ਇਸਦਾ ਮਤਲਬ ਕੀ ਹੈ। ਕੀ ਉਹ ਲਗਾਤਾਰ ਪੜ੍ਹ ਰਿਹਾ ਸੀ?
"ਲਗਭਗ," ਲੇਨੀ ਨੇ ਜਵਾਬ ਦਿੱਤਾ, "ਇੱਕ ਵਾਰ ਮੇਰੇ ਤੋਂ ਪੀਣ ਲਈ ਪਾਣੀ ਤਾਂ ਮੰਗਿਆ ਸੀ, ਇਸ ਲਈ ਝਰੋਖੇ ਵਿੱਚੋਂ ਮੈਂ ਉਸਨੂੰ ਪਾਣੀ ਦੇ ਦਿੱਤਾ ਸੀ। ਅੱਠ ਵਜੇ ਮੈਂ ਉਸਨੂੰ ਬਾਹਰ ਆਉਣ ਦੇ ਦਿੱਤਾ ਅਤੇ ਖਾਣ ਦੇ ਲਈ ਕੁੱਝ ਦਿੱਤਾ ਸੀ।" ਬਲੌਕ ਨੇ ਕੇ. ਦੇ ਆਸੇ-ਪਾਸੇ ਨਿਗ੍ਹਾ ਮਾਰੀ ਜਿਵੇਂ ਕਿ ਉਸਦੇ ਬਾਰੇ ਕੋਈ ਤਾਰੀਫ਼ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੋਣ। ਉਸਦੇ ਅੰਦਰ ਹੁਣ ਜਿਵੇਂ ਉਮੀਦਾਂ ਠਾਠਾਂ ਮਾਰਨ ਲੱਗੀਆਂ ਸਨ ਅਤੇ ਹੁਣ ਉਹ ਆਪਣੇ ਗੋਡਿਆਂ ਨੂੰ ਇੱਧਰ-ਉੱਧਰ ਵਧੇਰੇ ਆਰਾਮਦੇਹ ਹਾਲਤ ਵਿੱਚ ਹਿਲਾਉਣ ਲੱਗਾ ਸੀ। ਜਦੋਂ ਉਹ ਵਕੀਲ ਦੇ ਅਗਲੇ ਸ਼ਬਦਾਂ ਨੂੰ ਸੁਣਨ ਲੱਗਾ ਤਾਂ ਇਹ ਵਧੇਰੇ ਸਪੱਸ਼ਟ ਵਿਖਾਈ ਦੇਣ ਲੱਗਾ।
"ਤੂੰ ਉਸ ਬਾਰੇ ਚੰਗਾ ਬੋਲ ਰਹੀ ਏਂ?" ਵਕੀਲ ਨੇ ਕਿਹਾ, "ਮੈਨੂੰ ਇਸੇ ਚੀਜ਼ ਨਾਲ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਜੱਜ ਨੇ ਜੋ ਵੀ ਕਹਿਣਾ ਸੀ ਉਹ ਨਾ ਤਾਂ ਬਲੌਕ ਦੇ ਲਈ ਚੰਗਾ ਸੀ ਅਤੇ ਨਾ ਹੀ ਉਸਦੇ ਮੁਕੱਦਮੇ ਲਈ।"
"ਚੰਗਾ ਨਹੀਂ?" ਲੇਨੀ ਨੇ ਪੁੱਛਿਆ, "ਇਹ ਕਿਵੇਂ ਹੋ ਸਕਦਾ ਹੈ?" ਬਲੌਕ ਧਿਆਨ ਨਾਲ ਲੇਨੀ ਵੱਲ ਵੇਖ ਰਿਹਾ ਸੀ, ਜਿਵੇਂ ਉਸਨੂੰ ਇਹ ਯਕੀਨ ਸੀ ਕਿ ਜੱਜ ਨੇ ਉਸਦੇ ਬਾਰੇ ਪਹਿਲਾਂ ਜਿਹੜੇ ਸ਼ਬਦ ਕਹੇ ਹਨ, ਉਨ੍ਹਾਂ ਦਾ ਪੁਨਰ-ਨਿਰਮਾਣ ਕਰ ਸਕਣ ਵਿੱਚ ਲੇਨੀ ਸਮਰੱਥ ਹੈ।
