ਉਹ ਸੁਨੇਹਾ ਦਿੱਤਾ ਨਹੀਂ ਲੱਗਦਾ ਸੀ। ਜਦੋਂ ਕੇ. ਸੁਆਗਤ ਕਮਰੇ ਵਿੱਚ ਪੁੱਜਾ ਤਾਂ ਕੁਰਸੀਆਂ ਵਿੱਚ ਧਸੇ ਹੋਏ ਦੋਵੇਂ ਆਦਮੀ ਉੱਠ ਖੜ੍ਹੇ ਹੋਏ। ਮੈਨੇਜਰ ਦੋਸਤਾਨਾ ਢੰਗ ਨਾਲ ਮੁਸਕੁਰਾਇਆ, ਜਾਹਰ ਤੌਰ 'ਤੇ ਕੇ. ਨੂੰ ਸਾਹਮਣੇ ਵੇਖ ਕੇ ਖੁਸ਼ ਸੀ, ਅਤੇ ਛੇਤੀ ਹੀ ਉਸਨੇ ਉਨ੍ਹਾਂ ਦੋਵਾਂ ਦੀ ਜਾਣ-ਪਛਾਣ ਕਰਾ ਦਿੱਤੀ। ਇਤਾਲਵੀ ਨੇ ਕੇ. ਦਾ ਗਰਮਜੋਸ਼ੀ ਨਾਲ ਫੜ੍ਹਿਆ ਅਤੇ ਮੁਸਕੁਰਾਉਂਦਾ ਹੋਇਆ ਬੋਲਿਆ ਕਿ ਕੋਈ ਤਾਂ ਸਵੇਰੇ ਛੇਤੀ ਉੱਠਣ ਦਾ ਆਦੀ ਹੈ। ਕੇ. ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਿ ਇਹ ਕਿਸਦੇ ਲਈ ਕਿਹਾ ਗਿਆ ਹੈ, ਕਿਉਂਕਿ ਇਹ ਇੱਕ ਪੁਰਾਣੀ ਕਹਾਵਤ ਸੀ, ਜਿਸਦੇ ਅਰਥ ’ਤੇ ਕੇ. ਨੂੰ ਰਤਾ ਵਧੇਰੇ ਗ਼ੌਰ ਕਰਨਾ ਪਿਆ ਸੀ। ਉਸਨੇ ਕੁੱਝ ਸੁਆਗਤੀ ਵਾਕਾਂ ਨਾਲ ਜਵਾਬ ਦਿੱਤਾ, ਇਨ੍ਹਾਂ ਨੂੰ ਇਤਾਲਵੀ ਨੇ ਇੱਕ ਹੋਰ ਹਾਸੇ ਨਾਲ ਗ੍ਰਹਿਣ ਕੀਤਾ। ਉਹ ਆਪਣੀਆਂ ਝਾੜੀਦਾਰ ਭੂਰੀਆਂ-ਨੀਲੀਆਂ ਮੁੱਛਾਂ ਨੂੰ ਵਾਰ-ਵਾਰ ਮਰੋੜ ਰਿਹਾ ਸੀ। ਇਸ ਮੁੱਛ ’ਤੇ ਸ਼ਾਇਦ ਖੁਸ਼ਬੂ ਲੱਗੀ ਸੀ, ਅਤੇ ਕੇ. ਉਸਦੇ ਕੋਲ ਜਾ ਕੇ ਉਸਨੂੰ ਸੁੰਘਣਾ ਚਾਹੁੰਦਾ ਸੀ। ਜਦੋਂ ਉਹ ਮੁੜ ਬੈਠ ਗਏ ਤਾਂ ਅਤੇ ਜਾਣ-ਪਛਾਣ ਵਾਲੀ ਗੱਲਬਾਤ ਰਤਾ ਤੁਰ ਪਈ ਤਾਂ ਕੇ. ਨੂੰ ਰਤਾ ਬੇਚੈਨੀ ਮਹਿਸੂਸ ਹੋਈ ਕਿ ਜਿਹੜੀ ਇਤਾਲਵੀ ਉਹ ਸੱਜਣ ਬੋਲ ਰਿਹਾ ਸੀ, ਉਹ ਉਸਦੇ ਕੁੱਝ ਟੁਕੜੇ ਹੀ ਸਮਝ ਪਾ ਰਿਹਾ ਸੀ। ਜਦੋਂ ਉਹ ਸ਼ਾਂਤੀ ਨਾਲ ਬੋਲਦਾ ਸੀ ਤਾਂ ਕੇ. ਲਗਭਗ ਪੂਰੀ ਗੱਲ ਸਮਝ ਪਾ ਰਿਹਾ ਸੀ, ਪਰ ਅਜਿਹੇ ਮੌਕੇ ਤਾਂ ਬਹੁਤ ਘੱਟ ਸਨ, ਜ਼ਿਆਦਾਤਰ ਤਾਂ ਇਤਾਲਵੀ ਦੇ ਮੂੰਹੋਂ ਸ਼ਬਦ ਫੁਹਾਰਿਆਂ ਦੇ ਵਾਂਗ ਫੁੱਟ ਰਹੇ ਸਨ ਅਤੇ ਕੇ, ਆਪਣਾ ਸਿਰ ਇਸ ਤਰ੍ਹਾਂ ਹਿਲਾ ਦਿੰਦਾ ਸੀ ਜਿਵੇਂ ਉਸਨੂੰ ਸਭ ਸਮਝ ਆ ਰਿਹਾ ਹੋਵੇ। ਜਦੋਂ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਤਾਂ ਉਹ ਅਕਸਰ ਇੱਕ ਉਪਭਾਸ਼ਾ ਵਰਤਣ ਲੱਗਦਾ ਸੀ, ਜਿਸਦਾ ਕਿ ਇਤਾਲਵੀ (ਜਿਹੜੀ ਕਿ ਕੇ., ਜਾਣਦਾ ਸੀ) ਨਾਲ ਕੋਈ ਸਬੰਧ ਨਾ ਹੋਵੇ। ਪਰ ਇਹ ਭਾਸ਼ਾ ਮੈਨੇਜਰ ਸਮਝ ਵੀ ਰਿਹਾ ਸੀ ਅਤੇ ਬੋਲ ਵੀ ਰਿਹਾ ਸੀ, ਅਤੇ ਅਜਿਹਾ ਕੁੱਝ ਤਾਂ ਸੀ ਜਿਸਦਾ ਕੇ. ਅੰਦਾਜ਼ਾ ਲਾ ਸਕਦਾ ਸੀ, ਕਿਉਂਕਿ ਉਹ ਇਤਾਲਵੀ ਸੱਜਣ ਦੱਖਣੀ ਇਟਲੀ ਦਾ ਰਹਿਣ ਵਾਲਾ ਸੀ, ਜਿੱਥੇ ਮੈਨੇਜਰ ਇੱਕ ਸਾਲ ਰਹਿ ਚੁੱਕਾ ਹੈ। ਕੇ. ਨੂੰ ਲੱਗਿਆ ਕਿ ਇਸ ਵਿਅਕਤੀ ਨਾਲ ਸੰਵਾਦ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਉਸਦੀ ਫ਼ਰਾਂਸੀਸੀ ਸਮਝ ਸਕਣਾ ਤਾਂ ਹੋਰ ਵੀ ਮੁਸ਼ਕਿਲ ਸੀ ਅਤੇ ਜੇਕਰ ਉਸਦੇ ਬੁੱਲ੍ਹਾਂ ਦੀ ਹਿੱਲਜੁਲ ਤੋਂ ਕੁੱਝ ਸਮਝ ਸਕਣ ਦੀ ਕੁੱਝ ਸੰਭਾਵਨਾ ਹੈ ਵੀ ਸੀ ਤਾਂ ਉਹ ਵੀ ਉਸਦੀਆਂ ਝਾੜੀਦਾਰ ਮੁੱਛਾਂ ਨੇ ਖ਼ਤਮ ਕਰ ਦਿੱਤੀ ਸੀ। ਕੇ. ਨੇ ਆਉਣ ਵਾਲੀ ਮੁਸ਼ਕਿਲ ਦਾ ਅੰਦਾਜ਼ਾ ਲਾ ਲਿਆ ਸੀ, ਅਤੇ
261॥ ਮੁਕੱਦਮਾ