ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/263

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਪੂਰਬੀ ਭਾਗ ਨਾਲ ਲੱਗਿਆ ਹੋਇਆ ਸੀ। ਇਹ ਉਪਦੇਸ਼-ਮੰਚ ਬਿਲਕੁਲ ਸਾਧਾਰਨ ਸੀ ਅਤੇ ਇਕ ਸਪਾਟ ਪੀਲੇ ਪੱਥਰ ਦਾ ਬਣਿਆ ਹੋਇਆ ਸੀ। ਇਹ ਇੰਨਾ ਛੋਟਾ ਸੀ ਕਿ ਕੁੱਝ ਦੂਰੀ ਤੋਂ ਵੇਖਣ 'ਤੇ ਇਹ ਖਾਲੀ ਪੂਜਾ ਵਾਲੀ ਜਗ੍ਹਾ ਦੀ ਤਰ੍ਹਾਂ ਲੱਗਦਾ ਸੀ, ਜੋ ਕਿਸੇ ਸੰਤ ਦੀ ਮੂਰਤੀ ਰੱਖਣ ਦੇ ਲਈ ਬਣਾਇਆ ਗਿਆ ਲੱਗਦਾ ਸੀ। ਪੱਕੇ ਤੌਰ 'ਤੇ ਪ੍ਰਚਾਰਕ ਜੰਗਲੇ ਵਿੱਚੋਂ ਇਕ ਕਦਮ ਪੁੱਟ ਕੇ ਵਾਪਿਸ ਨਹੀਂ ਆ ਸਕਦਾ ਸੀ ਅਤੇ ਇਸ 'ਤੇ ਲੱਗਿਆ ਪੱਥਰ ਇੱਕ ਦਮ ਨੀਵਾਂ ਅਤੇ ਅੱਗੇ ਵੱਲ ਨੂੰ ਮੁੜਿਆ ਹੋਇਆ ਸੀ, ਕੁੱਝ ਇਸ ਤਰ੍ਹਾਂ ਕਿ ਇਕ ਔਸਤ ਕੱਦ ਦਾ ਆਦਮੀ ਇਸ 'ਤੇ ਸਿੱਧਾ ਖੜ੍ਹਾ ਨਹੀਂ ਹੋ ਸਕਦਾ ਸੀ ਅਤੇ ਉਸਨੂੰ ਹਮੇਸ਼ਾ ਝੁਕੇ ਰਹਿਣਾ ਪੈ ਸਕਦਾ ਸੀ। ਇਹ ਸਭ ਇਸ ਤਰ੍ਹਾਂ ਬਣਾਇਆ ਗਿਆ ਜਾਪਦਾ ਸੀ ਕਿ ਜਿਵੇਂ ਪ੍ਰਚਾਰਕ ਨੂੰ ਤੰਗ ਕਰਨ ਲਈ ਬਣਾਇਆ ਗਿਆ ਹੋਵੇ। ਇਹ ਤੈਅ ਕਰ ਸਕਣਾ ਅਸੰਭਵ ਸੀ ਕਿ ਜਦੋਂ ਉੱਥੇ ਵੱਡਾ ਅਤੇ ਸੋਹਣਾ ਉਪਦੇਸ਼ਕ-ਮੰਚ ਮੌਜੂਦ ਸੀ, ਤਾਂ ਇਸਦੀ ਕੀ ਲੋੜ ਸੀ।

