ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/265

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਖ਼ਾਮੋਸ਼ੀ ਭੰਗ ਕਰਨੀ ਪੈਣੀ ਸੀ। ਉੱਥੇ ਰੁਕਣ ਦੀ ਹੁਣ ਉਸਦੀ ਕੋਈ ਇੱਛਾ ਨਹੀਂ ਸੀ। ਜੇ ਪਾਦਰੀ ਕਿਸੇ ਖ਼ਾਸ ਸਮੇਂ ਉਪਦੇਸ਼ ਦਿੱਤੇ ਜਾਣ ਦੇ ਪ੍ਰਤੀ ਜ਼ਿੰਮਵਾਰ ਸੀ ਤਾਂ ਅਜਿਹਾ ਉਹ ਕੇ. ਦੀ ਮੌਜੂਦਗੀ ਤੋਂ ਬਿਨ੍ਹਾਂ ਵੀ ਇਹ ਕਰ ਸਕਦਾ ਸੀ, ਅਤੇ ਕੇ. ਦੀ ਮੌਜੂਦਗੀ ਨਾਲ ਉਸਦਾ ਪ੍ਰਭਾਵ ਕੋਈ ਵੱਧ ਜਾਣ ਵਾਲਾ ਨਹੀਂ ਸੀ। ਇਸ ਲਈ ਕੇ. ਹੌਲ਼ੀ-ਹੌਲ਼ੀ ਤੁਰ ਪਿਆ, ਉਹ ਸਾਵਧਾਨੀ ਨਾਲ ਸਤਰਾਂ ਦੇ ਵਿੱਚੋਂ ਆਪਣੇ ਰਸਤਾ ਬਣਾ ਰਿਹਾ ਸੀ। ਉਹ ਖੁੱਲ੍ਹੇ ਗਲਿਆਰੇ ਤੱਕ ਚਲਾ ਆਇਆ, ਅਤੇ ਉੱਥੇ ਬੇਫ਼ਿਕਰ ਹੋ ਕੇ ਤੁਰਨ ਲੱਗਾ। ਉਸਦੇ ਹੌਲ਼ੀ ਤੋਂ ਹੌਲ਼ੀ ਕਦਮ ਦੀ ਆਹਟ ਫ਼ਰਸ਼ ਉੱਪਰ ਬੋਲ ਰਹੀ ਸੀ ਅਤੇ ਛੱਤ ਨਾਲ ਵੱਜ ਕੇ ਇਸਦੀ ਗੂੰਜ ਵੀ ਪੈਦਾ ਹੋ ਰਹੀ ਸੀ। ਉਹ ਕਮਜ਼ੋਰ ਗੂੰਜ ਲਗਾਤਾਰ ਅਤੇ ਇੱਕੋ ਅੰਤਰਾਲ 'ਤੇ ਵਾਰ-ਵਾਰ ਪੈਦਾ ਹੋ ਰਹੀ ਸੀ। ਖਾਲੀ ਗੈਲਰੀ ਵਿੱਚ ਤੁਰਦੇ ਹੋਏ ਕੇ. ਆਪਣੇ ਆਪ ਨੂੰ ਕੱਢਿਆ ਹੋਇਆ ਮਹਿਸੂਸ ਕਰ ਰਿਹਾ ਸੀ, ਸ਼ਾਇਦ ਇਸ ਲਈ ਕਿ ਪਾਦਰੀ ਉਸਨੂੰ ਵੇਖੀ ਜਾ ਰਿਹਾ ਸੀ ਅਤੇ ਗਿਰਜਾਘਰ ਦਾ ਫੈਲਾਅ ਉਸ ਹੱਦ ਤੱਕ ਸੀ, ਜਿੰਨਾ ਕਿ ਵੱਧ ਤੋਂ ਵੱਧ ਕੋਈ ਆਦਮੀ ਸਹਿ ਸਕਦਾ ਹੈ। ਜਦੋਂ ਉਹ ਆਪਣੀ ਪੁਰਾਣੀ ਸੀਟ ਕੋਲ ਪਹੁੰਚਿਆ ਤਾਂ ਉਹ ਰੁਕਿਆ ਨਹੀਂ, ਪਰ ਉੱਥੋਂ ਉਸਨੇ ਐਲਬਮ ਇੱਕ ਝਟਕੇ ਨਾਲ ਚੁੱਕ ਲਈ, ਜਿਸਨੂੰ ਉਹ ਉੱਥੇ ਹੀ ਛੱਡ ਗਿਆ ਸੀ। ਇਸਨੂੰ ਲੈ ਕੇ ਉਹ ਅੱਗੇ ਵੱਧ ਗਿਆ। ਹੁਣ ਉਹ ਗੈਲਰੀ ਅਤੇ ਦਰਵਾਜ਼ੇ ਦੇ ਵਿਚਕਾਰ ਦੀ ਖਾਲੀ ਜਗ੍ਹਾ ਵਿੱਚ ਪਹੁੰਚ ਗਿਆ ਸੀ, ਜਦੋਂ ਉਸਨੂੰ ਪਾਦਰੀ ਦੀ ਆਵਾਜ਼ ਪਹਿਲੀ ਵਾਰ ਸੁਣੀ। ਇਹ ਇੱਕ ਤਾਕਤਵਰ ਅਤੇ ਤਜਰਬੇ ਭਰੀ ਆਵਾਜ਼ ਸੀ। ਇਹ ਆਵਾਜ਼ ਪੂਰੇ ਗਿਰਜੇ ਵਿੱਚ ਫੈਲੀ ਵਿੰਨ੍ਹੀ ਜਾਣ ਵਾਲੀ ਖ਼ਾਮੋਸ਼ੀ ਦੇ ਆਰ-ਪਾਰ ਨਿਕਲ ਗਈ ਸੀ। ਪਰ ਪਾਦਰੀ ਕਿਸੇ ਸਮੂਹ ਨੂੰ ਸੰਬੋਧਿਤ ਨਹੀਂ ਕਰ ਰਿਹਾ ਸੀ। ਉਸਦੀ ਹਾਕ ਕਾਫ਼ੀ ਸਪੱਸ਼ਟ ਸੀ ਅਤੇ ਇਸ ਤੋਂ ਬਚ ਸਕਣਾ ਅਸੰਭਵ ਸੀ। ਉਸਨੇ ਕਿਹਾ-

