ ਕਰ ਸਕਣ। ਲੇਨੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਵਕੀਲ ਦੇ ਕੋਲ ਜਾਣ ਦਾ ਢੰਗ ਕੀ ਹੈ, ਕਿਉਂਕਿ ਉਸਨੇ ਉਸਦਾ ਹੱਥ ਫੜ੍ਹ ਕੇ ਆਪਣੇ ਬੁੱਲ੍ਹ ਚੁੰਮਣ ਵਾਂਗ ਕਰ ਲਏ ਸਨ। ਬਲੌਕ ਦੇ ਫ਼ੌਰਨ ਵਕੀਲ ਦਾ ਹੱਥ ਚੁੰਮ ਲਿਆ ਅਤੇ ਇੱਕ ਵਾਰ ਫ਼ਿਰ ਲੇਨੀ ਦੇ ਇਸ਼ਾਰੇ ਨਾਲ ਇਹ ਕੀਤਾ। ਪਰ ਵਕੀਲ ਨੇ ਫ਼ਿਰ ਵੀ ਕੁੱਝ ਨਹੀਂ ਕਿਹਾ। ਫ਼ਿਰ ਲੇਨੀ ਉਸ 'ਤੇ ਝੁਕ ਗਈ ਅਤੇ ਆਪਣੇ ਸ਼ਰੀਰ ਨੂੰ ਫੈਲਾ ਕੇ ਉਸਨੂੰ ਵਿਖਾਇਆ, ਅਤੇ ਉਸਦੇ ਚਿਹਰੇ 'ਤੇ ਝੁਕ ਕੇ ਉਸਦੇ ਚਿੱਟੇ ਵਾਲਾਂ ਵਿੱਚ ਹੱਥ ਫੇਰ ਦਿੱਤਾ। ਇਸ ਨਾਲ ਵਕੀਲ ਜਵਾਬ ਦੇਣ ਲਈ ਮਜਬੂਰ ਹੋ ਗਿਆ।

"ਮੈਂ ਉਸਨੂੰ ਇਹ ਦੱਸਣ ਤੋਂ ਬਚਣਾ ਚਾਹੁੰਦਾ ਹਾਂ," ਵਕੀਲ ਬੋਲਿਆ। ਅਤੇ ਇਹ ਬਿਲਕੁਲ ਸਾਫ਼ ਵਿਖਾਈ ਦੇ ਰਿਹਾ ਸੀ ਕਿ ਵਕੀਲ ਆਪਣਾ ਸਿਰ ਹਿਲਾਈ ਜਾ ਰਿਹਾ ਹੈ, ਸ਼ਾਇਦ ਉਹ ਲੇਨੀ ਦੇ ਹੱਥ ਦੇ ਦਬਾਅ ਤੋਂ ਹੋਰ ਆਨੰਦ ਲੈਣਾ ਚਾਹੁੰਦਾ ਸੀ। ਬਲੌਕ ਸਿਰ ਝੁਕਾਈ ਉਸਦੀ ਗੱਲ ਸੁਣਦਾ ਰਿਹਾ ਜਿਵੇਂ ਇਸਨੂੰ ਸੁਣੇ ਜਾਣ ਕਾਰਨ ਉਹ ਕਿਸੇ ਕਾਨੂੰਨ ਨੂੰ ਤੋੜ ਰਿਹਾ ਹੋਵੇ।

252॥ ਮੁਕੱਦਮਾ