ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/260

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਉਹ ਕਿਸੇ ਦੂਜੇ ਦਰਵਾਜ਼ੇ 'ਤੇ ਤਾਂ ਨਹੀਂ ਖੜ੍ਹਾ ਹੈ। ਪਰ ਉੱਥੇ ਵੀ ਕੋਈ ਨਹੀਂ ਸੀ। ਸ਼ਾਇਦ ਸਮੇਂ ਦੇ ਬਾਰੇ ਵਿੱਚ ਮੈਨੇਜਰ ਦਾ ਅੰਦਾਜ਼ਾ ਗ਼ਲਤ ਸੀ। ਕੋਈ ਇਸ ਆਦਮੀ ਨੂੰ ਚੰਗੀ ਤਰ੍ਹਾਂ ਕਿਵੇਂ ਸਮਝੇ? ਜਿਵੇਂ ਕਿ ਲੱਗ ਰਿਹਾ ਹੈ ਕੇ. ਨੂੰ ਘੱਟ ਤੋਂ ਘੱਟ ਉਸਦੇ ਲਈ ਅੱਧੇ ਘੰਟੇ ਦੀ ਉਡੀਕ ਕਰਨੀ ਪੈਣੀ ਹੈ। ਥਕਾਵਟ ਮਹਿਸੂਸ ਕਰਦੇ ਹੋਏ ਨੂੰ ਕੇ. ਨੂੰ ਲੱਗਿਆ ਕਿ ਉਸਨੂੰ ਬੈਠ ਜਾਣਾ ਚਾਹੀਦਾ ਹੈ। ਉੱਥੇ ਇੱਕ ਪੌੜੀ ਤੇ ਉਸਨੇ ਦਰੀ ਦਾ ਇੱਕ ਟੁਕੜਾ ਵੇਖਿਆ, ਜਿਸਨੂੰ ਉਹ ਆਪਣੇ ਪੈਰ ਨਾਲ ਧੱਕ ਕੇ ਕੰਧ ਦੇ ਕੋਲ ਤੱਕ ਲੈ ਗਿਆ, ਆਪਣਾ ਕੋਟ ਸਰੀਰ ਦੇ ਦੁਆਲੇ ਵਲੇਟਿਆ, ਕਾੱਲਰ ਉੱਪਰ ਚੁੱਕੇ ਅਤੇ ਬੈਠ ਗਿਆ। ਸਮਾਂ ਗੁਜ਼ਾਰਨ ਦੇ ਲਈ ਉਸਨੇ ਐਲਬਮ ਖੋਲ੍ਹੀ ਅਤੇ ਕੁੱਝ ਪੰਨੇ ਪਲਟੇ, ਪਰ ਉਸਨੂੰ ਛੇਤੀ ਹੀ ਰੁਕ ਜਾਣਾ ਪਿਆ, ਕਿਉਂਕਿ ਅਚਾਨਕ ਇੰਨਾ ਹਨੇਰਾ ਹੋ ਗਿਆ ਸੀ ਕਿ ਜਦੋਂ ਉਸਨੇ ਸਿਰ ਚੁੱਕ ਕੇ ਗਿਰਜਾਘਰ ਦੇ ਪਿਛਵਾੜੇ ਵੇਖਿਆ ਤਾਂ ਉਸਨੂੰ ਕੁੱਝ ਵੀ ਸਾਫ਼-ਸਾਫ਼ ਵਿਖਾਈ ਨਾ ਦਿੱਤਾ।