"ਚੰਗਾ ਨਹੀਂ," ਵਕੀਲ ਬੋਲਿਆ, "ਇੱਥੋਂ ਤੱਕ ਕਿ ਜਦੋਂ ਮੈ ਬਲੌਕ ਦੇ ਬਾਰੇ ਵਿੱਚ ਗੱਲਬਾਤ ਸ਼ੁਰੂ ਕੀਤੀ ਤਾਂ ਜੱਜ ਨੇ ਇਸਨੂੰ ਪਸੰਦ ਨਹੀਂ ਕੀਤਾ। "ਬਲੌਕ ਦੇ ਬਾਰੇ ਵਿੱਚ ਗੱਲ ਨਾ ਕਰ," ਜੱਜ ਬੋਲਿਆ ਸੀ। "ਉਹ ਮੇਰਾ ਮੁੱਦਈ ਹੈ," ਮੈਂ ਕਿਹਾ। "ਤੂੰ ਆਪਣਾ ਵਕਤ ਬਰਬਾਦ ਕਰ ਰਿਹਾ ਏਂ," ਉਸਨੇ ਦੁਹਰਾਇਆ। "ਮੈਂ ਇਸ ਤਰ੍ਹਾਂ ਨਹੀਂ ਸਮਝਦਾ," ਮੈਂ ਕਿਹਾ, "ਬਲੌਕ ਆਪਣੇ ਮੁਕੱਦਮੇ 'ਤੇ ਬਹੁਤ ਮਿਹਨਤ ਕਰ ਰਿਹਾ ਹੈ ਅਤੇ ਹਮੇਸ਼ਾ ਇਸਨੂੰ ਅੱਗੇ ਵਧਾਉਣ ਬਾਰੇ ਸੋਚਦਾ ਹੈ। ਉਹ ਅਕਸਰ ਮੇਰੇ ਘਰ ਪਿਆ ਰਹਿੰਦਾ ਹੈ, ਤਾਂ ਕਿ ਉਸਨੂੰ ਰੋਜ਼-ਰੋਜ਼ ਦਾ ਪਤਾ ਰਹੇ ਕਿ ਕੀ ਹੋ ਰਿਹਾ ਏ। ਇਸ ਤਰ੍ਹਾਂ ਦਾ ਉਤਸ਼ਾਹ ਅਸਾਧਾਰਨ ਹੈ। ਬੇਸ਼ੱਕ ਵਿਅਕਤੀ ਦੇ ਰੂਪ ਵਿੱਚ ਉਹ ਬਹੁਤਾ ਭਲਾ ਨਹੀਂ ਹੈ, ਉਸਦੀਆਂ ਆਦਤਾਂ ਬਹੁਤ ਬੁਰੀਆਂ ਹਨ ਅਤੇ ਉਹ ਗੰਦਾ ਹੈ, ਪਰ ਜਿੱਥੋਂ ਤੱਕ ਕਿਸੇ ਕਾਨੂੰਨੀ ਮੁਕੱਦਮੇ ਦਾ ਸਵਾਲ ਹੈ, ਇਸ ਵਿੱਚ ਉਸਦਾ ਕੋਈ ਮੁਕਾਬਲਾ ਨਹੀਂ ਹੈ।" ਮੈਂ 'ਕੋਈ ਮੁਕਾਬਲਾ' ਉੱਪਰ ਜਾਣ-ਬੁੱਝ ਕੇ ਵਧੇਰੇ ਜ਼ੋਰ ਦੇ ਰਿਹਾ ਸੀ। ਪਰ ਉਸਨੇ ਜਵਾਬ ਦਿੱਤਾ, "ਉਹ ਤਾਂ ਸਿਰਫ਼
255॥ ਮੁਕੱਦਮਾ