ਕੇ. ਇੱਕ ਹੀ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ ਸੀ, ਉਹ ਸੀ ਤਰਸ, ਜਿਹੜਾ ਕਿ ਨਾ ਤਾਂ ਉਸਨੇ ਮੰਗਿਆ ਸੀ ਅਤੇ ਨਾ ਹੀ ਉਸਨੂੰ ਇਸਦੀ ਉਮੀਦ ਸੀ। ਉਸਨੇ ਦੋ ਸ਼ਬਦਾਂ ਨਾਲ ਅਲਵਿਦਾ ਕਹੀ, ਪਰ ਜਦੋਂ ਉਹ ਰਿਸੀਵਰ ਰੱਖ ਰਿਹਾ ਸੀ ਤਾਂ ਬੋਲਿਆ, ਅੱਧਾ ਆਪਣੇ ਲਈ ਅਤੇ ਅੱਧਾ ਉਸ ਕੁੜੀ ਦੇ ਲਈ ਜਿਹੜੀ ਟੈਲੀਫ਼ੋਨ ਦੇ ਦੂਜੇ ਪਾਸੇ ਸੀ ਪਰ ਹੁਣ ਉਸਨੂੰ ਸੁਣ ਨਹੀਂ ਸਕਦੀ ਸੀ-
"ਹਾਂ ਉਹ ਮੈਨੂੰ ਤੰਗ ਕਰ ਰਹੇ ਹਨ।"
ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਸਮੇਂ 'ਤੇ ਵਾਪਸ ਨਾ ਆਉਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਸੀ। ਉਹ ਟੈਕਸੀ ਵਿੱਚ ਗਿਆ, ਸਮੇਂ ਵਿੱਚ ਹੀ ਐਲਬਮ ਦੀ ਯਾਦ ਆਈ, ਜਿਸਨੂੰ ਵਾਪਸ ਦਿੱਤੇ ਜਾਣ ਦਾ ਮੌਕਾ ਉਸਨੂੰ ਨਹੀਂ ਮਿਲ ਸਕਿਆ ਸੀ, ਇਸ ਲਈ ਉਹ ਉਸਨੂੰ ਨਾਲ ਲੈ ਆਇਆ ਸੀ। ਇਹ ਉਸਦੇ ਗੋਡਿਆਂ 'ਤੇ ਟਿਕੀ ਹੋਈ ਸੀ, ਅਤੇ ਪੂਰੇ ਸਫ਼ਰ ਦੇ ਦੌਰਾਨ ਉਹ ਉਸਨੂੰ ਆਪਣੀਆਂ ਉਂਗਲਾਂ ਦੇ ਨਾਲ ਬੇਚੈਨੀ ਨਾਲ ਥਾਪੜਦਾ ਰਿਹਾ ਸੀ। ਮੀਂਹ ਰੁਕ ਗਿਆ ਸੀ, ਪਰ ਨਮੀ, ਠੰਡ ਤੇ ਹਨੇਰਾ ਸੀ, ਉਹ ਵੱਡੇ ਗਿਰਜਾਘਰ ਵਿੱਚ ਕੁੱਝ ਵਧੇਰੇ ਨਹੀਂ ਵੇਖ ਸਕਣਗੇ, ਅਤੇ ਠੰਡੇ ਪੱਥਰਾਂ 'ਤੇ ਬਹੁਤੀ ਦੇਰ ਖੜ੍ਹੇ ਰਹਿਣਾ ਕੇ. ਦੇ ਜ਼ੁਕਾਮ ਦੇ ਲਈ ਘਾਤਕ ਸੀ। ਗਿਰਜਾਘਰ ਦਾ ਹਾਲ ਬਿਲਕੁਲ ਖ਼ਾਲੀ ਸੀ, ਅਤੇ ਕੇ. ਨੂੰ ਯਾਦ ਸੀ, ਕਿ ਬਚਪਨ ਵਿੱਚ ਵੀ ਉਸਨੂੰ ਇਸਨੇ ਕਿਸ ਤਰ੍ਹਾਂ ਖਿੱਚਿਆ ਸੀ। ਗ਼ਲੀ ਦੇ ਆਸ-ਪਾਸ ਦੇ ਘਰਾਂ ਦੇ ਪਰਦੇ ਹਮੇਸ਼ਾ ਡਿੱਗੇ ਰਹਿੰਦੇ ਸਨ ਅਤੇ ਅੱਜ ਜੋ ਵੀ ਮੌਸਮ ਸੀ, ਇਸਦੇ ਅਨੁਸਾਰ ਅੱਜ ਵੀ ਉਸੇ ਤਰ੍ਹਾਂ ਹੀ ਸਨ। ਗਿਰਜਾਘਰ ਖਾਲੀ ਸੀ ਕਿਉਂਕਿ ਅੱਜ ਇੱਥੇ ਆਉਣ ਬਾਰੇ ਕਿਸੇ ਨੇ ਨਹੀਂ ਸੋਚਿਆ ਸੀ। ਕੇ. ਕਿਨਾਰਿਆਂ ਵਿੱਚ ਤੇਜ਼ੀ ਨਾਲ ਤੁਰਦਾ ਗਿਆ। ਉਸਦਾ ਇੱਕ ਬੁੱਝੀ ਔਰਤ ਤੋਂ ਬਿਨ੍ਹਾਂ ਕਿਸੇ ਨਾਲ ਸਾਹਮਣਾ ਨਹੀਂ ਹੋਇਆ। ਉਹ ਔਰਤ ਗਰਮ ਸ਼ਾਲ ਵਿੱਚ ਲਿਪਟੀ ਸੀ। ਉਹ 'ਵਰਜਨ’ ਦੀ ਇੱਕ ਮੂਰਤੀ ਦੇ ਕੋਲ ਝੁਕੀ ਉਸਨੂੰ ਗਹੁ ਨਾਲ ਵੇਖ ਰਹੀ ਸੀ। ਇਸਦੇ ਅੱਗੇ ਉਸਨੂੰ ਲਗੜਾਉਂਦਾ ਹੋਇਆ ਗਿਰਜੇ ਦਾ ਇੱਕ ਸੇਵਾਦਾਰ ਵਿਖਾਈ ਦਿੱਤਾ ਜੋ ਕਿ ਸਾਹਮਣੇ ਦੀ ਕੰਧ ਵਿੱਚ ਬੂਹੇ ਵਿੱਚ ਗਾਇਬ ਹੋ ਗਿਆ।
ਕੇ. ਤਾਂ ਉੱਥੇ ਸਹੀ ਵਕਤ 'ਤੇ ਪਹੁੰਚ ਗਿਆ ਸੀ। ਅਜੇ ਤੱਕ ਦਸ ਹੀ ਵੱਜੇ ਸਨ, ਪਰ ਇਤਾਲਵੀ ਅਜੇ ਤੱਕ ਨਹੀਂ ਆਇਆ ਸੀ। ਕੇ. ਮੁੜਕੇ ਅੰਦਰ ਦਾਖਲ ਹੋਣ ਵਾਲੇ ਬੂਹੇ ਦੇ ਕੋਲ ਆ ਗਿਆ ਸੀ, ਜਿੱਥੇ ਉਹ ਕੁੱਝ ਦੇਰ ਖੜ੍ਹਾ ਰਿਹਾ। ਫ਼ਿਰ ਉਸਨੇ ਗਿਰਜਾਘਰ ਦੇ ਦੁਆਲੇ ਇੱਕ ਚੱਕਰ ਲਾਇਆ ਤਾਂਕਿ ਉਹ ਪੱਕਾ ਕਰ ਸਕੇ
265॥ ਮੁਕੱਦਮਾ