ਕੁੱਝ ਦੂਰੀ ਤੇ ਇੱਕ ਉੱਚੀ ਥਾਂ 'ਤੇ ਮੋਮਬੱਤੀਆਂ ਦੇ ਇੱਕ ਤਿਕੋਣ ਦੀ ਲੋਅ ਟਿਮਟਿਮਾ ਰਹੀ ਸੀ। ਕੇ. ਪੱਕੇ ਤੌਰ 'ਤੇ ਨਹੀਂ ਕਹਿ ਸਕਦਾ ਸੀ ਕਿ ਉਸਨੇ ਇਨ੍ਹਾਂ ਨੂੰ ਪਹਿਲਾਂ ਵੀ ਵੇਖਿਆ ਹੈ। ਸ਼ਾਇਦ ਉਹ ਹੁਣੇ ਹੀ ਜਗਾਈਆਂ ਗਈਆਂ ਸਨ। ਪਾਦਰੀ ਦੇ ਅੱਗੇ ਝੰਡਾ ਲੈ ਕੇ ਚੱਲਣ ਵਾਲੇ ਆਪਣੇ ਪੇਸ਼ੇ ਤੋਂ ਹੀ ਚੋਰੀ ਕਰਨ ਵਾਲੇ ਲੋਕ ਹਨ ਅਤੇ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਵੇਖਿਆ ਜਾ ਸਕਦਾ ਹੈ। ਕੇ. ਨੇ ਘੁੰਮ ਕੇ ਵੇਖਿਆ ਕਿ ਉਸਦੇ ਪਿੱਛੇ ਵੀ ਇੱਕ ਮੋਮਬੱਤੀ ਜਲ ਰਹੀ ਹੈ। ਇਹ ਇੱਕ ਲੰਮੀ ਮੋਟੀ ਮੋਮਬੱਤੀ ਸੀ, ਜਿਹੜੀ ਇੱਕ ਖੰਭੇ ਨਾਲ ਬੰਨ੍ਹੀ ਹੋਈ ਸੀ। ਹਾਲਾਂਕਿ ਇਹ ਖੂਬਸੂਰਤ ਸੀ ਪਰ ਹਨੇਰੇ ਕੋਨਿਆਂ ਵਿੱਚ ਛਾਏ ਹੋਏ ਦੂਜੇ ਟੁਕੜਿਆਂ ਨੂੰ ਰੌਸ਼ਨੀ ਕਰਨ ਦੇ ਇਹ ਨਾਕਾਫ਼ੀ ਸੀ। ਅਸਲ ਵਿੱਚ ਇਸ ਨਾਲ ਹਨੇਰੇ ਵੱਧ ਗਿਆ ਸੀ। ਉਸ ਇਤਾਲਵੀ ਦੇ ਲਿਹਾਜ ਨਾਲ ਇਹ ਅਸੱਭਿਅਕ ਸੀ ਕਿ ਉਹ ਅਜੇ ਤੱਕ ਨਹੀਂ ਪੁੱਜਾ ਸੀ, ਕਿਉਂਕਿ ਹੁਣ ਕੁੱਝ ਵੀ ਵੇਖ ਸਕਣਾ ਨਾਮੁਮਕਿਨ ਸੀ। ਹੁਣ ਤਾਂ ਹਾਲਤ ਇਹ ਸੀ ਕਿ ਕਿਸੇ ਵੀ ਚੀਜ਼ ਨੂੰ ਹੁਣ ਕੇ. ਦੀ ਟਾਰਚ ਦਾ ਸਹਾਰਾ ਲੈ ਕੇ ਟੁਕੜਾ-ਟੁਕੜਾ ਹੀ ਵੇਖਿਆ ਜਾ ਸਕਦਾ ਸੀ। ਇਸ ਤਰੀਕੇ ਦਾ ਨਤੀਜਾ ਕੀ ਹੋ ਸਕਦਾ ਸੀ, ਇਹ ਵੇਖਣ ਲਈ ਕੇ. ਇੱਕ ਕਿਨਾਰੇ ਤੱਕ ਗਿਆ ਅਤੇ ਪੌੜੀ 'ਤੇ ਕੁੱਝ ਕਦਮ ਉੱਪਰ ਚੜ੍ਹ ਕੇ ਉਸਨੇ ਟਾਰਚ ਦੀ ਰੌਸ਼ਨੀ ਨਾਲ ਕੁੱਝ ਟੁਕੜੇ ਵੇਖਣੇ ਚਾਹੇ। ਪਰ ਜਮ੍ਹਾਂਖਾਨੇ ਵਿੱਚ ਟੰਗੇ ਹੋਏ ਲੈਂਪ ਦੀ ਰੌਸ਼ਨੀ ਨੇ ਅੜਿੱਕਾ ਪਾ ਦਿੱਤਾ। ਕੁੱਝ ਅੰਦਾਜ਼ੇ ਨਾਲ ਉਸਨੇ ਜਿਹੜੀ ਪਹਿਲੀ ਚੀਜ਼ ਵੇਖੀ, ਉਹ ਤਸਵੀਰ ਦੇ ਇੱਕ ਕੋਨੇ ਵਿੱਚ

266॥ ਮੁਕੱਦਮਾ