ਦਰਅਸਲ ਕੇ. ਦਾ ਧਿਆਨ ਇਸ ਛੋਟੇ ਆਸਣ ਦੇ ਵੱਲ ਬਿਲਕੁਲ ਹੀ ਨਾ ਗਿਆ ਹੁੰਦਾ, ਜੇਕਰ ਉਸਦੇ ਉੱਪਰ ਇੱਕ ਲੈਂਪ ਨਾ ਲੱਗਾ ਹੁੰਦਾ। ਇੱਕ ਅਜਿਹਾ ਲੈਂਪ ਜਿਸਦਾ ਆਮ ਤੌਰ 'ਤੇ ਮਤਲਬ ਹੁੰਦਾ ਹੈ ਕਿ ਹੁਣੇ ਕੋਈ ਉਪਦੇਸ਼ ਦਿੱਤਾ ਜਾਵੇਗਾ। ਪਰ ਹੁਣ ਤਾਂ ਉਸ ਖਾਲੀ ਚਰਚ ਕੋਈ ਉਪਦੇਸ਼ ਦੇਣ ਵਾਲਾ ਨਹੀਂ ਸੀ। ਕੇ. ਨੇ ਪੌੜ੍ਹੀਆਂ ਤੋਂ ਹੇਠਾਂ ਵੇਖਿਆ, ਜਿਹੜੀਆਂ ਕਿ ਧਾਰਮਿਕ ਮੰਚ ਤੱਕ ਘੁਮਾਅਦਾਰ ਬਣੀਆਂ ਹੋਈਆਂ ਸਨ ਅਤੇ ਇੰਨੀਆਂ ਤੰਗ ਸਨ ਜਿਵੇਂ ਕਿ ਆਦਮੀਆਂ ਦੇ ਚੜ੍ਹਨ ਲਈ ਨਾ ਹੋ ਕੇ ਖੰਬੇ ਦੀ ਸਜਾਵਟ ਲਈ ਬਣਾਈਆਂ ਗਈਆਂ ਹੋਣ। ਪਰ ਕੇ. ਹੈਰਾਨੀ ਨਾਲ ਇਹ ਵੇਖ ਕੇ ਮੁਸਕੁਰਾ ਪਿਆ ਕਿ ਪਾਦਰੀ ਸਚਮੁੱਚ ਹੀ ਉਪਦੇਸ਼-ਮੰਚ ਦੇ ਕੋਲ ਖੜ੍ਹਾ ਸੀ। ਉਸਨੇ ਆਪਣਾ ਪੌੜੀਆਂ ਦੀ ਰੇਲਿਗ ਦੇ ਉੱਪਰ ਰੱਖਿਆ ਹੋਇਆ ਸੀ ਅਤੇ ਕੇ. ਨੂੰ ਵੇਖਦਾ ਹੋਇਆ ਚੜ੍ਹਨ ਦੀ ਤਿਆਰੀ ਵਿੱਚ ਸੀ। ਉਸਨੇ ਆਪਣੇ ਸਿਰ ਨੂੰ ਰਤਾ ਹਿਲਾਇਆ, ਕੇ. ਨੇ ਆਪਣੇ ਉੱਪਰ ਇੱਕ ਕ੍ਰਾਸ ਬਣਾਇਆ ਅਤੇ ਝੁਕ ਗਿਆ, ਜਿਵੇਂ ਕਿ ਉਸਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀ। ਪਾਦਰੀ ਹੌਲ਼ੀ-ਹੌਲ਼ੀ ਹੇਠਾਂ ਵਾਲੀ ਪੌੜੀ 'ਤੇ ਆ ਗਿਆ ਅਤੇ ਹਲਕੇ ਕਦਮਾਂ ਨਾਲ ਉਪਦੇਸ਼-ਮੰਚ 'ਤੇ ਚੜ੍ਹ ਗਿਆ। ਕੀ ਠੀਕ ਇਸੇ ਵੇਲੇ ਕੋਈ ਉਪਦੇਸ਼ ਸ਼ੁਰੂ ਹੋਣ ਵਾਲਾ ਹੈ? ਸ਼ਾਇਦ ਅਜੇ ਤੱਕ ਸੇਵਾਦਾਰ ਇੰਨਾ ਪਾਗਲ ਨਹੀਂ ਹੋਇਆ ਸੀ ਅਤੇ ਉਹ ਕੇ. ਨੂੰ ਪਾਦਰੀ ਦੇ ਵੱਲ ਲਿਜਾਣਾ ਚਾਹੁੰਦਾ ਸੀ ਅਤੇ ਇਸ ਖਾਲੀ ਗਿਰਜਾਘਰ ਵਿੱਚ ਇਸ

269॥ ਮੁਕੱਦਮਾ