ਖਿਆਲ ਹਨ, ਜਿਨ੍ਹਾਂ ਨਾਲ ਕਿ ਬਹੁਤ ਵੱਡਾ ਢੇਰ ਲੱਗ ਸਕਦਾ ਹੈ, ਅਤੇ ਕੋਈ ਵਿਅਕਤੀ ਇਸ ਢੇਰ ਤੋਂ ਕੋਈ ਕਿਆਸ ਨਹੀਂ ਲਾ ਸਕਦਾ। ਉਦਾਹਰਨ ਦੇ ਲਈ, ਜਦੋਂ ਵੀ ਮੁਕੱਦਮਾ ਸ਼ੁਰੂ ਹੁੰਦਾ ਹੈ, ਤਾਂ ਜੱਜ ਉਸ ਕਾਰਵਾਈ ਨੂੰ ਮੇਰੇ ਤੋਂ ਵੱਖ ਨਜ਼ਰ ਨਾਲ ਵੇਖ ਰਿਹਾ ਹੁੰਦਾ ਅਤੇ ਉਸਦਾ ਨਜ਼ਰੀਆ ਵੀ ਵੱਖਰਾ ਹੋ ਸਕਦਾ ਹੈ, ਇਸ ਤੋਂ ਵਧੇਰੇ ਕੁੱਝ ਨਹੀਂ। ਇਹ ਤਾਂ ਪੁਰਾਣਾ ਰਿਵਾਜ ਹੈ ਕਿ ਇਸ ਕਾਰਵਾਈ ਦੇ ਦੌਰਾਨ ਕਿਸੇ ਖ਼ਾਸ ਪੜਾਅ ’ਤੇ ਆ ਕੇ ਘੰਟੀ ਵਜਾਈ ਜਾਂਦੀ ਹੈ। ਇਸ ਜੱਜ ਦਾ ਖਿਆਲ ਹੈ ਕਿ ਇਸਨੂੰ ਮੁਕੱਦਮੇ ਦੀ ਸ਼ੁਰੂਆਤ ਦਾ ਸੰਕੇਤ ਮੰਨਿਆ ਜਾਵੇ। ਹੁਣ ਮੈਂ ਸਾਰੀਆਂ ਦਲੀਲਾਂ ਦੇ ਖੁਲਾਸੇ ਵਿੱਚ ਤਾਂ ਨਹੀਂ ਜਾ ਸਕਦਾ, ਅਤੇ ਤੈਨੂੰ ਉਨ੍ਹਾਂ ਦੀ ਸਮਝ ਵੀ ਨਹੀਂ ਆਵੇਗੀ, ਬਸ, ਤੈਨੂੰ ਤਾਂ ਇਹ ਤੱਥ ਮੰਨ ਲੈਣਾ ਚਾਹੀਦਾ ਹੈ ਕਿ ਉਸਦੇ ਵਿਚਾਰਾਂ ਦੇ ਵਿਰੋਧ ਕਰਨ ਦੇ ਸਾਡੇ ਕੋਲ ਕਈ ਕਾਰਨ ਹਨ।"
ਸ਼ਰਮਿੰਦਾ ਹੋਇਆ ਬਲੌਕ ਬਿਸਤਰੇ 'ਤੇ ਪਏ ਇੱਕ ਕੰਬਲ ਦੇ ਰੇਸ਼ਿਆਂ ਵਿੱਚ ਆਪਣੀਆਂ ਉਂਗਲਾਂ ਫੇਰ ਰਿਹਾ ਸੀ, ਜੱਜ ਦੁਆਰਾ ਕਹੀਆਂ ਗੱਲਾਂ ਨਾਲ ਉਸਦੇ ਅੰਦਰ ਜਿਹੜਾ ਡਰ ਪੈਦਾ ਹੋ ਗਿਆ ਸੀ, ਇਸ ਨਾਲ ਉਹ ਵਕੀਲ ਦੇ ਮੁਕਾਬਲੇ ਆਪਣੇ ਹੇਠਲੇ ਦਰਜੇ ਨੂੰ ਵੀ ਕੁੱਝ ਸਮੇਂ ਲਈ ਭੁੱਲ ਗਿਆ ਸੀ, ਇਸ ਵੇਲੇ ਉਹ ਸਿਰਫ਼ ਆਪਣੇ ਬਾਰੇ ਸੋਚ ਰਿਹਾ ਸੀ। ਜੱਜ ਦੇ ਸ਼ਬਦਾਂ ਨੂੰ ਘੁਮਾਉਂਦਾ-ਫ਼ਿਰਾਉਂਦਾ ਕਈ-ਕਈ ਦ੍ਰਿਸ਼ਟੀਕੋਣਾਂ ਤੋਂ ਪਰਖਣ ਦੀ ਕੋਸ਼ਿਸ਼ ਕਰ ਰਿਹਾ ਸੀ।
"ਬਲੌਕ!" ਲੇਨੀ ਨੇ ਉਸਦਾ ਕਾਲਰ ਫੜ੍ਹਕੇ ਉਸਨੂੰ ਝਿੰਜੋੜਦੇ ਹੋਏ ਚਿਤਾਵਨੀ ਭਰੀ ਆਵਾਜ਼ ਵਿੱਚ ਕਿਹਾ, "ਉਸ ਕੰਬਲ ਦਾ ਖਹਿੜਾ ਛੱਡ ਅਤੇ ਵਕੀਲ ਦੀਆਂ ਗੱਲਾਂ ਸੁਣਦਾ ਜਾ।"
(ਇਹ ਭਾਗ ਅਧੂਰਾ ਛੱਡ ਦਿੱਤਾ ਗਿਆ ਸੀ।)
257॥ ਮੁਕੱਦਮਾ