ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/256

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਝ ਪਲਾਂ ਲਈ ਤਾਂ ਉਸਨੇ ਇਤਾਲਵੀ ਦੀਆਂ ਗੱਲਾਂ ਸਮਝਣਾ ਵੀ ਛੱਡ ਦਿੱਤਾ ਸੀ। ਜਦੋਂਕਿ ਮੈਨੇਜਰ ਜਿਹੜਾ ਉਸਨੂੰ ਇੰਨੇ ਸੌਖੇ ਢੰਗ ਨਾਲ ਸਮਝਾ ਰਿਹਾ ਸੀ, ਦਾ ਉੱਥੇ ਹੋਣਾ ਉਸਦੀ ਮਿਹਨਤ ਦਾ ਵਿਅਰਥ ਚਲੇ ਜਾਣ ਵਰਗਾ ਸੀ। ਉਸਨੇ ਆਪਣੇ ਆਪ ਨੂੰ ਸਿਰਫ਼ ਉੱਥੇ ਤੱਕ ਹੀ ਰੋਕੀ ਰੱਖਿਆ ਜਿੱਥੇ ਕਿ ਸਿਰਫ਼ ਇਹ ਵਿਖਾਈ ਦਿੰਦਾ ਸੀ ਕਿ ਉਹ ਇਤਾਲਵੀ ਆਪਣੀ ਡੂੰਘੀ ਕੁਰਸੀ ਵਿੱਚ ਆਰਾਮ ਨਾਲ ਧਸਿਆ ਹੋਇਆ ਸੀ ਅਤੇ ਵਾਰ ਵਾਰ ਆਪਣੀ ਛੋਟੀ ਤੰਗ ਜੈਕੇਟ ਨੂੰ ਅੱਗੇ ਪਿੱਛੇ ਖਿੱਚ ਦਿੰਦਾ ਸੀ ਅਤੇ ਕੇ. ਨੂੰ ਕੁੱਝ ਸਮਝਾਉਣ ਦੇ ਇਰਾਦੇ ਨਾਲ ਹੱਥ ਉੱਪਰ-ਹੇਠਾਂ ਕਰਦਾ ਹੋਇਆ ਬੋਲ ਦਿੰਦਾ ਸੀ। ਕੇ. ਕੁੱਝ ਵੀ ਸਮਝ ਨਹੀਂ ਪਾ ਰਿਹਾ ਸੀ ਹਾਲਾਂਕਿ ਕਾਫ਼ੀ ਅੱਗੇ ਤੱਕ ਝੁਕ ਕੇ ਉਹ ਉਸਦੇ ਹੱਥਾਂ ਦਾ ਅਧਿਐਨ ਕਰ ਰਿਹਾ ਸੀ। ਜਦੋਂ ਕੇ. ਯੰਤਰਿਕ ਤੌਰ 'ਤੇ ਉਸਦੇ ਹੱਥਾਂ ਨੂੰ ਇੱਧਰ-ਉੱਧਰ ਜਾਂਦਾ ਵੇਖ ਰਿਹਾ ਸੀ ਤਾਂ ਉਸਦੀ ਪਹਿਲਾਂ ਵਾਲੀ ਥਕਾਵਟ ਮੁੜ ਆਈ ਅਤੇ ਖੌਫ਼ਨਾਕ ਢੰਗ ਨਾਲ, ਪਰ ਚੰਗੀ ਕਿਸਮਤ ਕਿ ਸਹੀ ਸਮੇਂ 'ਤੇ, ਉਹ ਬਿਨ੍ਹਾਂ ਕੁੱਝ ਸੋਚੇ-ਸਮਝੇ ਉੱਠਣ ਲੱਗਾ ਸੀ, ਅਤੇ ਉੱਥੋਂ ਚਲਾ ਜਾਣ ਵਾਲਾ ਸੀ। ਉਸੇ ਸਮੇਂ ਇਤਾਲਵੀ ਨੇ ਆਪਣੀ ਘੜੀ ਵੇਖੀ ਅਤੇ ਉੱਛਲ ਪਿਆ। ਮੈਨੇਜਰ ਨੂੰ ਅਲਵਿਦਾ ਕਹਿਣ ਤੋਂ ਪਿੱਛੋਂ ਉਹ ਕੇ. ਦੇ ਕੋਲ ਆ ਗਿਆ। ਇੰਨਾ ਕੋਲ ਕਿ ਕੇ. ਨੂੰ ਹਿੱਲਣ ਲਈ ਵੀ ਕੁਰਸੀ ਪਿੱਛੇ ਧੱਕ ਕੇ ਜਗ੍ਹਾ ਬਣਾਉਣੀ ਪਈ। ਮੈਨੇਜਰ ਨੇ ਕੇ. ਦੀਆਂ ਅੱਖਾਂ ਵਿੱਚ ਉੱਭਰ ਆਏ ਵਿਚਾਰਾਂ ਤੋਂ ਸਪੱਸ਼ਣ ਜਾਣ ਲਿਆ ਸੀ ਕਿ ਇਤਾਲਵੀ ਭਾਸ਼ਾ ਤੋਂ ਉਹ ਖ਼ਾਸ ਉਚਾਰਨ ਕੇ. ਨੂੰ ਪਰੇਸ਼ਾਨ ਕਰ ਰਿਹਾ ਸੀ, ਹੁਣ ਉਹ ਵੀ ਗੱਲਬਾਤ ਵਿੱਚ ਸ਼ਾਮਿਲ ਹੋ ਗਿਆ ਸੀ, ਪਰ ਉਹ ਇੰਨੀ ਚਾਲਾਕੀ ਅਤੇ ਸੱਜਣਤਾ ਨਾਲ ਇਹ ਸਭ ਕਰ ਰਿਹਾ ਸੀ ਕਿ ਜਿਵੇਂ ਉਹ ਇਤਾਲਵੀ ਨੂੰ ਸਲਾਹ ਦੇ ਰਿਹਾ ਹੋਵੇ, ਜਦੋਂ ਕਿ ਉਹ ਇਨ੍ਹਾਂ ਗੱਲਾਂ ਦਾ ਸਾਫ਼ਸਾਫ਼ ਮਤਲਬ ਕੇ. ਨੂੰ ਸਮਝਾ ਰਿਹਾ ਸੀ ਜੋ ਕਿ ਇਤਾਲਵੀ ਅਣਥੱਕ ਤਰੀਕੇ ਨਾਲ ਬੋਲ ਰਿਹਾ ਸੀ। ਕੇ. ਨੂੰ ਮਹਿਸੂਸ ਹੋਇਆ ਕਿ ਨੇੜਲੇ ਭਵਿੱਖ ਦੇ ਲਈ ਇਤਾਲਵੀ ਦੇ ਕੋਲ ਉਸਦੇ ਕਾਰੋਬਾਰ ਬਾਰੇ ਧਿਆਨ ਦੇਣ ਯੋਗ ਕੁੱਝ ਮਸਲੇ ਹਨ ਅਤੇ ਉਸਨੂੰ ਡਰ ਸੀ ਕਿ ਉਸਦੇ ਕੋਲ ਕਿਸੇ ਤਰ੍ਹਾਂ ਵੀ ਵਧੇਰੇ ਸਮਾਂ ਉਪਲਬਧ ਨਹੀਂ ਹੈ, ਅਤੇ ਨਾ ਹੀ ਉਸਦੀ ਸ਼ਹਿਰ ਦੀਆਂ ਸਾਰੀਆਂ ਥਾਵਾਂ ਵਿੱਚੋਂ ਅਫ਼ਰਾ-ਤਫ਼ਰੀ ਨਾਲ ਲੰਘਣ ਦੀ ਹੀ ਸੀ, ਅਤੇ ਉਸਨੇ ਸਿਰਫ਼ ਇਹ ਤੈਅ ਕਰ ਲਿਆ ਸੀ, ਜੇ ਕੇ. ਸਹਿਮਤ ਹੋ ਗਿਆ ਤਾਂ, ਉਹ ਵੱਡਾ ਗਿਰਜਾਘਰ ਵੇਖਣਾ ਚਾਹੁੰਦਾ ਹੈ, ਅਤੇ ਇਹ ਉਹ ਪੂਰਾ ਸਮਾਂ ਲੈ ਕੇ ਵੇਖੇਗਾ। ਉਹ ਅਜਿਹੇ ਪੜ੍ਹੇ-ਲਿਖੇ ਅਤੇ ਸੋਹਣੇ ਵਿਅਕਤੀ ਦੀ ਸੰਗਤ ਵਿੱਚ

262॥ ਮੁਕੱਦਮਾ