ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/262

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚਿਆ। ਕੀ ਮੈਂ ਉਸਨੂੰ ਰਹੱਸਮਈ ਵਿਖਾਈ ਦੇ ਰਿਹਾ ਹਾਂ? ਕੀ ਉਹ ਬਖਸ਼ੀਸ਼ ਚਾਹੁੰਦਾ ਹੈ? ਪਰ ਜਦੋਂ ਉਸ ਆਦਮੀ ਨੇ ਇਹ ਮਹਿਸੂਸ ਕੀਤਾ ਕਿ ਕੇ. ਨੇ ਉਸਨੂੰ ਵੇਖ ਲਿਆ ਹੈ ਤਾਂ ਉਸਨੇ ਆਪਣੇ ਸੱਜੇ ਹੱਥ ਨਾਲ ਕਿਸੇ ਅਣਜਾਣ ਜਿਹੀ ਦਿਸ਼ਾ ਵਿੱਚ ਇਸ਼ਾਰਾ ਕੀਤਾ, ਜਦੋਂ ਕਿ ਅਜੇ ਤੱਕ ਉਹ ਉਸੇ ਡੱਬੇ ਨੂੰ ਉਂਗਲਾਂ ਵਿੱਚ ਨੱਪ ਕੇ ਖੜ੍ਹਾ ਸੀ। ਇਹ ਪਤਾ ਲਾਉਣਾ ਕਾਫ਼ੀ ਮੁਸ਼ਕਿਲ ਸੀ ਕਿ ਆਖਰ ਉਸਦੇ ਇਸ਼ਾਰਿਆਂ ਦਾ ਕੀ ਮਤਲਬ ਸੀ, ਇਸ ਲਈ ਕੇ. ਨੇ ਕੁੱਝ ਦੇਰ ਤੱਕ ਉਡੀਕ ਕੀਤੀ, ਪਰ ਸੇਵਾਦਾਰ ਇਸ਼ਾਰੇ ਕਰਦਾ ਰਿਹਾ ਅਤੇ ਇਨ੍ਹਾਂ ਨੂੰ ਪੱਕਾ ਕਰਨ ਦੇ ਇਰਾਦੇ ਨਾਲ ਆਪਣਾ ਸਿਰ ਹਿਲਾਉਂਦਾ ਰਿਹਾ।

"ਆਖਰ ਇਹ ਆਦਮੀ ਚਾਹੁੰਦਾ ਕੀ ਹੈ?" ਕੇ, ਬਹੁਤ ਹੌਲ਼ੀ ਜਿਹੀ ਬੋਲਿਆ। ਵੱਡੇ ਗਿਰਜਾਘਰ ਦੇ ਅੰਦਰ ਉੱਚੀ ਬੋਲਣ ਦੀ ਉਸਦੀ ਹਿੰਮਤ ਨਹੀਂ ਹੋ ਰਹੀ ਸੀ। ਫ਼ਿਰ ਉਸਨੇ ਆਪਣਾ ਬਟੂਆ ਕੱਢਿਆ ਅਤੇ ਕੁੱਝ ਸਤਰਾਂ ਲੰਘ ਕੇ ਉਸ ਆਦਮੀ ਦੇ ਕੋਲ ਪਹੁੰਚ ਗਿਆ। ਪਰ ਸੇਵਾਦਾਰ ਨੇ ਕੇ. ਦੇ ਵੱਲ ਹੱਥ ਹਿਲਾਇਆ, ਆਪਣੇ ਮੋਢੇ ਉਤਾਂਹ ਕੀਤੇ ਅਤੇ ਉੱਥੋਂ ਖਿਸਕ ਗਿਆ। ਛੋਟੇ ਹੁੰਦਿਆਂ ਕੇ. ਇੱਕ ਘੋੜਸਵਾਰ ਦੀ ਨਕਲ ਕਰਦਾ ਰਿਹਾ ਸੀ ਅਤੇ ਇਸ ਵਿੱਚ ਉਹ ਉਸਦੇ ਲੰਗੜਾਅ ਵਰਗੀ ਤੋਰ ਤੁਰਦਾ ਸੀ। "ਇਹ ਬੁੱਢਾ ਆਦਮੀ ਬੱਚਿਆਂ ਵਰਗਾ ਹੈ," ਕੇ. ਨੇ ਸੋਚਿਆ, ਜਿਸਦੇ ਕੋਲ ਗਿਰਜੇ ਵਿੱਚ ਸੇਵਾ ਕਰਨ ਤੋਂ ਬਿਨ੍ਹਾਂ ਹੋਰ ਅਕਲ ਹੀ ਨਹੀਂ ਹੈ। ਜ਼ਰਾ ਵੇਖੋ ਕਿ ਮੇਰੇ ਰੁਕ ਜਾਣ 'ਤੇ ਉਹ ਕਿਵੇਂ ਰੁਕ ਜਾਂਦਾ ਹੈ, ਅਤੇ ਉਹ ਖੜ੍ਹਾ ਰਹਿ ਕੇ ਇਹ ਵੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਤੁਰ ਰਿਹਾ ਹਾਂ ਜਾਂ ਨਹੀਂ। ਮਨ ਹੀ ਮਨ ਹੱਸਦੇ ਹੋਏ ਕੇ. ਉਸਦਾ ਪਿੱਛਾ ਕਰਦਾ ਰਿਹਾ। ਉਹ ਬੁੱਢਾ ਕੁੱਝ ਇਸ਼ਾਰੇ ਕਰਦਾ ਹੋਇਆ ਹੁਣ ਰੁਕਿਆ ਨਹੀਂ, ਪਰ ਕੇ. ਵੀ ਜਾਣ ਬੁੱਝ ਕੇ ਪਿੱਛੇ ਨਹੀਂ ਮੁੜਿਆ। ਪਰ ਸੇਵਾਦਾਰ ਤੁਰਦਾ ਗਿਆ ਅਤੇ ਕੇ. ਦਾ ਉਸਦਾ ਪਿੱਛਾ ਕਰਦੇ ਰਹਿਣਾ ਮੁਸ਼ਕਿਲ ਹੋ ਗਿਆ। ਕੇ. ਰੁਕ ਗਿਆ ਕਿਉਂਕਿ ਉਹ ਇਸ ਬੁੱਢੇ ਸੇਵਾਦਾਰ ਨੂੰ ਵਧੇਰੇ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ਅਤੇ ਇਸਤੋਂ ਇਲਾਵਾ ਉਹ ਉਸਨੂੰ ਪੂਰੀ ਤਰ੍ਹਾਂ ਡਰਾ ਕੇ ਭਜਾਉਣਾ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਅਜੇ ਵੀ ਉਸ ਇਤਾਲਵੀ ਦੀ ਇੱਥੇ ਆਉਣ ਦੀ ਸੰਭਾਵਨਾ ਸੀ।

ਜਦੋਂ ਉਹ ਗਿਰਜੇ ਦੇ ਮੱਧ ਭਾਗ ਵਿੱਚ ਵਾਪਸ ਆਇਆ, ਜਿੱਥੇ ਇਕ ਸੀਟ 'ਤੇ ਉਸਨੇ ਐਲਬਮ ਰੱਖੀ ਸੀ, ਤਾਂ ਉਸਨੇ ਖੰਭੇ ਦੇ ਕੋਲ ਧਰਮ-ਉਪਦੇਸ਼ਕ ਦਾ ਇੱਕ ਛੋਟਾ ਜਿਹਾ ਉਪਦੇਸ਼-ਮੰਚ ਇੱਕ ਕਿਨਾਰੇ ਵਿੱਚ ਵੇਖਿਆ, ਜਿਹੜਾ ਗਿਰਜੇ

268॥ ਮੁਕੱਦਮਾ