"ਜੋਸਫ਼ ਕੇ.!"

ਕੇ. ਰੁਕ ਗਿਆ ਅਤੇ ਆਪਣੇ ਸਾਹਮਣੇ ਵਾਲੀ ਖਾਲੀ ਫ਼ਰਸ਼ ਨੂੰ ਤੱਕਣ ਲੱਗਾ। ਇਸ ਪਲ ਉਹ ਆਜ਼ਾਦ ਸੀ, ਉਹ ਸਿੱਧੇ ਤੁਰਦਾ ਰਹਿ ਸਕਦਾ ਸੀ ਅਤੇ ਆਪਣੇ ਸਾਹਮਣੇ ਵਾਲੇ ਲੱਕੜ ਦੇ ਤਿੰਨ ਹਨੇਰੇ ਦਰਵਾਜ਼ਿਆਂ ਵਿੱਚੋਂ ਇੱਕ ’ਚੋਂ ਬਾਹਰ ਨਿਕਲ ਸਕਦਾ ਸੀ। ਇਸਦਾ ਸਿੱਧਾ ਮਤਲਬ ਇਹ ਹੋ ਸਕਦਾ ਸੀ ਕਿ ਉਸਨੂੰ ਪਤਾ ਨਹੀਂ ਲੱਗਾ ਅਤੇ ਜੇ ਲੱਗ ਵੀ ਗਿਆ ਹੈ ਤਾਂ ਉਸਨੇ ਇਸਦੀ ਪਰਵਾਹ ਨਹੀਂ ਕੀਤੀ। ਪਰ ਜੇਕਰ ਉਹ ਇੱਕ ਵਾਰ ਪਿੱਛੇ ਘੁੰਮ ਗਿਆ ਤਾਂ ਉਹ ਫਸਾ ਲਿਆ

271॥ ਮੁਕੱਦਮਾ