ਹੈ। ਤੁਸੀਂ ਆਪ ਹੀ ਵੇਖ ਲਓ।" ਅਤੇ ਇਹ ਕਹਿਕੇ ਉਸਨੇ ਫ਼ਰਾਉਲਨ ਬਸਨਰ ਦੇ ਕਮਰੇ ਦਾ ਬੂਹਾ ਖੋਲ੍ਹ ਦਿੱਤਾ।
"ਮਿਹਰਬਾਨੀ, ਮੈਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ।" ਕੇ. ਨੇ ਕਿਹਾ ਪਰ ਫ਼ਿਰ ਵੀ ਉਸਨੇ ਬੂਹੇ ਦੇ ਉਸ ਪਾਰ ਵੇਖ ਲਿਆ। ਹਨੇਰੇ ਕਮਰੇ ਵਿੱਚ ਅੰਦਰ ਝਾਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿੱਥੋਂ ਤੱਕ ਉਹ ਮਹਿਸੂਸ ਕਰ ਰਿਹਾ ਸੀ, ਹਰ ਚੀਜ਼ ਉੱਥੇ ਹੀ ਪਈ ਸੀ ਜਿੱਥੇ ਉਸ ਨੂੰ ਪਿਆ ਹੋਣਾ ਚਾਹੀਦਾ ਸੀ, ਇੱਥੋਂ ਤੱਕ ਕਿ ਬਲਾਊਜ਼ ਵੀ ਹੁਣ ਬਾਰੀ ਦੇ ਪੱਲੇ ਨਾਲ ਨਹੀਂ ਟੰਗਿਆ ਹੋਇਆ ਸੀ। ਬਿਸਤਰੇ 'ਤੇ ਪਏ ਸਿਰਹਾਣੇ ਹੈਰਾਨੀਜਨਕ ਢੰਗ ਨਾਲ ਉੱਚੇ ਹੋਏ ਪਏ ਸਨ ਅਤੇ ਅੱਧ-ਚਾਨਣੀ 'ਚ ਪਸਰੇ ਪਏ ਸਨ।
"ਕੁੜੀ ਅਕਸਰ ਦੇਰ ਨਾਲ ਘਰ ਆਉਂਦੀ ਹੈ।" ਕੇ. ਬੋਲਿਆ ਅਤੇ ਫ਼ਰਾਅ ਗੁਰਬਾਖ਼ ਦੇ ਵੱਲ ਇੰਜ ਝਾਕਿਆ ਜਿਵੇਂ ਇਹ ਉਸਦੀ ਗ਼ਲਤੀ ਹੋਵੇ।
"ਤੂੰ ਤਾਂ ਜਾਣਦਾ ਹੀ ਏਂ ਅੱਜ-ਕੱਲ੍ਹ ਦੇ ਇਹਨਾਂ ਨੌਜੁਆਨਾਂ ਦੇ ਹਾਲ!" ਉਸਨੇ ਅਫ਼ਸੋਸ ਜਨਕ ਲਹਿਜੇ 'ਚ ਕੇ. ਦੀ ਹਾਮੀ ਭਰੀ।
"ਹਾਂ-ਹਾਂ!" ਕੇ. ਬੋਲਿਆ- "ਪਰ ਇਸਨੂੰ ਸਹਿਣਾ ਤਾਂ ਪਵੇਗਾ ਹੀ।"
"ਹਾਂ, ਸਹਿਣਾ ਤਾਂ ਪਵੇਗਾ ਹੀ।" ਫ਼ਰਾਅ ਗਰੁਬਾਖ਼ ਨੇ ਕਿਹਾ- "ਤੂੰ ਸੱਚ ਕਹਿ ਰਿਹਾ ਏਂ ਕੇ.। ਸ਼ਾਇਦ ਇਸ ਕੇਸ ਵਿੱਚ ਵੀ... ਮੈਂ ਫ਼ਰਾਉਲਨ ਬਸਨਰ ਦੇ ਬਾਰੇ ਕੁੱਝ ਕਹਿਣਾ ਨਹੀਂ ਚਾਹੁੰਦੀ। ਉਹ ਇੱਕ ਚੰਗੀ ਕੁੜੀ ਹੈ। ਉਸ ਵਿੱਚ ਦੋਸਤੀ, ਸੁਨੱਖਾਪਣ, ਅਨੁਸ਼ਾਸਨ ਅਤੇ ਮਿਹਨਤ ਜਿਹੇ ਕਈ ਗੁਣ ਹਨ ਅਤੇ ਮੈਂ ਇਸ ਸਭ ਦੀ ਕਦਰ ਕਰਦੀ ਹਾਂ। ਪਰ ਇੱਕ ਗੱਲ ਤਾਂ ਹੈ। ਉਸਨੂੰ ਆਪ ਮਾਣ ਵਿੱਚ ਰਹਿਣਾ ਚਾਹੀਦਾ ਹੈ ਅਤੇ ਵਧੇਰੇ ਮਤਲਬ ਆਪ ਨਾਲ ਹੀ ਰੱਖਣਾ ਚਾਹੀਦਾ ਹੈ। ਮੈਂ ਉਸਨੂੰ ਪਹਿਲਾਂ ਵੀ ਨਾਮੁਰਾਦ ਗਲੀਆਂ ਵਿੱਚ ਵੇਖਿਆ ਹੈ ਅਤੇ ਉਹ ਹਰ ਵਾਰ ਕਿਸੇ ਵੱਖਰੇ ਆਦਮੀ ਨਾਲ ਸੀ। ਮੈਨੂੰ ਇਸ ਗੱਲ ਦੀ ਬਹੁਤ ਫ਼ਿਕਰ ਹੈ ਅਤੇ ਰੱਬ ਦੀ ਸਹੂੰ ਮੈਂ ਇਹ ਗੱਲ ਕਿਸੇ ਹੋਰ ਨਾਲ ਵੀ ਨਹੀਂ ਕਰਨੀ। ਪਰ ਸ਼੍ਰੀਮਾਨ ਕੇ., ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਉਸ ਕੁੜੀ ਨਾਲ ਸਿੱਧੇ ਹੀ ਗੱਲ ਕਰਨੀ ਚਾਹੀਦੀ ਹੈ। ਇਸਦੇ ਬਿਨ੍ਹਾਂ ਸਿਰਫ਼ ਇਹੀ ਗੱਲ ਨਹੀਂ ਹੈ ਜਿਸ ਉੱਪਰ ਮੈਨੂੰ ਸ਼ੱਕ ਹੈ।"
"ਉਸਦੇ ਬਾਰੇ ’ਚ ਤੁਹਾਡੀ ਇਹ ਧਾਰਨਾ ਬਿਲਕੁਲ ਗ਼ਲਤ ਹੈ।" ਕੇ. ਨੇ ਬੇਹੱਦ ਗੁੱਸੇ ਹੁੰਦੇ ਹੋਏ ਅਤੇ ਇਸਨੂੰ ਲੁਕਾਉਣ ਦੀ ਕੋਈ ਕੋਸ਼ਿਸ਼ ਕੀਤੇ ਬਿਨ੍ਹਾਂ ਕਿਹਾ-"ਇਸ ਤੋਂ ਬਿਨ੍ਹਾਂ ਫ਼ਰਾਉਲਨ ਬਸਨਰ ਦੇ ਬਾਰੇ 'ਚ ਮੇਰੀ ਕਹੀ ਹੋਈ ਗੱਲ ਨੂੰ ਤੁਸੀਂ
33